The heritage preservation Gatka Cup and Dastar Bandi competition ended with indelible memories
ਵਿਰਸਾ ਸੰਭਾਲ ਗੱਤਕਾ ਕੱਪ ਅਤੇ ਦਸਤਾਰ ਬੰਦੀ ਮੁਕਾਬਲੇ ਅਮਿੱਟ ਯਾਦਾਂ ਛੱਡ ਹੋਏ ਸਮਾਪਤ
ਗੱਤਕਾ ਅਤੇ ਦਸਤਾਰ ਮੁਕਬਲਿਆ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦਾ ਕੀਤਾ ਗਿਆ ਸਨਮਾਨ
ਰੂਪਨਗਰ, 15 ਜਨਵਰੀ: ਦਸਮੇਸ਼ ਯੂਥ ਕਲੱਬ (ਰਜਿ:) ਗ੍ਰੀਨ ਐਵੇਨਿਊ ਰੋਪੜ ਵੱਲੋਂ 40 ਮੁਕਤਿਆਂ ਅਤੇ ਬੀਬੀ ਭਾਗ ਕੌਰ ਦੀ ਯਾਦ ਨੂੰ ਸਮਰਪਿਤ ਚੌਥਾ ਵਿਰਸਾ ਸੰਭਾਲ ਗੱਤਕਾ ਕੱਪ ਅਤੇ ਦਸਤਾਰ ਬੰਦੀ ਮੁਕਾਬਲੇ 14 ਜਨਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਗੁਰੂ ਗੜ੍ਹ ਸਾਹਿਬ ਸਦਾਬਰਤ ਰੂਪਨਗਰ ਵਿਖੇ ਕਰਵਾਏ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਭਾਓਵਾਲ ਅਤੇ ਗੁਰਵਿੰਦਰ ਸਿੰਘ ਘਨੌਲੀ ਨੇ ਦੱਸਿਆ ਕਿ ਇਸ ਦਿਨ ਗੱਤਕਾ ਕੱਪ ਤੋਂ ਇਲਾਵਾ ਰੰਗ ਭਰੋ ਮੁਕਾਬਲੇ, ਪ੍ਰਸ਼ਨ-ਉੱਤਰ ਮੁਕਾਬਲੇ, ਸੁੰਦਰ ਦਸਤਾਰ ਤੇ ਦੁਮਾਲਾ ਮੁਕਾਬਲੇ, ਚਿੱਤਰਕਾਰੀ ਆਦਿ ਮੁਕਾਬਲੇ ਵੀ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਦਸਤਾਰ ਬੰਦੀ ਮੁਕਾਬਲਿਆ ਵਿੱਚ 50 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਜਿੱਥੇ ਪਹਿਲੀਆਂ 5 ਪੁਜੀਸ਼ਨਾਂ ਉੱਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਉੱਥੇ ਹੀ ਭਾਗ ਲੈਣ ਵਾਲੇ ਬੱਚਿਆਂ ਨੂੰ ਦਸਤਾਰਾਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ , ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ, ਅਮਰਜੀਤ ਸਿੰਘ ਚਾਵਲਾ, ਸੁਖਵਿੰਦਰ ਸਿੰਘ ਥਲੀ, ਅਮਰਜੀਤ ਸਿੰਘ ਜਿੰਦਵੜੀ , ਅਜੇਵੀਰ ਸਿੰਘ ਲਾਲਪੁਰਾ, ਗੁਰਮੁਖ ਸਿੰਘ ਕੈਨੇਡਾ, ਡਾ ਸਰਬਜੀਤ ਸਿੰਘ ਲੌਂਗੀਆ, ਬਲਜੀਤ ਸਿੰਘ,ਸੁਖਦੇਵ ਸਿੰਘ, ਦਵਿੰਦਰ ਸਿੰਘ ਬਾਜਵਾ ਵੱਲੋ ਖਿਡਾਰੀਆ ਨੂੰ ਇਨਾਮ ਤਕਸੀਮ ਕੀਤੇ ਗਏ।
ਇਸ ਮੌਕੇ ਗੱਤਕਾ ਮੁਕਾਬਲਿਆਂ ਵਿੱਚ 7 ਟੀਮਾਂ ਨੇ ਭਾਗ ਲਿਆ, ਦਸਤਾਰ ਮੁਕਾਬਲਿਆਂ ਵਿੱਚ ਹਰਵਿੰਦਰ ਸਿੰਘ ਬਸੀ, ਮਨਪ੍ਰੀਤ ਸਿੰਘ, ਪਰਮਜੀਤ ਸਿੰਘ, ਜਸਪਾਲ ਸਿੰਘ, ਵਰਿੰਦਰ ਸਿੰਘ, ਬਲਜੀਤ ਸਿੰਘ, ਅੰਗਦਵੀਰ ਸਿੰਘ ਵੱਲੋ ਜੱਜਮੈਂਟ ਕੀਤੀ ਗਈ। ਤੱਤ ਖਾਲਸਾ ਨਿਸ਼ਕਾਮ ਸੇਵਕ ਜੱਥੇ ਵੱਲੋਂ ਲਗਾਈ ਗਈ ਸਿੱਖ ਇਤਿਹਾਸ ਨਾਲ ਸੰਬੰਧਿਤ ਪ੍ਰਦਰਸ਼ਨੀ ਗੱਤਕਾ ਕੱਪ ਵਿੱਚ ਬੱਚਿਆਂ ਅਤੇ ਆਈਆ ਸੰਗਤਾਂ ਲਈ ਖਿੱਚ ਦਾ ਕੇਂਦਰ ਰਹੀ, ਪ੍ਰਦਰਸ਼ਨੀ ਤੋ ਇਲਾਵਾ ਬੱਚਿਆਂ ਦੇ ਚਿੱਤਰਕਾਰੀ, ਖੇਡ ਖੇਡ ਵਿੱਚ ਸਿੱਖੋ ਗੁਰਬਾਣੀ ਅਤੇ ਇਤਿਹਾਸ ਨਾਲ ਸੰਬੰਧਿਤ ਮੁਕਾਬਲੇ ਕਰਵਾਏ ਅਤੇ ਬੱਚਿਆਂ ਨੂੰ ਸਨਮਾਨ ਦਿੱਤੇ ਗਏ। ਸਟੇਜ ਸਕੱਤਰ ਦੀ ਭੂਮਿਕਾ ਭੁਪਿੰਦਰ ਸਿੰਘ ਲੋਧੀ ਮਾਜਰਾ ਵੱਲੋ ਬਾਖੂਬੀ ਨਿਭਾਈ ਗਈ।
ਇਸ ਮੌਕੇ ਮੈਡਮ ਮਨਜੀਤ ਕੌਰ, ਜਸਪ੍ਰੀਤ ਸਿੰਘ, ਜਸਬੀਰ ਸਿੰਘ, ਗੁਰਮੇਲ ਸਿੰਘ ਭੱਲੜੀ, ਪਰਮਜੀਤ ਸਿੰਘ, ਅਮਨੀਤ ਸਿੰਘ, ਬਲਪ੍ਰੀਤ ਸਿੰਘ, ਸਰਬਜੀਤ ਸਿੰਘ ਹਰਜੋਤ ਸਿੰਘ ਨਰਿੰਦਰ ਸਿੰਘ,ਅਮਨਦੀਪ ਸਿੰਘ,ਰੁਪਿੰਦਰ ਸਿੰਘ, ਸਰਬਜੀਤ ਸਿੰਘ, ਤਰਲੋਕ ਸਿੰਘ ਸਮੂਹ ਕਲੱਬ ਮੈਬਰ ਹਾਜਰ ਸਨ।