Close

The Deputy Commissioner sent 13 youths for a ten-day interstate tour

Publish Date : 19/01/2023
The Deputy Commissioner sent 13 youths for a ten-day interstate tour

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ 13 ਯੁਵਕਾਂ ਨੂੰ ਦਸ ਰੋਜ਼ਾ ਅੰਤਰਰਾਜੀ ਦੌਰੇ ਲਈ ਕੀਤਾ ਰਵਾਨਾ

ਰੂਪਨਗਰ, 19 ਜਨਵਰੀ: ਡਿਪਟੀ ਕਮਿਸ਼ਨਰ ਰੂਨਗਰ ਡਾ ਪ੍ਰੀਤੀ ਯਾਦਵ ਵੱਲੋਂ ਰੂਪਨਗਰ ਦੇ 13 ਨੌਜਵਾਨ ਯੁਵਕ/ਯੁਵਕੀਆਂ ਨੂੰ ਦਸ ਰੋਜ਼ਾ ਅੰਤਰਰਾਜੀ ਦੌਰੇ ਉਤੇ ਪਟਨਾ ਸਾਹਿਬ, ਬੋਧਰਾਯ ਅਤੇ ਨਾਲੰਦਾ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਅੰਤਰਰਾਜ਼ੀ ਦੌਰਾ ਪ੍ਰੋਗਰਾਮ ਯੁਵਕ ਸੇਵਾਵਾਂ ਵਿਭਾਗ ਰੂਪਨਗਰ ਦੀ ਸਰਪ੍ਰਸਤੀ ਹੇਠ ਪਟਨਾ ਸਾਹਿਬ, ਬੋਧਗਯਾ, ਨਾਲੰਦਾ ਅਤੇ ਬਿਹਾਰ ਦੇ ਹੋਰ ਪ੍ਰਸਿੱਧ ਸਥਾਨਾਂ ਤੇ ਨੌਜਵਾਨਾਂ ਨੂੰ ਘੁਮਾਇਆ ਜਾਵੇਗਾ। ਇਸ ਅੰਤਰਰਾਜੀ ਦੌਰੇ ਲਈ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕੈਪਟਨ ਮਨਤੇਜ ਸਿੰਘ ਚੀਮਾ ਨੇ ਦੱਸਿਆ ਕਿ ਇਸ ਦਸ ਦਿਨਾਂ ਦੌਰਾ ਪ੍ਰੋਗਰਾਮ ਦਾ ਮੁੱਖ ਮੰਤਵ ਪੰਜਾਬ ਦੇ ਨੌਜਵਾਨਾਂ ਵਿੱਚ ਰਾਸ਼ਟਰੀ ਸਦਭਾਵਨਾ ਅਤੇ ਕੌਮੀ ਏਕਤਾ ਨੂੰ ਪ੍ਰਫੁੱਲਿਤ ਕਰਨਾ ਹੈ ਤਾਂ ਜੋ ਨੌਜਵਾਨਾਂ ਵਿੱਚ ਭਰਾਤਰੀ ਭਾਵ ਆ ਸਕੇ ਅਤੇ ਇਹ ਕਦਮ ਰਾਸ਼ਟਰੀ ਮਾਮਲੇ ਅਤੇ ਖੇਤਰੀ ਸਮੱਸਿਆਵਾਂ ਨੂੰ ਸਮਝਣ ਵਿੱਚ ਸਹਾਈ ਹੋ ਸਕੇ।

ਇਸ ਦੇ ਨਾਲ ਹੀ ਦੂਜੇ ਸੂਬੇ ਦੀ ਇਤਿਹਾਸਕ, ਸਭਿਆਚਾਰਕ ਅਤੇ ਧਾਰਮਿਕ ਪਰੰਪਰਾਵਾਂ ਪ੍ਰਤੀ ਨੌਜਵਾਨਾਂ ਨੂੰ ਜਾਣੂ ਕਰਵਾ ਕੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਨਾ ਹੈ ਅਤੇ ਵਿਭਾਗ ਵੱਲੋਂ ਯੁਵਕਾਂ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਸਕੀਮਾਂ ਪਹਿਲਾ ਹੀ ਚਲਾਈਆਂ ਜਾ ਰਹੀਆਂ ਹਨ।