To pay true tribute to the war heroes NCC cadets welcomed the 710 km cycle journey to on reaching Rupnagar.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜੰਗੀ ਨਾਇਕਾਂ ਨੂੰ ਸੱਚੀ ਸ਼ਰਧਾਂਜਲੀ ਅਰਪਣ ਕਰਨ ਲਈ ਕੱਢੀ ਜਾ ਰਹੀ 710 ਕਿਲੋਮੀਟਰ ਸਾਈਕਲ ਯਾਤਰਾ ਦਾ ਰੂਪਨਗਰ ਪਹੁੰਚਣ ਤੇ ਐਨਸੀਸੀ ਕੈਡਿਟਾਂ ਨੇ ਕੀਤਾ ਸਵਾਗਤ
ਮੁੱਖ ਮਹਿਮਾਨ ਬ੍ਰਿਗੇਡੀਅਰ ਰਾਹੁਲ ਗੁਪਤਾ ਨੇ ਹਰੀ ਝੰਡੀ ਦੇ ਕੇ ਅਗਲੇ ਪੜਾਅ ਲਈ ਕੀਤਾ ਰਵਾਨਾ
ਰੂਪਨਗਰ, 13 ਜਨਵਰੀ: ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੇ ਐਨਸੀਸੀ ਕੈਡਿਟਾਂ ਦੇ ਇੱਕ ਸਮੂਹ ਵਲੋਂ ਜੰਗੀ ਨਾਇਕਾਂ ਨੂੰ ਸੱਚੀ ਸ਼ਰਧਾਂਜਲੀ ਅਰਪਣ ਕਰਨ ਲਈ 710 ਕਿਲੋਮੀਟਰ ਸਾਈਕਲ ਯਾਤਰਾ ਕੱਢੀ ਜਾ ਰਹੀ ਹੈ, ਜਿਸ ਦਾ ਐਨਸੀਸੀ ਟ੍ਰੇਨਿੰਗ ਸਕੂਲ ਰੂਪਨਗਰ ਪਹੁੰਚਣ ਤੇ ਐਨਸੀਸੀ ਕੈਡਿਟਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਬ੍ਰਿਗੇਡੀਅਰ ਰਾਹੁਲ ਗੁਪਤਾ ਨੇ ਦੱਸਿਆ ਕਿ ਇਹ ਯਾਤਰਾ 07 ਜਨਵਰੀ 2025 ਨੂੰ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਥਿਤ ਜੰਗੀ ਯਾਦਗਾਰ ਤੋਂ ਸ਼ੁਰੂ ਹੋਈ ਅਤੇ 20 ਜਨਵਰੀ 2025 ਨੂੰ ਨਵੀਂ ਦਿੱਲੀ ਦੇ ਪ੍ਰੇਡ ਗਰਾਊਂਡ ਵਿਖੇ ਸਮਾਪਤ ਹੋਵੇਗੀ, ਵੱਲੋਂ ਇਸ ਯਾਤਰਾ ਨੂੰ ਹਰੀ ਝੰਡੀ ਦੇ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਸਾਡੇ ਆਜ਼ਾਦੀ ਘੁਲਾਟੀਆਂ ਅਤੇ ਜੰਗੀ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਦਿਲੋਂ ਸ਼ਰਧਾਂਜਲੀ ਹੈ।
ਉਨ੍ਹਾਂ ਦੱਸਿਆ ਕਿ ਇਸ ਗਰੁੱਪ ਯਾਤਰਾ ਦੀ ਅਗਵਾਈ ਕਰਨਲ ਸੋਮਵੀਰ ਸਿੰਘ ਡਬਾਸ ਕਰ ਰਹੇ ਹਨ ਅਤੇ ਇਸ ਵਿੱਚ 12 ਐਨਸੀਸੀ ਕੈਡੇਟ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਛੇ ਲੜਕੀਆਂ ਹਨ, ਫੌਜ ਦੇ ਇੰਸਟ੍ਰਕਟਰਾਂ ਅਤੇ ਐਨਸੀਸੀ ਅਫਸਰਾਂ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਅਤਿਅੰਤ ਠੰਡ ਅਤੇ ਚੁਣੌਤੀਪੂਰਨ ਧੁੰਦ ਦੇ ਹਾਲਾਤਾਂ ਨੂੰ ਝੱਲਦਿਆਂ, ਉਹ ਪੰਜਾਬ ਦੇ ਛੇ ਅਤੇ ਹਰਿਆਣਾ ਦੇ ਚਾਰ ਜ਼ਿਲ੍ਹਿਆਂ ਨੂੰ ਕਵਰ ਕਰਨਗੇ।
ਕਰਨਲ ਆਰ.ਕੇ.ਚੌਧਰੀ ਅਤੇ ਐਨ.ਸੀ.ਸੀ. ਕੈਡਿਟਾਂ ਅਤੇ ਬਟਾਲੀਅਨ ਦੇ ਇੰਸਟ੍ਰਕਟਰਾਂ ਵੱਲੋਂ ਇਸ ਯਾਤਰਾ ਦਾ ਸਵਾਗਤ ਕਰਦਿਆ ਦੱਸਿਆ ਗਿਆ ਕਿ ਇਸ ਯਾਤਰਾ ਵਿੱਚ 23 ਪੰਜਾਬ ਬਟਾਲੀਅਨ ਐਨ.ਸੀ.ਸੀ. ਰੋਪੜ ਦਾ ਬਹੁਤ ਵੱਡਾ ਯੋਗਦਾਨ ਸੀ, ਜਿਸ ਵਿੱਚ 1 ਐਨ.ਸੀ.ਸੀ. ਅਫ਼ਸਰ ਰਣਜੀਤ ਸਿੰਘ ਸਮੇਤ ਕੁੱਲ 3 ਐਨ.ਸੀ.ਸੀ. ਕੈਡਿਟਸ 2 ਲੜਕੀਆਂ ਸਮੇਤ ਭਾਗ ਲੈ ਰਹੇ ਹਨ ਜੋ ਕਿ ਬਟਾਲੀਅਨ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਸ ਸਾਹਸ ਪੂਰਨ ਕਾਰਜ ਦੀ ਸਰਾਹਨਾ ਕਰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ।