Close

The representatives of the political parties were trained regarding various approvals under the Lok Sabha Elections-2024 facility portal.

Publish Date : 26/03/2024
The representatives of the political parties were trained regarding various approvals under the Lok Sabha Elections-2024 facility portal.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਲੋਕ ਸਭਾ ਚੋਣਾਂ-2024 ਸੁਵਿਧਾ ਪੋਰਟਲ ਅਧੀਨ ਵੱਖ-ਵੱਖ ਪ੍ਰਵਾਨਗੀ ਸਬੰਧੀ ਟ੍ਰੇਨਿੰਗ ਕਰਵਾਈ

ਰੂਪਨਗਰ, 26 ਮਾਰਚ: ਨੋਡਲ ਅਫਸਰ ਫਾਰ ਐਮ. ਸੀ. ਸੀ. ਸ਼੍ਰੀ ਅਰਵਿੰਦਰਪਾਲ ਸਿੰਘ ਸੋਮਲ ਦੀ ਅਗਵਾਈ ਵਿਚ ਜਿਲ੍ਹਾ ਰੂਪਨਗਰ ਦੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਲੋਕ ਸਭਾ ਚੋਣਾਂ-2024 ਸੁਵਿਧਾ ਪੋਰਟਲ ਅਧੀਨ ਵੱਖ-ਵੱਖ ਪ੍ਰਵਾਨਗੀ ਜਾਰੀ ਕਰਨ ਦੀ ਟ੍ਰੇਨਿੰਗ ਸਥਾਨਕ ਕਮੇਟੀ ਰੂਮ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਕਰਵਾਈ ਗਈ।

ਇਸ ਟਰੇਨਿੰਗ ਵਿੱਚ ਉਨ੍ਹਾਂ ਵੱਲੋਂ ਲੋਕ ਸਭਾ ਚੋਣਾਂ-2024 ਚੋਣ ਪ੍ਰਚਾਰ, ਰੈਲੀਆਂ ਅਤੇ ਵਹੀਕਲਾਂ ਆਦਿ ਦੀਆਂ ਪ੍ਰਵਾਨਗੀਆਂ ਸਬੰਧੀ ਟ੍ਰੇਨਿੰਗ ਦਿੱਤੀ ਗਈ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਟਰੇਨਿੰਗ ਵਿੱਚ ਹਾਜ਼ਰ ਆਏ ਸਮੂਹ ਨੁਮਾਇਦਿਆਂ ਨੂੰ ਸੁਵਿਧਾ ਪੋਰਟਲ (ENCORE) ਬਾਰੇ ਜਾਣੂ ਕਰਵਾਇਆ ਗਿਆ।

ਉਹਨਾਂ ਵੱਲੋ ਜਾਣਕਾਰੀ ਦਿੰਦੇ ਹੋਏ ਰਾਜਨੀਤਿਕ ਪਾਰਟੀਆਂ ਦੇ ਟੈਕਨੀਕਲ ਮਾਹਿਰਾਂ ਨੂੰ ਦੱਸਿਆਂ ਗਿਆ ਹੈ ਕਿ ਚੋਣਾਂ ਦੇ ਪ੍ਰਚਾਰ ਲਈ ਸੁਵਿਧਾ ਐਪ ਦੀ ਕਿਸ ਪ੍ਰਕਾਰ ਵਰਤੋ ਕਰਨੀ ਹੈ। ਉਨ੍ਹਾਂ ਦੱਸਿਆਂ ਕਿ ਚੋਣ ਪ੍ਰਚਾਰ ਦੀਆਂ ਵਿਸ਼ੇਸ ਪ੍ਰਵਾਨਗੀਆਂ ਜਿਵੇ ਕਿ ਹੈਲਿਪੈਡ ਲਈ ਪ੍ਰਵਨਾਗੀ, ਏਅਰ ਬੈਲੂਨ ਲਈ ਪ੍ਰਵਾਨਗੀ ਅਤੇ ਵਿਸ਼ੇਸ਼ ਵਾਇਕਲਸ ਲਈ ਪ੍ਰਵਾਨਗੀ ਕਿਸ ਪ੍ਰਕਾਰ ਲੈਣੀ ਹੈ।

ਇਸ ਮੀਟਿੰਗ ਐਸ. ਐਲ. ਐਮ. ਟੀ. ਕਮ-ਇੰਸਟਰੱਕਟਰ ਸ਼੍ਰੀ ਦਿਨੇਸ਼ ਕੁਮਾਰ ਸੈਣੀ, ਸਮੂਹ ਰਾਜਨਿਤਕ ਪਾਰਟੀਆਂ ਦੇ ਨੁਮਾਇੰਦੇ ਅਤੇ ਹੋਰ ਅਧਿਕਾਰੀ/ਕਰਮਚਾਰੀ ਵੀ ਸ਼ਾਮਿਲ ਹੋਏ।