The Deputy Commissioner issued instructions to the officials to prevent child begging and child labour
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਵੱਲੋਂ ਬਾਲ ਭਿੱਖਿਆ ਤੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਹਿਦਾਇਤ ਜਾਰੀ
ਰੂਪਨਗਰ, 16 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਿਲ੍ਹੇ ਵਿਚ ਵੱਧ ਰਹੀ ਬਾਲ ਭਿੱਖਿਆ ਤੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਬਾਲ ਮਜਦੂਰੀ ਦੇ ਕੇਸਾਂ ਵਿੱਚ ਪੁਲਿਸ ਵਿਭਾਗ ਨੂੰ ਬਾਲ ਭਿੱਖਿਆ ਐਕਟ ਤਹਿਤ ਐਫ.ਆਈ.ਆਰ ਦਰਜ ਕਰਨ ਦੇ ਆਦੇਸ਼ ਦਿੱਤੇ ਅਤੇ ਹੁਣ ਤੱਕ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ।
ਉਨ੍ਹਾਂ ਕਿਹਾ ਟਰੈਫਿਕ ਪੁਲਿਸ ਵੱਲੋਂ ਬਾਲ ਭਿੱਖਿਆ ਨੂੰ ਟਰੈਫਿਕ ਪੁਆਇੰਟ ਤੇ ਭੀਖ ਮੰਗਣ ਅਤੇ ਸਮਾਨ ਵੇਚਣ ਤੋਂ ਰੋਕਿਆ ਜਾਵੇ, ਜੇਕਰ ਕੋਈ ਬੱਚਾ ਕਿਸੀ ਵੀ ਪੁਆਇੰਟ ਤੇ ਕੋਈ ਵਸਤੂ ਵੇਚ ਰਿਹਾ ਹੈ ਤਾਂ ਉਹ ਬਾਲ ਭਿਖਿਆ ਅੰਦਰ ਹੀ ਦੇਖਿਆ ਜਾਵੇਗਾ।
ਉਨ੍ਹਾਂ ਲੇਬਰ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਾਲ ਮਜਦੂਰੀ ਕਰਦਿਆਂ ਬੱਚਿਆਂ ਨੂੰ ਰੈਸਕਿਊ ਕਰਨ ਲਈ ਜਿਲ੍ਹੇ ਦੇ ਅੰਦਰ ਪੈਂਦੇ ਫੈਕਟਰੀ ਏਰੀਆ, ਢਾਬਾ ਅਤੇ ਛੋਟੀ ਦੁਕਾਨਾਂ ਦੀ ਸ਼ਨਾਖਤ ਕਰਨਾ ਅਤੇ ਸਮੇਂ ਸਮੇਂ ਤੇ ਰੇਡਜ਼ ਕਰਨੀਆਂ ਯਕੀਨੀ ਬਣਾਇਆ ਜਾਵੇ ਅਤੇ ਬੱਚਿਆਂ ਦੀ ਸ਼ਨਾਖਤ ਕਰਨ ਲਈ ਲੋਕਲ ਐਨ.ਜੀ.ਓ ਦੀ ਮਦਦ ਲਈ ਜਾਵੇ।
ਉਨ੍ਹਾਂ ਸਿਵਲ ਸਰਜਨ ਨੂੰ ਕਿਹਾ ਕਿ ਜਦੋਂ ਵੀ ਜਿਲ੍ਹੇ ਅੰਦਰ ਬਾਲ ਭਿੱਖਿਆ ਅਤੇ ਬਾਲ ਮਜਦੂਰੀ ਸਬੰਧੀ ਰੇਡਜ਼ ਕੀਤੀਆਂ ਜਾਂਦੀਆਂ ਹਨ ਤਾਂ ਰੈਸਕਿਊ ਕੀਤੇ ਗਏ ਬੱਚੇ ਨੂੰ ਤੁਰੰਤ ਹਰ ਪ੍ਰਕਾਰ ਦੀ ਲੋੜੀਂਦੀ ਮੈਡੀਕਲ ਸਹਾਇਤਾ ਦਿੱਤੀ ਜਾਵੇ। ਇਸ ਉਪਰੰਤ ਉਨ੍ਹਾਂ ਕਿਹਾ ਕਿ ਵਿਭਾਗ ਬਾਲ ਮਜਦੂਰੀ ਅਤੇ ਬਾਲ ਭਿੱਖਿਆ ਦੀ ਰੇਡ ਦੋਰਾਨ ਜੇਕਰ ਕੋਈ ਬੱਚਾ ਰੈਸਕਿਊ ਕੀਤਾ ਜਾਂਦਾ ਹੈ ਤਾਂ ਜੇਕਰ ਬੱਚਾ ਸਕੂਲ ਵਿੱਚੋਂ ਡਰਾਪ ਆਉਟ ਹੈ ਤਾਂ ਉਹਨਾਂ ਬੱਚਿਆਂ ਨੂੰ ਤੁਰੰਤ ਉਹਨਾਂ ਦੀ ਉਮਰ ਮੁਤਾਬਿਕ ਦਾਖਲਾ ਕਰਵਾਇਆ ਜਾਵੇ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਲ ਭਲਾਈ ਕਮੇਟੀ ਬਾਲ ਭਿੱਖਿਆ ਅਤੇ ਬਾਲ ਮਜਦੂਰੀ ਦੋਰਾਨ ਰੈਸਕਿਊ ਕੀਤੇ ਗਏ ਬੱਚਿਆਂ ਦਾ ਜੇਕਰ ਕੋਈ ਘਰ ਪਰਿਵਾਰ ਨਾ ਹੋਵੇ ਬੱਚਾ ਬੇਸਹਾਰਾ ਹੋਵੇ ਤਾਂ ਤੁਰੰਤ ਉਸ ਬੱਚੇ ਨੂੰ ਸ਼ੈਲਟਰ ਦੇਣ ਦਾ ਅਤੇ ਬੱਚੇ ਦਾ ਪੁਨਰਵਾਸ ਦਾ ਪ੍ਰਬੰਧ ਯਕੀਨੀ ਕੀਤਾ ਜਾਵੇ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਾਲ ਭਿੱਖਿਆ ਅਤੇ ਬਾਲ ਮਜਦੂਰੀ ਦੌਰਾਨ ਰੈਸਕਿਉ ਕੀਤੇ ਗਏ ਬੱਚੇ ਨੂੰ ਜੇਕਰ ਕਿਸੀ ਵੀ ਪ੍ਰਕਾਰ ਦੀ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇ।
ਉਨ੍ਹਾਂ ਜਿਲ੍ਹਾ ਐਂਟੀ ਹਿਊਮਨ ਟਰੈਫਕਿੰਗ ਯੂਨਿਟ ਨੂੰ ਆਦੇਸ਼ ਦਿੱਤੇ ਕਿ ਜਦੋ ਵੀ ਜਿਲ੍ਹੇ ਅੰਦਰ ਬਾਲ ਮਜਦੂਰੀ ਅਤੇ ਬਾਲ ਭਿੱਖਿਆ ਸਬੰਧੀ ਰੇਡਜ਼ ਹੋਣਗੀਆਂ ਤਾਂ ਜਿਲ੍ਹਾ ਐਂਟੀ ਹਿਊਮਨ ਟਰੈਫਕਿੰਗ ਯੂਨਿਟ ਆਪਣਾ ਇੱਕ ਨੁਮਾਇੰਦਾ ਇਹਨਾ ਰੇਡਜ਼ ਵਿੱਚ ਭੇਜਣਗੇ ਤਾਂ ਕਿ ਸ਼ਨਾਖਤ ਹੋ ਸਕੇ ਕਿ ਕੋਈ ਬੱਚਾ ਟਰੈਫਕਿੰਗ ਵਿੱਚ ਸ਼ਾਮਿਲ ਨਾ ਕੀਤਾ ਹੋਵੇ।
ਉਨ੍ਹਾਂ ਰੇਲਵੇ ਪੁਲਿਸ ਨੂੰ ਕਿਹਾ ਕਿ ਉਹ ਆਪਣੀਆਂ ਟੀਮਾਂ ਨਾਲ ਹਰ ਸਮੇਂ ਮੁਸਤੈਦ ਰਹਿਣਗੇ ਜੇਕਰ ਕੋਈ ਬੱਚਾ ਟਰੇਨ ਵਿੱਚ ਜਾਂ ਰੇਲਵੇ ਸਟੇਸ਼ਨ ਤੇ ਬਾਲ ਮਜਦੂਰੀ ਜਾਂ ਬਾਲ ਭਿੱਖਿਆ ਕਰਦਾ ਨਜਰ ਆਉਂਦਾ ਹੈ ਤਾਂ ਤੁਰੰਤ ਇਸ ਦੀ ਸੂਚਨਾਂ 1098 ਨੰਬਰ ਤੇ ਦੇਣਗੇ ਜਾਂ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰ 153- ਏ ਗਰਾਊਂਡ ਫਲੋਰ, ਡੀ.ਸੀ ਕੰਪਲੈਕਸ ਰੂਪਨਗਰ ਫੋਨ ਨੰਬਰ 01881-222299 ਉਤੇ ਦੇ ਸਕਦੇ ਹਨ।
ਇਸ ਮੌਕੇ ਮੈਡੀਕਲ ਅਫ਼ਸਰ ਡਾ. ਜਤਿੰਦਰ ਕੌਰ, ਬਾਲ ਸੁਰੱਖਿਆ ਅਫ਼ਸਰ ਰਾਜਿੰਦਰ ਕੌਰ, ਪ੍ਰਿੰਸ. ਆਦਰਸ਼ ਸ਼ਰਮਾ, ਡੀ ਐੱਸ ਪੀ ਗੁਰਪ੍ਰੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰੰਜਨਾ ਕਟਿਆਲ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਤੋਂ ਲਖਬੀਰ ਸਿੰਘ ਅਤੇ ਹੋਰ ਸਬਧਿਤ ਅਫਸਰ ਹਾਜ਼ਰ ਸਨ।