• Site Map
  • Accessibility Links
  • English
Close

Training session organized on Seabud app and EMF awareness

Publish Date : 19/07/2025
Training session organized on Seabud app and EMF awareness

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਸੀਬੱਡ ਐਪ ਅਤੇ ਈਐਮਐਫ ਜਾਗਰੂਕਤਾ ਸਬੰਧੀ ਟਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ

ਰੂਪਨਗਰ, 19 ਜੁਲਾਈ: ਜ਼ਿਲ੍ਹਾ ਰੂਪਨਗਰ ਵਿੱਚ ਪੰਜਾਬ ਐਲਐਸਏ, ਦੂਰਸੰਚਾਰ ਵਿਭਾਗ ਦੀ ਰੂਰਲ ਵਰਟੀਕਲ ਟੀਮ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਅਤੇ ਜ਼ਿਲ੍ਹਾ ਰੋਜਗਾਰ ਬਿਊਰੋ ਰੂਪਨਗਰ ਦੇ ਸਹਿਯੋਗ ਨਾਲ ਸੀਬੱਡ ਐਪ ਅਤੇ ਈਐਮਐਫ ਜਾਗਰੂਕਤਾ ਸਬੰਧੀ ਟਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜਰ ਹੋਏ।

ਸੈਸ਼ਨ ਦੌਰਾਨ ਸ਼੍ਰੀ ਵਿਜੈ ਕੁਮਾਰ ਏਡੀਜੀ ਪੰਜਾਬ ਐਲਐਸਏ, ਦੂਰਸੰਚਾਰ ਵਿਭਾਗ ਵੱਲੋਂ ਸਾਰੇ ਹਾਜਰ ਵਿਅਕਤੀਆਂ ਨੂੰ ਮੋਬਾਇਲ ਟਾਵਰਾਂ ਦੁਆਰਾ ਸੰਚਾਰ ਕੀਤੀਆਂ ਜਾਂਦੀਆਂ ਇਲੈਕਟਰੋ ਮੈਗਨੈਟਿਕ ਤਰੰਗਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਐਲਐਸਏ, ਦੂਰਸੰਚਾਰ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੋਟਾਇਲ ਟਾਵਰਾਂ ਦੀਆਂ ਇਹਨਾਂ ਈਐਮਐਫ ਤਰੰਗਾਂ ਨੂੰ ਨਾਪਿਆ ਜਾਂਦਾ ਹੈ ਅਤੇ ਇਹ ਤਰੰਗਾਂ ਸਰਕਾਰ ਦੁਆਰਾ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ ਸਹੀ ਪਾਈਆਂ ਗਈਆਂ ਹਨ ਅਤੇ ਇਸਦਾ ਇਨਸਾਨਾਂ, ਜਾਨਵਰਾਂ ਜਾਂ ਪੰਛੀਆਂ ਆਦਿ ਤੇ ਕੋਈ ਬੁਰਾ ਅਸਰ ਨਹੀਂ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ਤੇ ਜਨਤਾ ਵਿੱਚ ਇਹ ਭਰਮ ਫੈਲਾਇਆਂ ਜਾਂਦਾ ਹੈ ਕਿ ਇਹਨਾਂ ਤਰੰਗਾਂ ਨਾਲ ਕੈਂਸਰ ਆਦਿ ਵਰਗੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਜੋ ਕਿ ਬਿਲਕੁਲ ਝੂਠ ਹੈ।

ਇਸ ਟਰੇਨਿੰਗ ਸੈਸ਼ਨ ਦੌਰਾਨ ਸ੍ਰੀ ਪੁਨੀਤ ਕੁਮਾਰ ਏ.ਡੀ.ਜੀ. ਅਤੇ ਸ੍ਰੀ ਹਰਸ਼ ਕੁਮਾਰ ਏ.ਡੀ.(ਆਰ.), ਪੰਜਾਬ ਐਲਐਸਏ, ਦੂਰਸੰਚਾਰ ਵਿਭਾਗ ਵੱਲੋਂ ਉਨ੍ਹਾਂ ਦੇ ਵਿਭਾਗ ਦੀ “ਕਾਲ ਬੀਫੋਰ ਯੂ ਡਿਗ”(ਸੀਬੱਡ ਐਪ ) ਮੋਬਾਈਲ ਐਪ ਅਤੇ ਇਸਨੂੰ ਵਰਤਣ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਬਲਿਕ ਪ੍ਰਾਪਰਟੀ ਤੇ ਵੱਖ-ਵੱਖ ਮੰਤਵਾਂ ਲਈ ਖੁਦਾਈ ਕਰਨ ਸਮੇਂ ਅੰਡਰਗਾਉਂਡ ਪਬਲਿਕ ਇੰਫਰਾਸਟਰਕਚਰ ਜਿਵੇਂ ਕਿ ਗੈਸ ਪਾਇਪਲਾਈਨ, ਪਾਣੀ ਅਤੇ ਸੀਵਰੇਜ਼ ਦੀਆਂ ਪਾਇਪਾਂ, ਗਰਾਉਂਡ ਬੇਸਡ ਬਿਜਲੀ ਦੀਆਂ ਤਾਰਾਂ, ਟੈਲੀਫੋਨ ਅਤੇ ਇੰਟਰਨੈਟ ਦੀਆਂ ਤਾਰਾਂ ਆਦਿ ਦਾ ਨੁਕਸਾਨ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਇਸ ਇੰਫਰਾਸਟਰਕਚਰ ਦੇ ਮਾਲਕਾਂ ਦਾ ਵਿੱਤੀ ਨੁਕਸਾਨ ਹੁੰਦਾ ਹੈ ਅਤੇ ਆਮ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੁਕਸਾਨ ਤੋਂ ਬਚਣ ਲਈ ਵਿਭਾਗ ਵੱਲੋਂ “ਕਾਲ ਬੀਫੋਰ ਯੂ ਡਿਗ”(ਸੀਬੱਡ ਐਪ ) ਮੋਬਾਇਲ ਐਪ ਚਲਾਈ ਗਈ ਹੈ ਜਿਸ ਰਾਹੀਂ ਖੁਦਾਈ ਕਰਨ ਵਾਲੇ ਵਿਅਕਤੀ/ਏਜੰਸੀ ਦੁਆਰਾ ਖੁਦਾਈ ਤੋਂ ਪਹਿਲਾਂ ਸਬੰਧਤਾਂ ਨੂੰ ਇਸ ਐਪ ਰਾਹੀਂ ਸੂਚਿਤ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਉਕਤ ਇੰਫਰਾਸਟਰਕਚਰ ਦਾ ਨੁਕਸਾਨ ਹੋਣ ਤੋਂ ਬਚ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਕੰਮ ਵਿੱਚ ਪੰਜਾਬ ਰਾਜ ਮੋਹਰੀ ਹੈ ਅਤੇ ਰਾਜ ਦੇ ਲਗਭਗ ਸਾਰੇ ਵਿਭਾਗਾਂ ਨੂੰ ਇਸ ਐਪ ਤੇ ਰਜਿਟਰਡ ਕੀਤਾ ਜਾ ਚੁੱਕਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਰੂਪਨਗਰ ਮਾਨ ਮੋਹਿੰਦਰ ਸਿੰਘ ਨੇ ਵੀ ਇਸ ਟਰੇਨਿੰਗ ਸੈਸ਼ਨ ਵਿੱਚ ਭਾਗ ਲਿਆ। ਉਨ੍ਹਾਂ ਨੇਂ ਸੰਚਾਰ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਐਪ ਪਬਲਿਕ ਇਨਫਰਾਸਟਰਕਚ ਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਇਕ ਚੰਗੀ ਪਹਿਲ ਹੈ। ਉਨ੍ਹਾਂ ਸਾਰੇ ਸਰਕਾਰੀ ਵਿਭਾਗਾਂ ਅਤੇ ਖੁਦਾਈ ਕਰਨ ਵਾਲੇ ਵਿਅਕਤੀ/ਏਜੰਸੀਆਂ ਨੂੰ ਇਸ ਮੋਬਾਇਲ ਐਪ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਦੀ ਅਪੀਲ ਕੀਤੀ ਅਤੇ ਸੰਚਾਰ ਵਿਭਾਗ ਨੂੰ ਇਸ ਕੰਮ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।