Under Swachhta Hi Seva Mission, a cleanliness campaign was conducted in all the health institutions of the district

ਸਵੱਛਤਾ ਹੀ ਸੇਵਾ ਮਿਸ਼ਨ ਤਹਿਤ ਜ਼ਿਲ੍ਹੇ ਦੀਆਂ ਸਾਰੀਆ ਸਿਹਤ ਸੰਸਥਾਵਾਂ ਵਿੱਚ ਸਫਾਈ ਅਭਿਆਨ ਚਲਾਇਆ ਗਿਆ।
ਰੂਪਨਗਰ, 1 ਅਕਤੂਬਰ: ਆਯੂਸ਼ਮਾਨ ਭਵ ਮੁਹਿੰਮ ਮਿਤੀ 17 ਸਤੰਬਰ 2023 ਤੋਂ 2 ਅਕਤੂਬਰ 2023 ਤੱਕ ਅੱਜ ਮਿਤੀ 01 ਅਕਤੂਬਰ 2023 ਨੂੰ ਇੱਕ ਤਾਰੀਖ, ਇੱਕ ਘੰਟਾ, ਇੱਕ ਸਾਥ ਨਾਮ ਹੇਠ ਸ਼ਰਮਦਾਨ ਕਰਦਿਆਂ ਸਫਾਈ ਮੁਹਿੰਮਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਖੇ ਚਲਾਈ ਗਈ, ਜਿਸ ਦੇ ਤਹਿਤ ਸਿਵਲ ਸਰਜਨ ਦਫਤਰ ਰੂਪਨਗਰ ਅਤੇ ਸਿਵਲ ਹਸਪਤਾਲ ਰੂਪਨਗਰ ਵਿੱਖੇ ਸਿਹਤ ਪ੍ਰੋਗਰਾਮ ਅਫਸਰਾਂ ਅਤੇ ਡਾਕਟਰਾਂ, ਅਧਿਕਾਰੀਆਂ, ਕਰਮਚਾਰੀਆਂ ਨੇ ਸਵੱਛਤਾ ਹੀ ਸੇਵਾ ਨੂੰ ਅਪਨਾਉਦੇ ਹੋਏ ਇੱਕ ਘੰਟਾ ਸਾਫ ਸਫਾਈ ਕੀਤੀ ਗਈ।
ਇਸ ਦੌਰਾਨ ਉਹਨਾਂ ਵੱਲੋਂ ਹਸਪਤਾਲ ਦੇ ਪਾਰਕਾਂ, ਨਾਲੀਆਂ, ਚਾਰ ਦੀਵਾਰੀ ਦੀਆਂ ਕੰਧਾਂ ਦੇ ਨਾਲ ਕੂੜਾ ਕਰਕਟ ਘਾਹ ਬੂਟੀ ਅਤੇ ਪਲਾਸਟਿਕ ਦੀਆਂ ਵਸਤਾਂ ਨੂੰ ਸਾਫ ਕੀਤਾ ਗਿਆ। ਇਸਦੇ ਨਾਲ ਹੀ ਸਿਵਲ ਹਸਪਤਾਲ ਰੂਪਨਗਰ ਵਿਖੇ ਵਾਰਡਾਂ, ਲੈਬੋਰਟਰੀਆਂ ਅਤੇ ਦਫਤਰਾਂ ਵਿਖੇ ਵੀ ਸਾਫ ਸਫਾਈ ਕੀਤੀ ਗਈ।
ਇਸ ਮੌਕੇ ਬੋਲਦਿਆਂ ਸਹਾਇਕ ਸਿਵਲ ਸਰਜਨ ਡਾ.ਅੰਜੂ ਨੇ ਕਿਹਾ ਕਿ ਸਵੱਛਤਾ ਹੀ ਸੇਵਾ ਦਾ ਇਹ ਸਫਾਈ ਅਭਿਆਨ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਚੱਲਦਾ ਰਹਿਣਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਤੇ ਆਲੇ ਦੁਆਲੇ ਨੂੰ ਸਵੱਛ ਰੱਖਣ ਵਿੱਚ ਯੋਗਦਾਨ ਪਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਾਡੇ ਜੀਵਨ ਵਿੱਚ ਸਫ਼ਾਈ ਦੀ ਬਹੁਤ ਮਹਾਨਤਾ ਹੈ। ਸਾਡੇ ਆਲੇ-ਦੁਆਲੇ ਦੀ ਅਰੋਗਤਾ ਤੇ ਸੁੰਦਰਤਾ ਲਈ ਇਸ ਦੀ ਬਹੁਤ ਜ਼ਰੂਰਤ ਹੈ। ਸਫ਼ਾਈ ਦਾ ਸੰਬੰਧ ਸਾਡੇ ਸਰੀਰ, ਘਰ ਦੇ ਆਲੇ-ਦੁਆਲੇ, ਪਹਿਰਾਵੇ, ਪਾਣੀ, ਹਵਾ ਅਤੇ ਖ਼ੁਰਾਕ ਨਾਲ ਹੈ। ਜੇਕਰ ਇਨ੍ਹਾਂ ਚੀਜ਼ਾਂ ਵਿੱਚੋਂ ਅਸੀਂ ਕਿਸੇ ਦੀ ਸਫ਼ਾਈ ਦਾ ਧਿਆਨ ਨਹੀਂ ਰੱਖਾਂਗੇ ਤਾਂ ਅਸੀਂ ਗੰਦਗੀ, ਬਦਬੂ, ਮੱਖੀਆਂ, ਮੱਛਰਾਂ, ਕੀਟਾਣੂਆਂ ਤੇ ਬਿਮਾਰੀਆਂ ਵਿਚ ਘਿਰ ਜਾਵਾਂਗੇ।
ਉਹਨਾਂ ਨੇ ਇਸ ਮੁਹਿੰਮ ਵਿੱਚ ਆਮ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਆਪਣਾ ਆਸ ਪਾਸ ਅਤੇ ਆਪਣੇ ਵਾਤਾਵਰਨ ਦੀ ਸਫਾਈ ਸਬੰਧੀ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਨਿਭਾ ਸਕੀਏ।
ਇਸ ਮੌਕੇ ਤੇ ਡਾ.ਗਾਇਤਰੀ ਦੇਵੀ, ਡਾ.ਬਲਦੇਵ ਸਿੰਘ, ਡਾ.ਪ੍ਰਭਲੀਨ ਕੌਰ , ਡਾ.ਸੋਨਾਲੀ ਵੋਹਰਾ, ਡਾ.ਰਾਜੀਵ ਅਗਰਵਾਲ, ਡਾ.ਬੇਦੀ, ਡਾ.ਭਾਰਤ ਭੂਸ਼ਣ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।