Training regarding new forms for correction of photo voter list

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਫੋਟੋ ਵੋਟਰ ਸੂਚੀ ਦੀ ਸੁਧਾਈ ਦੇ ਨਵੇਂ ਫਾਰਮਾਂ ਸਬੰਧੀ ਟਰੇਨਿੰਗ
ਫੋਟੋ ਵੋਟਰ ਸ਼ਨਾਖਤੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਬਾਰੇ ਵੀ ਦਿੱਤੀ ਸਿਖਲਾਈ
ਸੁਪਰਵਾਈਜ਼ਰਾਂ/ ਬੂਥ ਲੈਵਲ ਅਫਸਰਾਂ ਨੂੰ ਸਰਕਾਰੀ ਕਾਲਜ ਰੂਪਨਗਰ ਦੇ ਕਾਨਫਰੰਸ ਰੂਮ ਵਿਚ ਟ੍ਰੇਨਿੰਗ ਦਿੱਤੀ
ਰੂਪਨਗਰ, 29 ਜੁਲਾਈ: ਭਾਰਤੀ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫਸਰ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਫੋਟੋ ਵੋਟਰ ਸ਼ਨਾਖਤੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਅਤੇ ਵੋਟਰ ਸੂਚੀ ਦੇ ਨਵੇਂ ਫਾਰਮ ਨੰ. 6,7, 8 ਸਬੰਧੀ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਤਹਿਸੀਲਦਾਰ ਰੂਪਨਗਰ ਸ਼੍ਰੀ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰ ਅਤੇ ਅਸੈਂਬਲੀ ਲੈਵਲ ਮਾਸਟਰ ਟਰੇਨਰਾਂ ਵੱਲੋਂ ਵਿਧਾਨ ਸਭਾ ਚੋਣ ਹਲਕੇ ਦੇ ਸੁਪਰਵਾਈਜ਼ਰਾਂ/ ਬੂਥ ਲੈਵਲ ਅਫਸਰਾਂ ਨੂੰ ਸਰਕਾਰੀ ਕਾਲਜ ਰੂਪਨਗਰ ਦੇ ਕਾਨਫਰੰਸ ਰੂਮ ਵਿਚ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਫੋਟੋ ਵੋਟਰ ਸ਼ਨਾਖਤੀ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਦਾ ਕੰਮ ਮਿਤੀ 01-08-2022 ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਬੰਧ ਵਿਚ ਸਮੂਹ ਬੂਥ ਲੈਵਲ ਅਫਸਰਾਂ ਵੱਲੋਂ ਘਰ ਘਰ ਜਾ ਕੇ ਵੋਟਰਾਂ ਤੋਂ ਆਧਾਰ ਕਾਰਡ ਦੀ ਕਾਪੀ ਪ੍ਰਾਪਤ ਕਰਨਗੇ ਅਤੇ ਇਸ ਨੂੰ ਗਰੋਦਾ ਐਪ ਵਿੱਚ ਇਸ ਦੀ ਐਂਟਰੀ ਫਾਰਮ ਨੰ. 6 ਬੀ ਨਾਲ ਕਰਨਗੇ।
ਉਹਨਾਂ ਵਿਧਾਨ ਸਭਾ ਚੋਣ ਹਲਕੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪ ਵੀ ਐਨ.ਵੀ.ਐਸ.ਪੀ ਪੋਰਟਲ ਰਾਹੀਂ ਜਾਂ ਵੋਟਰ ਹੈਲਪਲਾਈਨ ਰਾਹੀਂ ਫਾਰਮ ਨੰ. 6 ਬੀ ਭਰ ਕੇ ਆਪਣੇ ਵੋਟਰ ਸ਼ਨਾਖਤੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਸਕਦੇ ਹਨ ਜਾਂ ਆਪਣੇ ਬੂਥ ਲੈਵਲ ਅਫਸਰ ਕੋਲ ਆਧਾਰ ਕਾਰਡ ਦੀ ਕਾਪੀ ਜਮ੍ਹਾਂ ਕਰਵਾਉਣ।
ਇਸ ਟਰੇਨਿੰਗ ਵਿਚ ਵਿਧਾਨ ਸਭਾ ਚੋਣ ਹਲਕੇ ਦੇ ਸਮੂਹ ਬੂਥ ਲੈਵਲ ਅਫਸਰ ਅਸੈਂਬਲੀ ਲੈਵਲ ਟਰੇਨਰ, ਸ੍ਰੀ ਰਵਿੰਦਰ ਸਿੰਘ, ਨਾਇਬ ਤਹਿਸੀਲਦਾਰ, ਸ੍ਰੀ ਦਿਨੇਸ਼ ਕੁਮਾਰ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰ ਅਤੇ ਸ੍ਰੀ ਅਮਨਦੀਪ ਸਿੰਘ ਚੋਣ ਕਾਨੂੰਗੋ ਹਾਜ਼ਰ ਸਨ।