Close

Youth sent to home after negative report – Deputy Commissioner

Publish Date : 21/04/2020
Negative Report.

Office of District Public Relations Officer, Rupnagar

Rupnagar Dated 21 April 2020

ਨੈਗਟਿਵ ਰਿਪੋਰਟ ਆਉਣ ਤੋਂ ਬਾਅਦ ਯੁਵਕ ਦੀ ਹੋਈ ਘਰ ਵਾਪਸੀ – ਡਿਪਟੀ ਕਮਿਸ਼ਨਰ

ਅਹਿਤਿਆਤ ਦੇ ਤੌਰ ਤੇ 14 ਦਿਨਾਂ ਤੱਕ ਰੱਖਿਆ ਜਾਵੇਗਾ ਹੋਮ ਕੁਆਰਨਟਾਇਨ

ਪਿੰਡ ਚਤਾਮਲੀ ਨਿਵਾਸੀਆਂ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ, ਫਿਲਹਾਲ ਯੁਵਕ ਪੂਰੀ ਤਰ੍ਹਾਂ ਹੈ ਸਿਹਤਮੰਦ

ਰੂਪਨਗਰ, 21 ਅਪੈ੍ਰਲ : ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਜ਼ਿਲ੍ਹਾ ਰੋਪੜ ਦੇ ਸਬ ਡਵੀਜ਼ਨ ਮੋਰਿੰਡਾ ਦੇ ਪਿੰਡ ਚਤਾਮਲੀ ਨਿਵਾਸੀ 16 ਸਾਲਾਂ ਯੁਵਕ ਦੀ ਰਿਪੋਰਟ ਨੈਗਟਿਵ ਆਉਣ ਉਪਰੰਤ ਉਸਨੂੰ ਆਪਣੇ ਪਿੰਡ ਚਤਾਮਲੀ ਘਰ ਵਿੱਚ ਭੇਜ਼ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਯੁਵਕ ਨੇ ਬੜੀ ਬਹਾਦਰੀ ਦੇ ਨਾਲ ਕਰੋਨਾ ਦੀ ਬਿਮਾਰੀ ਦਾ ਸਹਾਮਣਾ ਕੀਤਾ ਅਤੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਦੇ ਵਿੱਚ ਇਸ ਬਿਮਾਰੀ ਨੂੰ ਮਾਤ ਦਿੰਦੇ ਹੋਏ ਪੂਰੀ ਤਰ੍ਹਾ ਨਾਲ ਸਿਹਤਮੰਦ ਹੋ ਕੇ ਘਰ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਕੇਵਲ ਅਹਿਤਿਆਤ ,ਸ਼ੋਸ਼ਲ ਡਿਸਟੈਂਸ , ਮਾਸਕ ਅਤੇ ਨਿਯਮਾਂ ਦਾ ਪਾਲਣ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਜੇ ਕਿਸੇ ਨੂੰ ਖਾਸੀ,ਬੁਖਾਰ, ਜੁਕਾਮ ਜਾਂ ਕਰੋਨਾ ਵਾਇਰਸ ਸਬੰਧੀ ਹੋਰ ਕੋਈ ਲੱਛਣ ਹੈ ਤਾਂ ਤੁਰੰਤ ਸਿਹਤ ਕੇਂਦਰ ਅਤੇ ਹੈਲਪਲਾਇਨ ਨੰਬਰਾਂ ਤੇ ਸੰਪਰਕ ਕਰਨ। ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲੱਗ ਜਾਂਦਾ ਹੈ ਤਾਂ ਨਿਸ਼ਚਿਤ ਤੌਰ ਤੇ ਮਾਹਿਰਾਂ ਡਾਕਟਰਾਂ ਦੀ ਦੇਖ ਰੇਖ ਹੇਠ ਇਸ ਬਿਮਾਰੀ ਦੇ ਚੁਗੰਲ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਯੁਵਕ ਨੂੰ ਅਹਿਤਿਆਤ ਦੇ ਤੌਰ ਤੇ 14 ਦਿਨਾਂ ਵਾਸਤੇ ਹੋਮ ਕੋਅਰਨਟਾਇਨ ਰੱਖਿਆ ਜਾਵੇਗਾ। ਚਤਾਮਲੀ ਪਿੰਡ ਵਾਸੀਆਂ ਨੂੰ ਵੀ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਯੁਵਕ ਦੀ ਰਿਪੋਰਟ ਦੂਸਰੀ ਵਾਰ ਨੈਗਟਿਵ ਆਈ ਹੈ। ਫਿਲਹਾਲ ਇਹ ਯੁਵਕ ਪੂਰੀ ਤਰ੍ਹਾਂ ਨਾਲ ਠੀਕ ਹੈ। ਉਨ੍ਹਾਂ ਦੱਸਿਆ ਕਿ ਉਕਤ ਯੁਵਕ ਦੀ ਮਾਤਾ ਦੀ ਸਿਹਤ ਵਿੱਚ ਸੁਧਾਰ ਹੈ। ਉਨ੍ਹਾਂ ਦੇ ਸੈਂਪਲ ਲੈ ਕੇ ਵੀ ਲੈਬੋਰਟਰੀ ਵਿੱਚ ਭੇਜੇ ਗਏ ਹਨ। ਜਿਸ ਦੀ ਰਿਪੋਰਟ ਕੱਲ ਤੱਕ ਆ ਜਾਵੇਗੀ। ਜੇਕਰ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਉਂਦੀ ਤਾਂ ਉਨ੍ਹਾਂ ਨੂੰ ਡਾਕਟਰਾਂ ਦੀ ਸਲਾਹ ਤੋਂ ਬਾਅਦ ਘਰ ਭੇਜ਼ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਵਿੱਚ 02 ਹੀ ਕੇਸ ਪੋਜਟਿਵ ਸਨ, ਜ਼ਿਨ੍ਹਾਂ ਵਿਚੋਂ ਹੁਣ ਇੱਕ ਦੀ ਰਿਪੋਰਟ ਨੈਗਟਿਵ ਆ ਗਈ ਹੈ ਅਤੇ ਦੂਜੀ ਪੋਜਟਿਵ ਮਹਿਲਾ ਦੀ ਦੂਸਰੀ ਰਿਪੋਰਟ ਕੱਲ ਤੱਕ ਆ ਜਾਵੇਗੀ। ਉਨ੍ਹਾ ਨੇ ਕਿਹਾ ਕਿ ਜ਼ਿਲ੍ਹਾ ਵਾਸੀ ਕਰਫਿਊ ਦੇ ਨਿਯਮਾਂ ਦੇ ਪਾਲਣ ਕਰਨ ਅਤੇ ਆਪਣੇ ਘਰਾਂ ਵਿੱਚ ਰਹਿ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ।