Close

Suwidha and Legal Services Authority Camp at Morinda proves to be beneficial for the benefit of welfare schemes to the needy.

Publish Date : 29/10/2021
Suwidha and Legal Services Authority Camp at Morinda proves to be beneficial for the benefit of welfare schemes to the needy.

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਯੋਗ ਲੋੜਵੰਦਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਸੁਵਿਧਾ ਤੇ ਕਾਨੂੰਨੀ ਸੇਵਾਵਾਂ ਅਥਾਰਟੀ ਕੈਂਪ ਲਾਹੇਵੰਦ ਸਿੱਧ

ਆਮ ਲੋਕਾਂ ਨੂੰ ਕੈਂਪ ਵਿਚ ਮੁਹੱਈਆ ਹੋ ਰਹੀ ਹਰ ਭਲਾਈ ਸੇਵਾ: ਐਸ.ਡੀ.ਐਮ ਰਵਿੰਦਰ ਸਿੰਘ

ਮੋਰਿੰਡਾ, 28 ਅਕਤੂਬਰ:

ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋ ਯੋਗ ਲੋੜਵੰਦ ਲੋਕਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ 28 ਤੇ 29 ਅਕਤੂਬਰ ਨੂੰ ਤਹਿਸੀਲ ਪੱਧਰ ’ਤੇ ਸੁਵਿਧਾ ਤੇ ਕਾਨੂੰਨੀ ਸੇਵਾਵਾਂ ਅਥਾਰਟੀ ਕੈਂਪ ਲਗਾਏ ਜਾ ਰਹੇ ਹਨ।

ਇਨ੍ਹਾਂ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਮੋਰਿੰਡਾ ਰਵਿੰਦਰ ਸਿੰਘ ਦੱਸਿਆ ਕਿ ਕੈਂਪ ਵਿੱਚ ਵੱਖ ਵੱਖ ਵਿਭਾਗਾਂ ਵਲੋਂ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਲਗਾਏ ਸਟਾਲਾਂ ਉਤੇ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜੋ ਲੋੜਵੰਦਾਂ ਲਈ ਮੱਦਦਗਾਰ ਸਿੱਧ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਸਕੀਮਾਂ ਤੇ ਪ੍ਰੋਗਰਾਮਾਂ ਦੀ ਮੁਕੰਮਲ ਜਾਣਕਾਰੀ ਮੁਹੱਇਆ ਕਰਵਾਉਣ ਲਈ ਕੈਂਪ ਵਿਚ ਵਿਭਾਗਾਂ ਦੇ ਕਰਮਚਾਰੀਆਂ ਦੀ ਤੈਨਾਤੀ ਤੋਂ ਇਲਾਵਾ ਇੱਕ ਵਿਸੇੇ਼ਸ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਬਿਜਲੀ ਵਿਭਾਗ ਵਲੋ 2 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਦੇ ਬਕਾਇਆ ਬਿੱਲ ਮਾਫ ਕਰਨ ਵਾਲੇ ਕਾਊਂਟਰ ਤੇ ਲੋਕਾਂ ਦਾ ਭਾਰੀ ਉਤਸ਼ਾਹ ਹੈ ਅਤੇ ਲੋਕ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਕਾਫੀ ਪ੍ਰਸ਼ੰਸਾ ਕਰ ਰਹੇ ਹਨ। ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਵਲੋਂ ਕੈਂਪ ਵਿਚ ਬਹੁਤ ਹੀ ਢੁਕੱਵਂੇ ਅਤੇ ਸੁਚੱਜੇ ਢੰਗ ਨਾਲ ਲੋਕਾਂ ਦੀ ਸਕੀਮਾਂ ਸਬੰਧੀ ਮੱਦਦ ਕੀਤੀ ਜਾ ਰਹੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਲੋਕ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ, ਪੇਡੂ ਵਿਕਾਸ ਵਲੋਂ ਮਗਨਰੇਗਾ ਜਾਬ ਕਾਰਡ ਬਣਾਉਣ ਵਾਲੇ ਕਾਊਟਰਾਂ ਤੇ ਵੀ ਲੋਕਾਂ ਦੀ ਭਾਰੀ ਭੀੜ੍ਹ ਉਮੜੀ ਰਹੀ ਹੈ ਅਤੇ ਕੈਂਪ ਵਿਚ ਪੰਜ ਮਰਲੇ ਤੱਕ ਦਾ ਪਲਾਂਟ ਲੈਣ ਵਾਲਿਆਂ ਵਲੋ ਵੀ ਆਪਣੇ ਫਾਰਮ ਨਿਰਧਾਰਤ ਪ੍ਰੋਫਾਰਮੇ ਵਿਚ ਭਰੇ ਜਾ ਰਹੇ ਸਨ।

ਇਸ ਮੌਕੇ ਤੇ ਮੋਜੂਦ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਦੇ ਨਾਲ ਉਨ੍ਹਾਂ ਦੇ ਫਾਰਮ ਭਰਵਾਉਣ ਵਿਚ ਵੀ ਸਹਿਯੋਗ ਦੇ ਰਹੇ ਹਨ। ਖੁਰਾਕ ਅਤੇ ਸਪਲਾਈ ਵਿਭਾਗ ਵਲੋਂ ਮੁਫਤ ਐਲ.ਪੀ.ਜੀ ਗੈਸ ਕੁਨੈਕਸ਼ਨ ਅਤੇ ਪੈਨਸ਼ਨ ਅਤੇ ਆਸ਼ੀਰਵਾਦ ਸਕੀਮ ਦਾ ਲਾਭ ਲੈਣ ਵਾਲੇ ਲੋੜਵੰਦਾਂ ਵਲੋ ਵੀ ਆਪਣੇ ਫਾਰਮ ਭਰੇ ਜਾ ਰਹੇ ਹਨ। ਇਸ ਕੈਂਪ ਦੌਰਾਨ ਕੋਸਲਰਾ, ਪੰਚਾ, ਸਰਪੰਚਾਂ ਵਲੋ ਵੀ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਸੀ। ਇਥੇ ਪੁੱਜੇ ਬਹੁਤ ਸਾਰੇ ਲੋਕਾਂ ਨੇ ਸਰਕਾਰ ਵਲੋਂ ਲਗਾਏ ਇਨ੍ਹਾਂ ਸੁਵਿਧਾਂ ਕੈਂਪਾ ਦੇ ਤਹਿਸੀਲ ਅਤੇ ਸਬ ਤਹਿਸੀਲ ਪੱਧਰ ਤੇ ਸੇਵਾਵਾ ਦੇਣ ਦੀ ਭਰਪੂਰ ਪ੍ਰਸ਼ੰਸਾ ਕੀਤੀ।