Close

Survey of the crop affected by the southern paddy black streak virus

Publish Date : 17/09/2022
One grain of farmers' crops will be bought: Lal Chand Kataruchakthe southern paddy black streak virus

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਦੱਖਣੀ ਝੋਨਾ ਬਲੈਕ ਸਟ੍ਰਿੱਕ ਵਾਇਰਸ ਨਾਲ ਪ੍ਰਭਾਵਿਤ ਫ਼ਸਲ ਦਾ ਲਿਆ ਜਾਇਜ਼ਾ

ਰੂਪਨਗਰ, 17 ਸਤੰਬਰ: ਡਿਪਟੀ ਕਮਿਸ਼ਨਰ ਰੂਪਨਗਰ ਡਾ ਪ੍ਰੀਤੀ ਯਾਦਵ ਵੱਲੋਂ ਦਿੱਤੇ ਆਦੇਸ਼ਾਂ ਤਹਿਤ ਐੱਸ.ਡੀ.ਐੱਮ ਰੂਪਨਗਰ ਸ. ਹਰਬੰਸ ਸਿੰਘ ਵੱਲੋਂ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਅਧਿਕਾਰੀਆਂ ਨਾਲ ਅੱਜ ਪਿੰਡ ਰਣਜੀਤਪੁਰਾ, ਇੰਦਰਪੁਰਾ ਅਤੇ ਹੋਰ ਪਿੰਡਾਂ ਵਿਚ ਝੋਨੇ ਦੀ ਫਸਲ ਜੋ ਕਿ ਦੱਖਣੀ ਝੋਨਾ ਬਲੈਕ ਸਟ੍ਰਿੱਕ ਵਾਇਰਸ ਨਾਲ ਪ੍ਰਭਾਵਿਤ ਹੋਈ ਹੈ ਦਾ ਜਾਇਜ਼ਾ ਲਿਆ।

ਉਨਾਂ ਕਿਸਾਨਾਂ ਨਾਲ ਇਸ ਬਿਮਾਰੀ ਸਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਸਰਕਾਰ ਵੱਲੋਂ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਕਿਸਾਨਾਂ ਵੱਲੋਂ ਇਸ ਬਿਮਾਰੀ ਬਾਰੇ ਜੁਲਾਈ ਮਹੀਨੇ ਦੇ ਅੰਤ ਵਿੱਚ ਵਿਚ ਕ੍ਰਿਸ਼ੀ ਵਿਗਿਆਨ ਮਾਹਿਰਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ ਕਿਉਂਕਿ ਪਹਿਲਾਂ ਇਸ ਤਰ੍ਹਾਂ ਦੀ ਕੋਈ ਵੀ ਬਿਮਾਰੀ ਝੋਨੇ ਦੀ ਫਸਲ ਨੂੰ ਨਹੀਂ ਲੱਗਦੀ ਸੀ ਸਿਰਫ਼ ਬੈਕਟੀਰੀਆ ਅਤੇ ਉੱਲੀਆਂ ਹੀ ਝੋਨੇ ਦੀ ਫਸਲ ਤੇ ਹਮਲਾ ਕਰਦੀਆਂ ਸਨ ਪੰਜਾਬ ਵਿੱਚ ਪਹਿਲੀ ਵਾਰ ਝੋਨੇ ਦਾ ਇੰਨਾ ਜ਼ਿਆਦਾ ਰਕਬਾ ਇਸ ਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ।

ਇਸ ਸਬੰਧੀ ਖੇਤੀਬਾਡ਼ੀ ਅਫਸਰ ਸ੍ਰੀ ਰਾਕੇਸ਼ ਕੁਮਾਰ ਨੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ ਦਿਨਾਂ ਦੌਰਾਨ ਕਰਵਾਏ ਸਰਵੇ ਵਿਚ ਲਗਪਗ 50 ਪਿੰਡਾਂ ਵਿਚ ਇਸ ਵਾਇਰਸ ਨਾਲ 500 ਤੋਂ 700 ਏਕੜ ਰਕਬਾ ਬਲਾਕ ਰੂਪਨਗਰ ਵਿੱਚ ਪ੍ਰਭਾਵਿਤ ਹੋਇਆ ਹੈ ਅਤੇ 60 ਤੋਂ 70 ਏਕੜ ਰਕਬੇ ਵਿੱਚ ਕਿਸਾਨਾਂ ਵੱਲੋਂ ਫ਼ਸਲਾਂ ਨੂੰ ਵਾਹ ਦਿੱਤਾ ਗਿਆ ਹੈ।

ਵਿਭਾਗ ਵੱਲੋਂ ਕਰਵਾਏ ਸਰਵੇ ਵਿੱਚ ਇਹ ਪਾਇਆ ਗਿਆ ਹੈ ਕਿ ਇਸ ਵਾਇਰਸ ਦਾ ਜ਼ਿਆਦਾ ਹਮਲਾ ਝੋਨੇ ਦਾ ਲੰਬਾ ਸਮਾਂ ਲੈਣ ਵਾਲੇ ਕਿਸਮਾਂ ਪੀ.ਆਰ 121, 128, 130, 131 ਅਤੇ ਪੂਸਾ 44 ਤੇ ਜਿਆਦਾ ਆਇਆ ਹੈ ਜਦਕਿ ਪੀ.ਆਰ 126 ਕਿਸਮ ਦੀ ਜਿਸਦੀ ਬਿਜਾਈ ਲੇਟ ਕੀਤੀ ਗਈ ਹੈ ਉਸ ਉੱਪਰ ਇਸ ਵਾਇਰਸ ਦਾ ਹਮਲਾ ਨਹੀਂ ਹੋਇਆ ਹੈ ਇਹ ਪਹਾੜੀ ਅਤੇ ਦਰਿਆ ਦੇ ਨਾਲ ਲੱਗਦੇ ਰਕਬੇ ਵਿੱਚ ਇਸ ਵਾਇਰਸ ਦਾ ਹਮਲਾ ਪਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਵਾਇਰਸ ਤੋਂ ਪ੍ਰਭਾਵਿਤ ਬੂਟੇ ਛੋਟੇ ਪੱਤੇ ਨੋਕਦਾਰ ਅਤੇ ਜੜਾਂ ਦਾ ਵਿਕਾਸ ਘੱਟ ਹੋਇਆ ਹੈ ਅਤੇ ਇਹ ਵਾਇਰਸ ਚਿੱਟੀ ਪਿੱਠ ਵਾਲੇ ਟਿੱਢਿਆਂ ਰਾਹੀਂ ਫੈਲ ਰਿਹਾ ਹੈ।

ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਜਿੱਥੇ ਇਸ ਵਾਇਰਸ ਦਾ ਹਮਲਾ ਹੋਇਆ ਹੈ ਉੱਥੇ ਕਿੱਸੇ ਵੀ ਤਰ੍ਹਾਂ ਦੀ ਉਲੀਨਾਸ਼ਕ ਸਪਰੇ ਨਾ ਕੀਤੀ ਜਾਵੇ ਅਤੇ ਇਨ੍ਹਾਂ ਟਿੱਢਿਆਂ ਤੋਂ ਬਚਾਅ ਲਈ 80 ਗ੍ਰਾਮ ਡਾਈਨੈਰੋਜਨ ਜਾਂ 100 ਪਾਇਮੈਟੇਰੋਜਿਨ ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇ ਕੀਤਾ ਜਾਵੇ ਜਿਸ ਨਾਲ ਇਸ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ