Close

Volunteers clean up 92 kg plastic waste by cleaning Maharaja Ranjit Park in training camp under 23 Punjab Battalion NCC

Publish Date : 14/06/2022
Volunteers clean up 92 kg plastic waste by cleaning Maharaja Ranjit Park in training camp under 23 Punjab Battalion NCC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

23 ਪੰਜਾਬ ਬਟਾਲੀਅਨ ਐਨ ਸੀ ਸੀ ਦੇ ਅਧੀਨ ਟ੍ਰੇਨਿੰਗ ਕੈਂਪ ‘ਚ ਮਹਾਰਾਜਾ ਰਣਜੀਤ ਪਾਰਕ ਦੀ ਸਫਾਈ ਕਰ ਵਲੰਟੀਅਰਾਂ ਨੇ 92 ਕਿਲੋ ਪਲਾਸਟਿਕ ਦਾ ਕੂੜਾ ਸਾਫ ਕੀਤਾ

ਰੂਪਨਗਰ, 14 ਜੂਨ: ਐਨ ਸੀ ਸੀ ਟ੍ਰੇਨਿੰਗ ਸਕੂਲ ਰੋਪੜ ਵਿਖੇ 23 ਪੰਜਾਬ ਬਟਾਲੀਅਨ ਐਨ ਸੀ ਸੀ ਦੇ ਅਧੀਨ 9 ਜੂਨ ਤੋਂ ਕੰਬਾਇੰਡ ਐਨੂਅਲ ਟ੍ਰੇਨਿੰਗ ਕੈਂਪ ਜ਼ੋਰ–ਸ਼ੋਰ ਨਾਲ ਚੱਲ ਰਿਹਾ ਹੈ ਜਿਸ ਤਹਿਤ ਵਲੰਟੀਅਰਾਂ ਨੇ ਮਹਾਰਾਜਾ ਰਣਜੀਤ ਪਾਰਕ ਸਮੇਤ ਸਤਲੁਜ ਕੰਡੇ ਵਿਖੇ ਸ਼ਾਹੀ ਮੁਲਾਕਾਤ ਸਥਾਨ ਤੋਂ ਲਈ ਕੇ ਵੇਰਕਾ ਆਊਟਲੈੱਟ ਤੱਕ ਲਗਭਗ 92 ਕਿਲੋ ਪਲਾਸਟਿਕ ਇਕੱਠਾ ਕੀਤਾ।

ਇਸ ਮੁਹਿੰਮ ਦਾ ਆਗਾਜ਼ ਅੱਜ ਇਸ ਮੁਹਿੰਮ ਦਾ ਆਗਾਜ਼ ਸ਼ੁਸ਼੍ਰੀ ਪ੍ਰੀਤੀ ਯਾਦਵ (ਡਿਪਟੀ ਕਮਿਸ਼ਨਰ ਰੂਪਨਗਰ), ਕਰਨਲ ਐੱਲ ਕੇ ਅਗਰਵਾਲ (ਪ੍ਰਸ਼ਾਸਨਿਕ ਅਧਿਕਾਰੀ, 23 ਪੰਜਾਬ ਬਟਾਲੀਅਨ), ਸ. ਜਸਵੀਰ ਸਿੰਘ (ਐਸ ਡੀ ਐੱਮ), ਸ਼੍ਰੀ ਭਜਨ ਚੰਦ (ਕਾਰਜਕਾਰੀ ਅਧਿਕਾਰੀ, ਮਿਊਂਸੀਪਲ ਕਮੇਟੀ) ਅਤੇ ਸ਼੍ਰੀ ਕਰਨ ਮਹਿਤਾ (ਜ਼ਿਲ੍ਹਾ ਪਬਲਿਕ ਰਿਲੇਸ਼ਨ ਅਫ਼ਸਰ) ਵੱਲੋਂ ਕੀਤਾ ਗਿਆ।

ਇਸ ਕੈਂਪ ਦੌਰਾਨ ਕੈਡੇਟਸ ਦੇ ਸਰਵਪੱਖੀ ਵਿਕਾਸ ਲਈ ਅਤੇ ਉਨ੍ਹਾਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਐੱਲ ਕੇ ਅਗਰਵਾਲ ਵੱਲੋਂ ਵੱਖ–ਵੱਖ ਟੀਚੇ ਮਿਥੇ ਗਏ ਹਨ ਜਿਵੇਂ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਮੁੱਢਲੀ ਸਹਾਇਤਾ ਬਾਰੇ ਜਾਗਰੂਕਤਾ, ਆਈ ਸੀ ਆਈ ਫਾਊਂਡੇਸ਼ਨ, ਖਰੜ ਦੇ ਸਹਿਯੋਗ ਨਾਲ ਸਕਿਲ ਡਿਵੈਲਪਮੈਂਟ ਅਤੇ ਸਵੈ ਰੁਜ਼ਗਾਰ ਸਬੰਧੀ, ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਟਰੈਫਿਕ ਮੈਨੇਜਮੈਂਟ ਤੇ ਸੈਕਸ਼ੂਅਲ ਹਰਾਸਮੈਂਟ ਸਬੰਧੀ, ਬਲੱਡ ਡੋਨੇਸ਼ਨ ਕੈਂਪ ਅਤੇ ਸਵੱਛ ਭਾਰਤ ਅਭਿਆਨ ਆਦਿ। ਇਸੇ ਪ੍ਰਕਾਰ ਫਾਇਰਿੰਗ ਮੁਕਾਬਲੇ, ਪੋਸਟਰ ਮੇਕਿੰਗ ਮੁਕਾਬਲੇ, ਸਭਿਆਚਾਰਕ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲੇ ਆਦਿ ਕੈਡੇਟਸ ਦੀ ਸ਼ਖ਼ਸੀਅਤ ਨੂੰ ਨਿਖ਼ਾਰਨ ਲਈ ਖ਼ਾਸ ਭੂਮਿਕਾ ਨਿਭਾਉਂਦੇ ਹਨ।

23 ਪੰਜਾਬ ਬਟਾਲੀਅਨ ਵੱਲੋਂ ਇਤਿਹਾਸਕ ਮਹੱਤਵ ਰੱਖਣ ਵਾਲੀ ਮਹਾਰਾਜਾ ਰਣਜੀਤ ਸਿੰਘ ਪਾਰਕ ਰੂਪਨਗਰ ਵਿਚ ਸਵੱਛ ਭਾਰਤ ਅਭਿਆਨ ਮੁਹਿੰਮ ਤਹਿਤ ਸਾਫ਼–ਸਫ਼ਾਈ ਕੀਤੀ ਗਈ ਅਤੇ ਸਤਲੁਜ ਦੇ ਕੰਢੇ ਤੇ ਬਣਾਏ ਸੈਰ ਵਾਲੇ ਰਸਤੇ ਉਤੇ ਜਾਗਰੂਕਤਾ ਰੈਲੀ ਵੀ ਕੱਢੀ ਗਈ।

ਇਸ ਕੈਂਪ ਵਿਚ ਕੈਡੇਟਸ ਦੇ ਸਹਿਯੋਗ ਲਈ ਐਨ ਸੀ ਸੀ ਅਫ਼ਸਰ ਲੈਫ਼ਟੀਨੈਂਟ ਸਰਬਜੀਤ ਕੌਰ (ਇੰਡਸ ਪਬਲਿਕ ਸਕੂਲ), ਲੈਫ਼ਟੀਨੈਂਟ ਡਾ. ਬਲਵਿੰਦਰ ਸਿੰਘ (ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ, ਭਾਗੂ ਮਾਜਰਾ), ਲੈਫ਼ਟੀਨੈਂਟ ਵਿਜੈ ਕੁਮਾਰ (ਆਈ ਟੀ ਆਈ, ਰੋਪੜ), ਲੈਫ਼ਟੀਨੈਂਟ ਨਿਤਿਨ ਗਿੱਲ (ਆਈ ਟੀ ਆਈ, ਬੱਸੀ ਪਠਾਣਾ) ਅਤੇ ਜੁਨੀਅਰ ਡਿਵੀਜਨ ਵੱਲੋਂ ਐਨ ਸੀ ਸੀ ਅਫ਼ਸਰ ਬਹਾਦਰ ਸਿੰਘ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੂਲਪੁਰ ਗਰੇਵਾਲ) ਅਤੇ ਪੀ ਆਈ ਸਟਾਫ਼ ਵਿਚੋਂ ਮੁਕੇਸ਼ ਕੁਮਾਰ (ਆਨਰੇਰੀ ਲੈਫ਼ਟੀਨੈਂਟ, ਸੈਨਾ ਮੈਡਲ), ਜੈ ਰਾਮ (ਸੂਬੇਦਾਰ), ਬਹਾਦਰ ਸਿੰਘ (ਸੂਬੇਦਾਰ), ਅਮਿਤ ਕੁਮਾਰ (ਹਵਾਲਦਾਰ), ਕਮਲ ਕਿਸ਼ੋਰ (ਸੀ ਐੱਚ ਐੱਮ) ਅਤੇ 115 ਕੈਡੇਟਸ ਨੇ ਹਿੱਸਾ ਲਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾ ਪ੍ਰੀਤੀ ਯਾਦਵ ਨੇ ਕੈਡੇਟਸ ਨੂੰ ਸਵੱਛਤਾ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਸਾਨੂੰ ਸਰਵਜਨਕ ਥਾਵਾਂ ਨੂੰ ਹਮੇਸ਼ਾ ਸਾਫ਼–ਸੁਥਰਾ ਰੱਖਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਐਨ ਸੀ ਸੀ ਕੈਡੇਟਸ ਦਾ ਸਮਾਜਿਕ ਕਾਰਜਾਂ ਵਿਚ ਵੱਡਾ ਯੋਗਦਾਨ ਹੈ। ਸਮਾਜਿਕ ਕਾਰਜਾਂ ਲਈ ਜਿਥੇ ਵੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੱਦਦ ਦੀ ਜ਼ਰੂਰਤ ਹੈ ਉਥੇ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਉਨ੍ਹਾਂ ਦੇ ਨਾਲ ਹੈ। ਐਨ ਸੀ ਸੀ ਦੇ ਕੈਡੇਟਸ ਸਮਾਜ ਦਾ ਇੱਕ ਅਹਿਮ ਥੰਮ ਹਨ ਉਹ ਆਪਣੇ ਆਪਣੇ ਆਲੇ–ਦੁਆਲੇ ਨੂੰ ਸਾਫ਼–ਸੁਥਰਾ ਰੱਖਣ ਅਤੇ ਇਸ ਸਬੰਧੀ ਦੂਜਿਆਂ ਨੂੰ ਵੀ ਜਾਗਰੂਕ ਕਰਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਡੇਟਸ ਨੂੰ ਦਸਤਾਨੇ ਦਿੱਤੇ ਗਏ ਅਤੇ ਇਕੱਠੇ ਕੀਤੇ ਗਏ ਕੂੜੇ ਨੂੰ ਡੰਪ ਕਰਨ ਲਈ ਮਿਊਂਸੀਪਲ ਕਮੇਟੀ ਦੀ ਗੱਡੀ ਮੰਗਵਾਈ ਗਈ।

ਸਵੱਛ ਭਾਰਤ ਅਭਿਆਨ ਕੈਂਪ 23 ਪੰਜਾਬ ਬਟਾਲੀਅਨ ਦੇ ਕੈਂਪ ਕਮਾਂਡੈਂਟ ਕਰਨਲ ਸ਼ਸ਼ੀ ਭੂਸ਼ਣ ਰਾਣਾ ਦੀ ਅਗਵਾਈ ਵਿਚ ਲਗਵਾਇਆ ਗਿਆ। ਉਨ੍ਹਾਂ ਨੇ ਕੈਡੇਟਸ ਨੂੰ ਸੰਬੋਧਿਤ ਕਰਦੇ ਕਿਹਾ ਕਿ 23 ਪੰਜਾਬ ਬਟਾਲੀਅਨ ਦੇ ਐਨ ਸੀ ਸੀ ਕੈਡੇਟਸ ਬਹੁਤ ਚੇਤਨ ਹਨ ਅਤੇ ਇਹ ਸਮਾਜਿਕ ਮਹੱਤਵ ਦੇ ਕਾਰਜਾਂ ਵਿਚ ਵੱਡਾ ਯੋਗਦਾਨ ਪਾ ਰਹੇ ਹਨ। ਸਵੱਛ ਭਾਰਤ ਅਭਿਆਨ ਦਾ ਕੈਂਪ ਸਰਵਜਨਕ ਥਾਵਾਂ ਨੂੰ ਸਾਫ਼–ਸੁਥਰਾ ਰੱਖਣ ਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਲਗਾਇਆ ਗਿਆ। ਪਾਰਕ ਵਿਚ ਵਰਜਿਸ਼ ਕਰ ਰਹੇ ਬਜ਼ੁਰਗਾਂ ਨੇ ਕਰਨਲ ਸਾਹਿਬ ਦੇ ਇਸ ਉੱਦਮ ਦੀ ਬਹੁਤ ਪ੍ਰਸੰਸਾ ਕੀਤੀ।