Close

Thanks for celebrating Baisakhi at home – Deputy Commissioner

Publish Date : 14/04/2020

Office of District Public Relations Officer, Rupnagar

Rupnagar Dated 13 April 2020

ਘਰ ਰਹਿ ਕੇ ਵਿਸਾਖੀ ਮਨਾਉਣ ਲਈ ਪੰਜਾਬੀਆਂ ਦਾ ਧੰਨਵਾਦ – ਡਿਪਟੀ ਕਮਿਸ਼ਨਰ ਸੋਨਾਲੀ ਗਿਰਿ

ਰੂਪਨਗਰ ਜ਼ਿਲੇ ਦੇ ਲੋਕਾਂ ਨੇ ਘਰਾਂ ਵਿਚ ਅਰਦਾਸ ਕਰਕੇ ਮਨਾਈ ਵਿਸਾਖੀ

ਰੂਪਨਗਰ , 13 ਅਪ੍ਰੈਲ – ਖਾਲਸਾ ਸਾਜਣਾ ਦਿਵਸ ਦੇ ਪਵਿੱਤਰ ਦਿਹਾੜੇ ਤੇ ਅੱਜ ਜ਼ਿਲੇ ਦੇ ਲੋਕਾਂ ਨੇ ਆਪਣੇ ਘਰਾਂ ਵਿਚ ਰਹਿ ਕੇ ਸਰਬਤ ਦੇ ਭਲੇ ਦੀ ਅਰਦਾਸ ਕਰਦਿਆਂ ਵਿਸਾਖੀ ਮਨਾਈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਰੂਪਨਗਰ ਦੇ ਲੋਕਾਂ ਦੇ ਇਸ ਕਾਰਜ ਲਈ ਉਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਇਸ ਵਾਰ ਦੀ ਵਿਸਾਖੀ ਆਪਣੀਆਂ ਅਗਲੀਆਂ ਸੁਖਦ ਵਿਸਾਖੀਆਂ ਲਈ ਮਨਾਈ ਹੈ। ਉਨਾਂ ਨੇ ਖੁਦ ਵੀ ਅੱਜ ਆਪਣੇ ਗ੍ਰਹਿ ਵਿਖੇ ਗੁਰਬਾਣੀ ਦਾ ਪਾਠ ਕਰਨ ਉਪਰੰਤ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾਂ ਮਨੁੱਖਤਾ ਤੇ ਛਾਏ ਕਰੋਨਾ ਦੇ ਕਹਿਰ ਨੂੰ ਟਾਲ ਦੇਵੇ ਅਤੇ ਅਸੀਂ ਫਿਰ ਤੋਂ ਆਮ ਵਾਂਗ ਜੀਵਨ ਜੀਅ ਸਕੀਏ। ਇੱਥੇ ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੀ ਕਿ ਉਹ ਵਿਸਾਖੀ ਆਪਣੇ ਘਰਾਂ ਵਿਚ ਰਹਿ ਕੇ ਮਨਾਉਣ ਅਤੇ ਸਵੇਰੇ 11 ਵਜੇ ਆਪਣੇ ਨਿਵਾਸ ਸਥਾਨਾਂ ਤੋਂ ਹੀ ਪਰਿਵਾਰ ਸਮੇਤ ਇਸ ਬਿਮਾਰੀ ਤੋਂ ਦੁਨੀਆਂ ਨੂੰ ਬਚਾਉਣ ਦੀ ਅਰਦਾਸ ਪ੍ਰਭੂ ਅੱਗੇ ਕਰਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਖਿਲਾਫ ਜੰਗ ਅਸੀਂ ਸਭ ਨੇ ਮਿਲ ਕੇ ਲੜਨੀ ਹੈ ਅਤੇ ਇਸ ਜੰਗ ਵਿਚ ਜਿੱਤ ਦਾ ਇਕੋ ਮੰਤਰ ਘਰ ਰਹਿਣਾ ਹੈ। ਉਨਾਂ ਨੇ ਆਖਿਆ ਕਿ ਇਸ ਮੁਹਿੰਮ ਵਿਚ ਅਸੀਂ ਜੇਤੂ ਹੋ ਕੇ ਨਿਕਲਾਂਗੇ। ਉਨਾਂ ਨੇ ਅਪੀਲ ਕੀਤੀ ਕਿ ਹਰੇਕ ਨਾਗਰਿਕ ਆਪਣਾ ਨੈਤਿਕ ਫਰਜ ਸਮਝਦਿਆਂ ਕਰਫਿਊ ਦਾ ਸਖ਼ਤੀ ਨਾਲ ਪਾਲਣ ਕਰੇ ਅਤੇ ਡਾਕਟਰੀ ਸਲਾਹਾਂ ਅਨੁਸਾਰ ਵਾਰ ਵਾਰ ਹੱਥ ਧੋਣ, ਮੂੰਹ ਤੇ ਮਾਸਕ ਪਹਿਣਨ ਵਰਗੀਆਂ ਸਾਵਧਾਨੀਆਂ ਵਰਤੇ।

ਇਸ ਦੌਰਾਨ ਅੱਜ ਜ਼ਿਲੇ ਦੇ ਵੱਖ ਵੱਖ ਖੇਤਰਾਂ ਵਿਚ ਲੋਕਾਂ ਨੇ ਘਰ ਵਿਖੇ ਰਹਿ ਕੇ ਪਾਠ ਕੀਤਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।