The district administration organized a special program dedicating a new look to Shivalik Club
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਿਵਾਲਿਕ ਕਲੱਬ ਨੂੰ ਨਵੀਂ ਦਿੱਖ ਸਮਰਪਿਤ ਕਰਕੇ ਵਿਸ਼ੇਸ ਪ੍ਰੋਗਰਾਮ ਆਯੋਜਿਤ ਕੀਤਾ
ਰੂਪਨਗਰ, 14 ਦਸੰਬਰ: ਪਿਛਲੇ ਕੁੱਝ ਸਾਲਾਂ ਤੋਂ ਬੰਦ ਪਏ ਸ਼ਿਵਾਲਿਕ ਕਲੱਬ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਯਤਨਾਂ ਸਦਕਾ ਮੁੜ ਵਰਤੋਂ ਵਿੱਚ ਲਿਆਉਂਦੇ ਹੋਏ ਇਸ ਦਾ ਨਵੀਨੀਕਰਨ ਕੀਤਾ ਗਿਆ ਅਤੇ ਇਸ ਨੂੰ ਨਵੀਂ ਦਿੱਖ ਸਮਰਪਿਤ ਕਰਦੇ ਹੋਏ ਮੈਂਬਰਾਂ ਲਈ ਵਿਸ਼ੇਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ-ਕਮ-ਕਲੱਬ ਪ੍ਰਧਾਨ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਤੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਵਿਸੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ। ਇਸੇ ਦੌਰਾਨ ਸ਼ਿਵਾਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸਵਾਗਤਮ ਗੀਤ ਗਾਇਆ ਗਿਆ।
ਪ੍ਰੋਗਰਾਮ ਦੇ ਜ਼ਰੀਏ ਡਿਪਟੀ ਕਮਿਸ਼ਨਰ ਨੇ ਕਲੱਬ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਹਾਡੇ ਦੁਆਰਾ ਇਸ ਕਲੱਬ ਨੂੰ ਸ਼ੁਰੂ ਕਰਨ ਵਿਚ ਬਹੁਤ ਵੱਡਾ ਸਹਿਯੋਗ ਮਿਲਿਆ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਇਥੇ ਵਧੀਆ ਮਾਹੌਲ ਪ੍ਰਦਾਨ ਕਰਨ ਲਈ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਜਿਥੇ ਤੁਸੀਂ ਆਪਣੇ ਪਰਿਵਾਰਕ ਪ੍ਰੋਗਰਾਮ ਕਰ ਸਕਦੇ ਹੋ ਅਤੇ ਖੇਡਾਂ ਨਾਲ ਵੀ ਜੁੜ ਸਕਦੇ ਹੋ।
ਉਨ੍ਹਾਂ ਕਿਹਾ ਕਿ ਸਮੁੱਚੀ ਇਮਾਰਤ ਦਾ ਨਵੀਨੀਕਰਨ ਵਿਚ ਛੋਟੀਆਂ ਕਾਨਫਰੰਸਾਂ ਦੇ ਅਨੁਕੂਲ ਇੱਕ ਸਮਰਪਿਤ ਮੀਟਿੰਗ ਰੂਮ ਅਤੇ ਬਾਹਰੀ ਖਾਣੇ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਦੇ ਨਵੀਨੀਕਰਨ ਵਿਚ ਰਸੋਈ, ਇੱਕ ਮੀਟਿੰਗ ਹਾਲ, ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕੁਐਸ਼ ਕੋਰਟ ਅਤੇ ਇੱਕ ਅਤਿ-ਆਧੁਨਿਕ ਸਿੰਥੈਟਿਕ ਬੈਡਮਿੰਟਨ ਕੋਰਟ ਦਾ ਨਿਰਮਾਣ ਵੀ ਕੀਤਾ ਜਾਵੇਗਾ।
ਐਸ.ਐਸ.ਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਕਲੱਬ ਮੈਂਬਰਾਂ ਨੂੰ ਕਲੱਬ ਦੇ ਨਵੀਨੀਕਰਨ ਉਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਡੇ ਆਪਸ ਵਿਚ ਬੈਠ ਕੇ ਵਿਚਾਰ ਵਟਾਂਦਰਾ ਕਰਨ ਲਈ ਇਹ ਇਕ ਬਹੁਤ ਵਧੀਆ ਥਾਂ ਹੈ ਜਿਸ ਦੀ ਦਿਖ ਨੂੰ ਤੁਹਾਡੇ ਸਭ ਦੇ ਸਹਿਯੋਗ ਨਾਲ ਬਹੁਤ ਸੁੰਦਰ ਬਣਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ਿਵਾਲਿਕ ਕਲੱਬ ਦੇ ਨਵੀਨੀਕਰਨ ਅਤੇ ਅਤਿ-ਆਧੁਨਿਕ ਸਹੂਲਤਾਂ ਦੇ ਨਾਲ, ਆਪਣੇ ਮੈਂਬਰਾਂ ਨੂੰ ਇੱਕ ਬਿਹਤਰ ਵਾਤਾਵਰਣ ਵੀ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਵਿਚ ਲਗਾਤਾਰ ਸੁਧਾਰ ਕੀਤੇ ਜਾਣਗੇ।
ਇਸ ਪ੍ਰੋਗਰਾਮ ਵਿਚ ਸ਼ਿਵਾਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਨਾਟਕ, ਗਿਟਾਰ ਪੇਸ਼ਕਾਰੀ ਹਰਸ਼ਿਤ ਉੱਪਲ ਅਤੇ ਡਾਂਸ ਪੇਸ਼ ਕੀਤਾ ਗਿਆ ਜਿਸ ਉਪਰੰਤ ਖਾਣੇ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਵਧੀਕ ਸਹਾਇਕ ਕਮਿਸ਼ਨਰ-ਕਮ-ਕਲੱਬ ਸਕੱਤਰ ਅਰਵਿੰਦਰਪਾਲ ਸਿੰਘ ਸੋਮਲ, ਮੁੱਖ ਮੰਤਰੀ ਫੀਲਡ ਅਫਸਰ ਦੀਪਾਂਕਰ ਗਰਗ, ਡੀ ਪੀ ਆਰ ਓ ਕਰਨ ਮਹਿਤਾ, ਐਕਸੀਅਨ ਜਲ ਸਪਲਾਈ ਵਿਭਾਗ ਹਰਜੀਤਪਾਲ ਸਿੰਘ, ਡੀ.ਡੀ.ਐਫ ਗਿਰਜਾ ਸ਼ੰਕਰ, ਜ਼ਿਲ੍ਹਾ ਜੰਗਲਾਤ ਅਫਸਰ ਹਰਜਿੰਦਰ ਸਿੰਘ ਅਤੇ ਹੋਰ ਵਿਭਾਗਾਂ ਤੋਂ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਸ਼੍ਰੀ ਰਾਜ ਕੁਮਾਰ ਖੇਪਰ ਅਤੇ ਕਲੱਬ ਮੈਂਬਰਾਂ ਵਿਚ ਵਿਵੇਕ ਚਾਨਣਾ, ਡਾ. ਧਰਮ ਸਿੰਘ, ਐਡਵੋਕੇਟ ਵੀ.ਕੇ ਸ਼ਰਮਾ, ਬੀ.ਬੀ.ਐਸ ਸ਼ਰਮਾ, ਹਰਜੀਤ ਸਿੰਘ, ਪਰਦੀਪ ਸ਼ਰਮਾ, ਮਨਦੀਪ ਸਿੰਘ, ਜੇ.ਕੇ. ਜੱਗੀ, ਬਹਾਦੁਰਜੀਤ ਸਿੰਘ, ਭੁਪਿੰਦਰ ਸਿੰਘ, ਚੇਤਨ ਅਗਰਵਾਲ, ਡਾ. ਆਰ.ਐਸ. ਪਰਮਾਰ, ਡਾ. ਐਚ.ਐਨ ਸ਼ਰਮਾ, ਡਾ. ਅਜੈ ਜਿੰਦਲ, ਐਡਵੋਕੇਟ ਸਤੀਸ਼ ਵਾਹੀ, ਡਾ. ਬੀ.ਪੀ.ਐਸ. ਪਰਮਾਰ, ਡਾ. ਭੀਮ ਸੈਨ, ਰਮਿੰਦਰਪਾਲ ਗਰਗ, ਦਮਨ ਕੁਮਾਰ, ਪ੍ਰਿੰ. ਜਤਿੰਦਰ ਗਿੱਲ, ਰਾਜੇਸ਼ ਵਾਸੂਦੇਵਾ, ਸਤੀਸ਼ ਜਗੋਤਾ, ਰਮਨੀਸ਼ ਚੋਪੜਾ, ਡਾ. ਜੇ.ਕੇ. ਸ਼ਰਮਾ, ਐਡਵੋਕੇਟ ਡੀ.ਐਸ. ਦਿਓਲ, ਸੁਧੀਰ ਮਾਹਾਜਨ, ਸੁਰਜੀਤ ਸਿੰਘ ਸੰਧੂ, ਡਾ. ਜੇ.ਪੀ.ਐਸ. ਸਾਂਘਾ, ਡਾ. ਪਵਨ ਸ਼ਰਮਾ, ਅਨਿਲ ਕੌਸ਼ਲ, ਬਲਬੀਰ ਸਿੰਘ, ਬਿਮਲ ਕੁਮਾਰ, ਸ਼ਕਤੀ ਤ੍ਰਿਪਾਠੀ, ਵਿਜੈ ਕੁਮਾਰ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ਉਤੇ ਪਹੁੰਚੇ।