• Site Map
  • Accessibility Links
  • English
Close

Two-day teacher training session on “War on Drugs” successfully concluded in Rupnagar

Publish Date : 17/07/2025
Two-day teacher training session on

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਰੂਪਨਗਰ ਵਿੱਚ “ਯੁੱਧ ਨਸ਼ਿਆਂ ਵਿਰੁੱਧ” ਦੋ ਦਿਨਾਂ ਅਧਿਆਪਕ ਸਿਖਲਾਈ ਸੈਸ਼ਨ ਸਫਲਤਾ ਪੂਰਵਕ ਸਮਾਪਤ

ਰੂਪਨਗਰ, 17 ਜੁਲਾਈ: ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਦੂਰਅੰਦੈਸ਼ੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 2025-26 ਤੱਕ ਨਸ਼ਾ ਮੁਕਤ ਪੰਜਾਬ ਬਣਾਉਣ ਲਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਰੂਪਨਗਰ ਜ਼ਿਲ੍ਹੇ ਵਿੱਚ 16 ਤੋਂ 17 ਜੁਲਾਈ 2025 ਤੱਕ ਦੋ ਦਿਨਾਂ ਅਧਿਆਪਕ ਸਿਖਲਾਈ ਸੈਸ਼ਨ ਸਫਲਤਾ ਪੂਰਵਕ ਸਮਾਪਤ ਹੋਇਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ 269 ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਸ਼ਾ ਵਿਰੋਧੀ ਪਾਠਕ੍ਰਮ ਨੂੰ ਲਾਗੂ ਕਰਨ ਸੰਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ।

ਇਹ ਸਿਖਲਾਈ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀ ਪ੍ਰੇਮ ਕੁਮਾਰ ਮਿੱਤਲ, ਡਿਸਟ੍ਰਿਕਟ ਨੋਡਲ ਅਫਸਰ ਪ੍ਰਭਜੀਤ ਸਿੰਘ ਅਤੇ ਡੀ.ਆਰ.ਸੀ. ਵਿਪਿਨ ਕਟਾਰੀਆ ਦੀ ਨਿਗਰਾਨੀ ਹੇਠ ਕਰਵਾਈ ਗਈ। ਜ਼ਿਲ੍ਹੇ ਭਰ ਦੇ ਬਲਾਕ ਰਿਸੋਰਸ ਕੋਆਰਡੀਨੇਟਰਾਂ (BRCs) ਨੇ ਵੀ ਆਪਣਾ ਯੋਗਦਾਨ ਪਾਇਆ।

ਡੀਈਓ ਸੈਕੰਡਰੀ ਰੂਪਨਗਰ, ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਸਿੱਖਿਆ ਵਿਭਾਗ ਦੀ ਇੱਕ ਗੰਭੀਰ ਕੋਸ਼ਿਸ਼ ਹੈ, ਜੋ ਅਧਿਆਪਕਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਰਾਹ ਖੋਲ੍ਹਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਧਿਆਪਕਾਂ ਨੂੰ ਇਸ ਮੁਹਿੰਮ ਰਾਹੀਂ ਸਮਾਜਿਕ ਬਦਲਾਅ ਦੀ ਜ਼ਿੰਮੇਵਾਰੀ ਸੌਂਪ ਰਹੇ ਹਾਂ ਤਾਂ ਜੋ ਉਹ ਆਪਣੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦੇ ਸਕਣ ਕਿ ਨਸ਼ਾ ਜੀਵਨ ਦਾ ਹੱਲ ਨਹੀਂ, ਸਿਰਫ਼ ਤਬਾਹੀ ਹੈ।

ਇਸ ਸੈਸ਼ਨ ਦੌਰਾਨ ਐਸਟੀਆਈ ਕੌਂਸਲਰ ਗਗਨਪ੍ਰੀਤ ਸਿੰਘ, ਏ.ਐਸ.ਆਈ. ਸੁਖਦੇਵ ਸਿੰਘ, ਏ.ਐਸ.ਆਈ. ਅਜੈ ਕੁਮਾਰ, ਏ.ਐਸ.ਆਈ. ਕਮਲਜੀਤ ਸਿੰਘ, ਏ.ਐਸ.ਆਈ. ਬਲਵੰਤ ਸਿੰਘ ਅਤੇ ਡਰੱਗ ਇੰਸਪੈਕਟਰ ਰਾਜੇਸ਼ ਕੁਮਾਰ ਨੇ ਨਸ਼ਾ ਮੁਕਤੀ ਸੰਬੰਧੀ ਲੈਕਚਰ ਅਤੇ ਵਿਸ਼ੇਸ਼ ਸੈਸ਼ਨ ਦਿੱਤੇ।

ਪ੍ਰਿੰਸੀਪਲ ਪਰਵਿੰਦਰ ਕੌਰ ਦੂਆ ਅਤੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਨੇ ਅਧਿਆਪਕਾਂ ਨੂੰ ਪ੍ਰੇਰਕ ਭਾਸ਼ਣ ਰਾਹੀਂ ਆਪਣੇ ਭਵਿੱਖ ਨਿਰਮਾਤਾ ਭੂਮਿਕਾ ਦੀ ਸਮਝ ਦੇਣ ਦੀ ਅਪੀਲ ਕੀਤੀ।

“ਨਿਸ਼ਚੇ ਕਰ ਆਪਣੀ ਜੀਤ ਕਰੋ” ਸਿਰਲੇਖ ਹੇਠ ਤਿਆਰ ਨਸ਼ਾ ਵਿਰੋਧੀ ਪਾਠਕ੍ਰਮ ਪੈਕੇਜ ਵਿੱਚ ਵਿਦਿਆਰਥੀਆਂ ਲਈ ਫਿਲਮਾਂ, ਗਤੀਵਿਧੀਆਂ ਅਤੇ ਹੋਰ ਸਿੱਖਣ-ਸਾਧਨ ਰਾਹੀਂ ਨਸ਼ਿਆਂ ਵਿਰੁੱਧ ਜਾਗਰੂਕਤਾ ਵਧਾਈ ਜਾਵੇਗੀ।

ਇਹ ਦੋ ਦਿਨਾਂ ਸਿਖਲਾਈ ਮੁਹਿੰਮ ਪੰਜਾਬ ਦੇ ਸਕੂਲਾਂ ਵਿੱਚ ਨਸ਼ਾ ਰੋਕਥਾਮ ਸਿੱਖਿਆ ਵੱਲ ਇੱਕ ਠੋਸ ਕਦਮ ਸਾਬਤ ਹੋਈ ਹੈ, ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਚੰਗਾ ਜੀਵਨ ਜੀਉਣ ਵੱਲ ਪ੍ਰੇਰਿਤ ਕਰੇਗੀ।