Distribution of Food Packets by Red Cross and Radha Swami Satsang – Press Note dated 31-03-2020
Office of District Public Relations Officer, Rupnagar
Rupnagar Dated 31 March 2020
ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਵੱਲੋਂ ਹੁਣ ਤੱਕ ਵੰਡੇ 13275 ਦੇ ਕਰੀਬ ਫੂਡ ਪੈਕਟਸ
ਰੂਪਨਗਰ, 31 ਮਾਰਚ – ਰਾਧਾ ਸੁਆਮੀ ਸੰਤਸੰਗ ਬਿਆਸ ਯੂਨਿਟ ਰੂਪਨਗਰ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਵਿੱਚ ਜ਼ਰੂਰਤਮੰਦਾਂ ਨੂੰ ਹਰ ਰੋਜ਼ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ 13275 ਦੇ ਕਰੀਬ ਫੂਡ ਪੈਕਟਸ ਤਿਆਰ ਕਰਕੇ ਵੰਡੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਵਿਖੇ ਹੁਣ ਤੱਕ 7000, ਮੋਰਿੰਡਾ ਵਿਖੇ 6000 ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਰਵਾਸੀ ਮਜਦੂਰ ਅਤੇ ਜ਼ਰੂਰਤਮੰਦਾਂ ਨੂੰ ਕੁੱਲ 13275 ਦੇ ਕਰੀਬ ਖਾਣਾ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਵੱਲੋਂ ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਦੀ ਰਸੋਈ ਘਰ ਵਿਖੇ 100 ਦੇ ਕਰੀਬ ਸੇਵਾਦਾਰਾਂ ਵੱਲੋਂ ਖਾਣਾ ਤਿਆਰ ਕੀਤਾ ਜਾ ਰਿਹਾ ਹੈ।