Close

The three-day event of Gatke and Dhadi Darbar at Virasht-e-Khalsa ended with grandeur.

Publish Date : 10/03/2023
The three-day event of Gatke and Dhadi Darbar at Virasht-e-Khalsa ended with grandeur.

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਵਿਰਾਸ਼ਤ-ਏ-ਖਾਲਸਾ ਵਿਖੇ ਗੱਤਕੇ ਅਤੇ ਢਾਡੀ ਦਰਬਾਰ ਦਾ ਤਿੰਨ ਰੋਜਾ ਸਮਾਗਮ ਸ਼ਾਨੋ-ਸ਼ੋਕਤ ਨਾਲ ਸਮਾਪਤ

ਰੂਪਨਗਰ, 10 ਮਾਰਚ-

ਜ਼ਿਲ੍ਹਾ ਪ੍ਰਸਾਸ਼ਨ ਰੂਪਨਗਰ ਵੱਲੋਂ ਹੋਲੇ ਮੁਹੱਲੇ ਦੇ ਸਬੰਧ ਵਿੱਚ ਵਿਰਾਸਤ-ਏ-ਖਾਲਸਾ ਵਿਖੇ ਤਿੰਨ ਰੋਜ਼ਾ ਸਮਾਗਮ 06 ਮਾਰਚ ਤੋਂ 8 ਮਾਰਚ 2023 ਤੱਕ ਕਰਵਾਇਆ ਗਿਆ। ਇਸ ਦੇ ਸਬੰਧ ਵਿੱਚ ਵੱਖ-ਵੱਖ ਗੱਤਕਾ ਪਾਰਟੀਆਂ ਅਤੇ ਢਾਡੀ ਸਿੰਘਾਂ ਦੇ ਜੱਥਿਆਂ ਨੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ ਅਤੇ ਆਪਣੇ ਵਿਰਸੇ ਨਾਲ ਜੁੜ ਲਈ ਪ੍ਰੇਰਿਤ ਕੀਤਾ।

ਇਸ ਤਿੰਨ ਰੋਜਾ ਸਮਾਗਮ ਦੇ ਇੰਚਾਰਜ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਸ. ਗੁਰਿੰਦਰਪਾਲ ਸਿੰਘ ਕਾਹਲੋਂ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕੈਪਟਨ ਮਨਤੇਜ ਸਿੰਘ ਚੀਮਾ ਨੇ ਸਮਾਗਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਿਆ। ਇਸ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾ ਨੇ ਹਾਜ਼ਰੀ ਲਗਵਾਈ ਅਤੇ ਢਾਡੀਵਾਰਾਂ,ਸਾਸ਼ਤਰ ਵਿੱਦਿਆ ਦਾ ਆਨੰਦ ਮਾਣਿਆ।

ਇਸ ਸਮਾਗਮ ਦੇ ਉਦਘਾਟਨ ਮੌਕੇ ਵਿਸ਼ੇਸ਼ ਤੌਰ ‘ਤੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ, ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ, ਉਪ ਮੰਡਲ ਮੈਜਿਸਟਰੇਟ ਸ਼੍ਰੀ ਅਨੰਦਪੁਰ ਸਾਹਿਬ ਆਈ.ਏ.ਐਸ ਸ਼੍ਰੀਮਤੀ ਮਨੀਸ਼ਾ ਰਾਣਾ ਅਤੇ ਐਕਸੀਅਨ ਭੂਪਿੰਦਰ ਸਿੰਘ ਚਾਨਾ ਨੇ ਹਾਜ਼ਰੀ ਭਰੀ ਅਤੇ ਢਾਡੀਵਾਰਾਂ ਅਤੇ ਸ਼ਾਸਤਰ ਵਿੱਦਿਆ ਦਾ ਆਨੰਦ ਮਾਣਿਆ।

ਸੰਗਤਾਂ ਨੇ ਇਸ ਸਮਾਗਮ ਲਈ ਜਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਦਾ ਵਿਸ਼ੇਸ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਗੱਤਕਾ ਕੋਆਰਡੀਨੇਟਰ ਦੀ ਡਿਊਟੀ ਸ.ਗੁਰਦੀਪ ਸਿੰਘ (ਦੀਪ) ਨੇ ਨਿਭਾਈ। ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਇੰਟਰਨੈਸਨਲ ਗੱਤਕਾ ਅਖਾੜਾ(ਰਜਿ.)ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਸ਼ਹੀਦ ਬਾਬਾ ਜੀਵਨ ਸਿੰਘ ਗੱਤਕਾ ਅਖਾੜਾ ਮੋਰਿੰਡਾ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਤਕਾ ਟੀਮ ਨੇ ਚੜਦੀ ਕਲਾ ਵਾਲਾ ਪ੍ਰਦਰਸ਼ਨ ਕੀਤਾ ਅਤੇ ਸੰਗਤਾ ਦਾ ਮਨ ਮੋਹਿਆ। ਸਟੇਜ ਸੈਕਟਰੀ ਦੀ ਡਿਊਟੀ ਸ: ਰਣਜੀਤ ਸਿੰਘ, ਦਿਲਸ਼ੇਰਵੀਰ ਸਿੰਘ ਅਤੇ ਵੀਰਪਾਲ ਸਿੰਘ ਜੀ ਨੇ ਸੁਚਾਰੂ ਢੰਗ ਨਾਲ ਨਿਭਾਈ। ਇਸ ਮੌਕੇ ਗਿਆਨੀ ਕਿਸ਼ੋਰ ਸਿੰਘ ਬੰਗੜ, ਢਾਡੀ ਜਥਾ, ਦੀਵਾਨਾ ਇੰਟਰਨੈਸ਼ਨਲ ਢਾਡੀ ਜਥਾ ਬਰਨਾਲਾ, ਮਾਤਾ ਭਾਗੀ ਪੰਥਕ ਢਾਡੀ ਜਥਾ, ਭਾਈ ਰਣਜੀਤ ਸਿੰਘ ਸਮਾਣਾ(ਢਾਡੀ ਜਥਾ ਅਤੇ ਭੁਜੰਗ ਜਥਾ ਨਵਾਂਸ਼ਹਿਰ) ਨੇ ਸੇਵਾ ਨਿਭਾਈ।

ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਨੇ ਵਿਸ਼ੇਸ਼ ਤੌਰ ਤੇ ਜੱਥਿਆ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਗਲੇ ਸਾਲ ਇਹ ਸਮਾਗਮ ਹੋਰ ਵੀ ਵੱਡੇ ਪੱਧਰ ਤੇ ਕੀਤਾ ਜਾਵੇਗਾ। ਉਹਨਾਂ ਨੇ ਸਾਰੇ ਸਹਿਯੋਗੀਆਂ, ਪ੍ਰਬੰਧਕਾ, ਜੱਥਿਆਂ ਅਤੇ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ।