Training was organized by Blood Center, Civil Hospital, Rupnagar on the use of blood and blood products.

ਬਲੱਡ ਅਤੇ ਬਲੱਡ ਪ੍ਰੋਡਕਟ ਦੀ ਵਰਤੋਂ ਸਬੰਧੀ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਵੱਲੋਂ ਟ੍ਰੇਨਿੰਗ ਦਾ ਆਯੋਜਨ ਕਰਵਾਇਆ ਗਿਆ
ਰੂਪਨਗਰ, 28 ਮਾਰਚ: ਅੱਜ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਿਵਲ ਸਰਜਨ ਰੂਪਨਗਰ ਦੀ ਅਗਵਾਈ ਹੇਠ ਜ਼ਿਲ੍ਹਾ ਟ੍ਰੇਨਿੰਗ ਸੈਂਟਰ ਦਫਤਰ ਸਿਵਲ ਸਰਜਨ ਰੂਪਨਗਰ ਵਿਖੇ ਬਲੱਡ ਅਤੇ ਬਲੱਡ ਪ੍ਰੋਡਕਟ ਦੀ ਵਰਤੋਂ ਸਬੰਧੀ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਵੱਲੋਂ ਟ੍ਰੇਨਿੰਗ ਦਾ ਆਯੋਜਨ ਕਰਵਾਇਆ ਗਿਆ।
ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੋਂ ਡਾਕਟਰ ਸਾਹਿਬਾਨਾਂ ਦੁਆਰਾ ਹਿੱਸਾ ਲਿਆ ਗਿਆ। ਬੀਟੀਓ ਇੰਚਾਰਜ ਬਲੱਡ ਸੈਂਟਰ ਡਾ. ਭਵਲੀਨ ਵੱਲੋਂ ਸਮੂਹ ਮੈਡੀਕਲ ਅਫ਼ਸਰ ਸਾਹਿਬਾਨਾਂ ਨੂੰ ਬਲੱਡ ਅਤੇ ਬਲੱਡ ਪ੍ਰੋਡਕਟਾਂ ਦੀ ਵਰਤੋਂ ਸੰਬੰਧੀ ਟ੍ਰੇਨਿੰਗ ਦਿੱਤੀ ਗਈ।
ਟਰੇਨਿੰਗ ਉਪਰੰਤ ਡਾ. ਵਿਸ਼ਾਲ ਗਰਗ ਸਹਾਇਕ ਸਿਵਲ ਸਰਜਨ ਰੂਪਨਗਰ, ਡਾ. ਅਮਰਜੀਤ ਸਿੰਘ, ਜ਼ਿਲ੍ਹਾ ਟੀਕਾਕਰਣ ਅਫਸਰ ਰੂਪਨਗਰ, ਡਾ. ਉਪਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਰੂਪਨਗਰ ਵੱਲੋਂ ਟ੍ਰੇਨਿੰਗ ਵਿਚ ਪਹੁੰਚੇ ਸਮੂਹ ਮੈਡੀਕਲ ਅਫ਼ਸਰ ਸਾਹਿਬਾਨਾਂ ਨੂੰ ਟ੍ਰੇਨਿੰਗ ਸਰਟੀਫਿਕੇਟ ਭੇਂਟ ਕੀਤੇ ਗਏ।
ਇਸ ਮੌਕੇ ਬਲੱਡ ਸੈਂਟਰ ਵਿਭਾਗ ਤੋਂ ਸ. ਅਮਨਦੀਪ ਟੈਕਨੀਕਲ ਸੁਪਰਵਾਈਜਰ, ਸ੍ਰੀ ਜੋਏਲ ਥੋਮਸ ਐਮ ਐਲ ਟਿ ਗ 1, ਸ੍ਰੀਮਤੀ ਜਸਪ੍ਰੀਤ ਕੌਰ, ਸ੍ਰੀਮਤੀ ਮਨਜੀਤ ਕੌਰ, ਸ੍ਰੀ ਰਾਕੇਸ਼ ਕੁਮਾਰ, ਸ. ਨਰਿੰਦਰ ਸਿੰਘ, ਸ. ਦਰਸ਼ਨ ਸਿੰਘ ਆਦਿ ਸਟਾਫ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।