Close

Women are being made aware of their rights under the Vidhan Samadhan campaign: CJM Himansi Galhotra

Publish Date : 02/12/2023
Women are being made aware of their rights under the Vidhan Samadhan campaign: CJM Himansi Galhotra

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਵਿਧਾਨ ਤੋਂ ਸਮਾਧਾਨ ਮੁਹਿੰਮ ਦੇ ਅੰਤਰਗਤ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਜਾ ਰਿਹਾ ਹੈ ਜਾਗਰੂਕ: ਸੀ.ਜੇ.ਐੱਮ ਹਿਮਾਂਸੀ ਗਲਹੋਤਰਾ

ਰੂਪਨਗਰ, 2 ਦਸੰਬਰ: ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੀ ਮੁਹਿੰਮ ਵਿਧਾਨ ਤੋਂ ਸਮਾਧਾਨ ਦਾ ਅੱਜ ਬਲਾਕ ਅਨੰਦਪੁਰ ਸਾਹਿਬ ਵਿਖੇ ਉਦਘਾਟਨ ਕੀਤਾ ਗਿਆ ਅਤੇ ਵਿਸ਼ਵ ਪੱਧਰੀ ਏਡਜ਼ ਦਿਵਸ ਮੌਕੇ ਜ਼ਿਲ੍ਹੇ ਦੀਆਂ ਔਰਤਾਂ ਨੂੰ ਪਿੰਡ ਸੁੱਖਸ਼ਾਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਵੱਡਾ ਸੈਮੀਨਾਰ ਲਗਾ ਕੇ ਉਹਨਾਂ ਨੂੰ ਆਪਣੇ ਹੱਕਾਂ ਦੇ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਏਡਜ਼ ਤੋਂ ਬਚਣ ਅਤੇ ਉਸ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਸਬੰਧੀ ਵੀ ਜਾਗਰੂਕ ਕੀਤਾ ਗਿਆ।

ਵਿਧਾਨ ਤੋਂ ਸਮਾਧਾਨ ਮੁਹਿੰਮ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਅਤੇ (ਐੱਨ.,ਸੀ.ਡਬਲਿਊ) ਨੈਸ਼ਨਲ ਵੂਮੈਨ ਕਮਿਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ 1 ਦਸਬੰਰ ਮਾਰਚ 2024 ਤੱਕ ਮੁਹਿੰਮ ਚਲਾਈ ਜਾਵੇਗੀ।

ਇਸ ਮੁਹਿੰਮ ਦੇ ਅੰਤਰਗਤ ਜ਼ਿਲ੍ਹੇ ਦੇ ਪੰਜ ਬਲਾਕ ਅਨੰਦਪੁਰ ਸਾਹਿਬ, ਮੋਰਿੰਡਾ, ਚਮਕੌਰ ਸਾਹਿਬ, ਰੂਪਨਗਰ, ਨੂਰਪੁਰਬੇਦੀ ਵਿਖੇ ਔਰਤਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਗਰੂਕ ਕਰਵਾਇਆ ਜਾਏਗਾ। ਇਸ ਮੌਕੇ ਸੀ.ਜੇ.ਐੱਮ ਹਿਮਾਂਸ਼ੀ ਗਲਹੋਤਰਾ ਨੇ ਬੋਲਦਿਆਂ ਔਰਤਾਂ ਵਿਕਟਮ ਕੰਪਨਸੇਸ਼ਨ ਪੋਸ਼ ਐਕਟ, ਆਈ.ਪੀ.ਸੀ ਕੇਸ, ਆਈ.ਪੀ.ਸੀ ਕਾਨੂੰਨੀ ਖਰਚੇ ਸਬੰਧੀ ਹੱਕਾਂ ਅਤੇ ਮੁਫਤ ਕਾਨੂੰਨੀ ਸਹਾਇਤਾ ਅਤੇ ਸਥਾਈ ਅਤੇ ਰਾਸ਼ਟਰੀ ਲੋਕ ਅਦਾਲਤਾਂ, ਲੇਵਰ ਕਾਨੂੰਨ ਦੇ ਅੰਤਰਗਤ ਬਾਰੇ ਬਣਦੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ।

ਇਸ ਸੈਮੀਨਾਰ ਦੌਰਾਨ ਪੈਨਲ ਵਕੀਲ ਜਸਪਿੰਦਰ ਕੌਰ ਅਤੇ ਸੁਜਾਨ ਸੰਧੂ, ਲਖਵੀਰ ਸਿੰਘ ਅਸਿਸਟੈਂਟ ਅਤੇ ਪੀ.ਐੱਲ.ਵੀ. ਭੁਪਿੰਦਰ ਸਿੰਘ ਮੌਜੂਦ ਰਹੇ। ਇਸ ਮੌਕੇ ਸੀ.ਜੇ.ਐੱਮ ਹਿਮਾਂਸ਼ੀ ਗਲਹੋਤਰਾ ਨੇ ਬੋਲਦਿਆਂ ਔਰਤਾਂ ਵਿਕਟਮ ਕੰਪਨਸੇਸ਼ਨ ਪੋਸ਼ ਐਕਟ, ਆਈ.ਪੀ.ਸੀ ਕੇਸ, ਆਈ.ਪੀ.ਸੀ ਕਾਨੂੰਨੀ ਖਰਚੇ ਸਬੰਧੀ ਹੱਕਾਂ ਅਤੇ ਮੁਫਤ ਕਾਨੂੰਨੀ ਸਹਾਇਤਾ ਅਤੇ ਸਥਾਈ ਅਤੇ ਰਾਸ਼ਟਰੀ ਲੋਕ ਅਦਾਲਤਾਂ, ਲੇਵਰ ਕਾਨੂੰਨ ਦੇ ਅੰਤਰਗਤ ਬਾਰੇ ਬਣਦੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ। ਨੈਸ਼ਨਲ ਕਮਿਸ਼ਨ ਵੂਮੈਨ ਵੱਲੋਂ ਭੇਜੀ ਗਈ ਵਿਸ਼ੇਸ਼ ਫਿਲਮ ਪ੍ਰੋਜੈਕਟਰ ਰਾਹੀਂ ਚਲਾਈ ਗਈ।

ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਔਰਤਾਂ ਨੂੰ ਨਾਲਸਾ ਅਤੇ ਪਲਸਾ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਇਸ ਦੇ ਨਾਲ-ਨਾਲ ਏਡਜ਼ ਤੋਂ ਬਚਣ ਅਤੇ ਇਸ ਦਾ ਮੁਫਤ ਇਲਾਜ ਕਰਵਾਉਣ ਦੀ ਪ੍ਰੇਰਣਾ ਦਿੱਤੀ।

ਉਹਨਾਂ ਨੇ ਲੋਕ-ਅਦਾਲਤ ਬਾਰੇ ਵੀ ਜਾਣੂ ਕਰਵਾਇਆ ਅਤੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਗਲੀ ਲੋਕ ਅਦਾਲਤ 09/12/2023 ਨੂੰ ਲੱਗ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਸੁੱਖਸ਼ਾਲ ਤੋਂ ਸ਼ੁਰੂ ਹੋ ਕੇ ਰੂਪਨਗਰ ਦੇ ਸਾਰੇ ਬਲਾਕ ਕਵਰ ਕੀਤੇ ਜਾਣਗੇ। ਔਰਤਾਂ ਨੂੰ ਸਸ਼ਕਤ ਕਰਨ ਦੀ ਇਹ ਮੁਹਿੰਮ ਨੂੰ ਲੈ ਕੇ ਉੱਥੇ ਮੌਜੂਦ ਪਿੰਡ ਵਾਸੀਆਂ ਨੇ ਖੂਬ ਸ਼ਲਾਘਾ ਕੀਤੀ।