Close

Visit of Deputy Commissioner to Quarantine Centres

Publish Date : 03/05/2020
DCs Visit.

Office of District Public Relations Officer, Rupnagar

Rupnagar Dated 03 May 2020

ਕੋਵਿਡ ਰਾਹਤ ਕੇਅਰ ਸੈਂਟਰਾਂ `ਚ ਰੱਖੇ ਸ਼ਰਧਾਲੂਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ : ਡਿਪਟੀ ਕਮਿਸ਼ਨਰ

– ਕਿਹਾ, ਰਿਪੋਰਟ ਨੈਗੇਟਿਵ ਆਉਣ `ਤੇ ਭੇਜ ਦਿੱਤੇ ਜਾਣਗੇ ਘਰ

– ਸ਼ਰਧਾਲੂਆਂ ਨੇ ਪ੍ਰਸ਼ਾਸਨ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ

ਰੂਪਨਗਰ , 03 ਮਈ – ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਹੈ ਕਿ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਕੋਵਿਡ ਰਾਹਤ ਕੇਅਰ ਸੈਂਟਰਾਂ ਵਿੱਚ ਸਹੂਲਤਾਂ ਪੱਖੋਂ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਸ਼ਰਧਾਲੂਆਂ ਦੇ ਕੋਵਿਡ-19 ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਰਿਪੋਰਟ ਨੈਗੇਟਿਵ ਆਉਣ `ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਆਈ.ਆਈ.ਟੀ. ਰੋਪੜ ਅਤੇ ਸਤਿਸੰਗ ਘਰ ਭਰਤਗੜ੍ਹ ਵਿਖੇ ਕੋਵਿਡ ਰਾਹਤ ਕੇਅਰ ਸੈਂਟਰਾਂ ਵਿੱਚ ਠਹਿਰੇ ਸ਼ਰਧਾਲੂਆਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜਾ ਲਿਆ ।

ਡਿਪਟੀ ਕਮਿਸ਼ਨਰ ਗਿਰੀ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਵੱਲੋਂ ਵੀ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਵਿਖੇ ਕੋਵਿਡ ਰਾਹਤ ਕੇਅਰ ਸੈਂਟਰਾਂ ਵਿੱਚ ਠਹਿਰੇ ਸ਼ਰਧਾਲੂਆਂ ਸਬੰਧੀ ਜ਼ਾਇਜਾ ਲਿਆ ਗਿਆ । ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਲਈ ਖਾਣੇ ਤੋਂ ਇਲਾਵਾ ਦੁੱਧ, ਦਹੀਂ, ਲੱਸੀ ਅਤੇ ਫਰੂਟ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕੋਵਿਡ ਰਾਹਤ ਕੇਅਰ ਸੈਂਟਰ ਵਿੱਚ ਮੌਜੂਦ ਸ਼ਰਧਾਲੂਆਂ ਤੋਂ ਜਾਣਕਾਰੀ ਹਾਸਿਲ ਕਰਦੇ ਹੋਏ ਮਾਸਕ ਅਤੇ ਜਿਹੜੀਆਂ ਦੀ ਸੁਵਿਧਾਵਾਂ ਦੀ ਥੋੜੀ ਬੁਹਤ ਕਮੀ ਹੈ ਉਨ੍ਹਾਂ ਨੂੰ 02 ਘੰਟੇ ਦੇ ਅੰਦਰ ਅੰਦਰ ਅਧਿਕਾਰੀਆਂ ਨੂੰ ਮੁਹੱਈਆ ਕਰਵਾਉਣ ਸਬੰਧੀ ਨਿਰਦੇਸ਼ ਵੀ ਦਿੱਤੇ। ਉਨਾਂ ਨੇ ਸ਼ਰਧਾਲੂਆਂ ਨੂੰ ਪ੍ਰਸ਼ਾਸ਼ਨ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਅਹਿਤਿਆਤ ਵਜੋਂ ਉਨਾਂ ਨੂੰ ਕੋਵਿਡ ਰਾਹਤ ਕੇਅਰ ਸੈਂਟਰ ਵਿੱਚ ਰੱਖਿਆ ਗਿਆ ਹੈ ਅਤੇ ਉਨਾਂ ਦੇ ਸੈਂਪਲ ਨੈਗੇਟਿਵ ਆਉਣ `ਤੇ ਉਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵਲੋਂ ਸਹੂਲਤਾਂ ਪੱਖੋਂ ਉਨਾਂ ਨੂੰ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ, ਇਸ ਲਈ ਇਸ ਨਾਜ਼ੁਕ ਦੌਰ ਵਿੱਚ ਸਬਰ ਰੱਖਣਾ ਬਹੁਤ ਜ਼ਰੂਰੀ ਹੈ। ਉਨਾਂ ਐਸ.ਡੀ.ਐਮ. ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸ਼ਰਧਾਲੂਆਂ ਨੂੰ ਖਾਣ-ਪੀਣ ਸਮੇਤ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਰੋਜ਼ਾਨਾ ਜਾਇਜ਼ਾ ਲੈਣਾ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਜੋ ਉਨ੍ਹਾਂ ਦੀ ਜਰੂਰਤਾਂ ਤੇ ਸਹੂਲਤਾਂ ਦਾ ਖਿਆਲ ਰੱਖ ਰਹੇ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਦੇ ਵਰਕਰ ਸ਼ਰਧਾਲੂਆਂ ਦੇ ਕੋਰੋਨਾ ਵਾਇਰਸ ਸਬੰਧੀ ਸਾਰੇ ਸ਼ੰਕੇ ਦੂਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੋਰੋਨਾ ਤੋਂ ਬਚਣ ਸਬੰਧੀ ਸਾਵਧਾਨੀਆਂ ਜਾਣਕਾਰੀ ਦੇ ਰਹੇ ਹਨ। ਓਧਰ ਵੱਖ-ਵੱਖ ਰਾਹਤ ਕੇਂਦਰਾਂ ਵਿਖੇ ਰਹਿ ਰਹੇ ਸ਼ਰਧਾਲੂਆਂ ਨੇ ਪ੍ਰਸ਼ਾਸਨ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ।