ਬੰਦ ਕਰੋ

ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਅਤੇ ਰੈੱਡ ਕਰਾਸ ਸੋਸਾਇਟੀ ਵੱਲੋਂ ਫੂਡ ਪੈਕਟਸ ਦੀ ਵੰਡ

ਪ੍ਰਕਾਸ਼ਨ ਦੀ ਮਿਤੀ : 31/03/2020

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 31 ਮਾਰਚ 2020

ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਵੱਲੋਂ ਹੁਣ ਤੱਕ ਵੰਡੇ 13275 ਦੇ ਕਰੀਬ ਫੂਡ ਪੈਕਟਸ

ਰੂਪਨਗਰ, 31 ਮਾਰਚ – ਰਾਧਾ ਸੁਆਮੀ ਸੰਤਸੰਗ ਬਿਆਸ ਯੂਨਿਟ ਰੂਪਨਗਰ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਵਿੱਚ ਜ਼ਰੂਰਤਮੰਦਾਂ ਨੂੰ ਹਰ ਰੋਜ਼ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ 13275 ਦੇ ਕਰੀਬ ਫੂਡ ਪੈਕਟਸ ਤਿਆਰ ਕਰਕੇ ਵੰਡੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਵਿਖੇ ਹੁਣ ਤੱਕ 7000, ਮੋਰਿੰਡਾ ਵਿਖੇ 6000 ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਰਵਾਸੀ ਮਜਦੂਰ ਅਤੇ ਜ਼ਰੂਰਤਮੰਦਾਂ ਨੂੰ ਕੁੱਲ 13275 ਦੇ ਕਰੀਬ ਖਾਣਾ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਵੱਲੋਂ ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਦੀ ਰਸੋਈ ਘਰ ਵਿਖੇ 100 ਦੇ ਕਰੀਬ ਸੇਵਾਦਾਰਾਂ ਵੱਲੋਂ ਖਾਣਾ ਤਿਆਰ ਕੀਤਾ ਜਾ ਰਿਹਾ ਹੈ।