Close

Successful organization of National Lok Adalat at District Rupnagar

Publish Date : 08/12/2023
Successful organization of National Lok Adalat at District Rupnagar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜ਼ਿਲ੍ਹਾ ਰੂਪਨਗਰ ਵਿਖੇ ਰਾਸ਼ਟਰੀ ਲੋਕ ਅਦਾਲਤ ਦਾ ਸਫਲਤਾਪੂਰਵਕ ਆਯੋਜਨ

* 8465 ਕੇਸਾਂ ਦਾ ਨਿਪਟਾਰਾ ਕੀਤਾ ਤੇ 15 ਕਰੋੜ ਰੁਪਏ ਦੇ ਲੱਗਭਗ ਐਵਾਰਡ ਪਾਸ

ਰੂਪਨਗਰ, 9 ਦਸੰਬਰ: ਨੈਸ਼ਨਲ ਲੀਗਲ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਲ 2023 ਦੀ ਚੌਥੀ ਕੌਮੀ ਲੋਕ ਅਦਾਲਤ ਜ਼ਿਲ੍ਹਾ ਰੂਪਨਗਰ ਅਤੇ ਸਬ-ਡਵੀਜ਼ਨਾਂ- ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੀਆਂ ਵੱਖ-ਵੱਖ ਅਦਾਲਤਾਂ ਵਿਖੇ ਲਗਾਈ ਗਈ।

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਰਮੇਸ਼ ਕੁਮਾਰੀ, ਰੂਪਨਗਰ ਦੀ ਅਗਵਾਈ ਹੇਠ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਲਗਭਗ 10,028 ਕੇਸ ਲਏ ਗਏ ਜਿਸ ਵਿਚ ਦੀਵਾਨੀ, ਫੌਜਦਾਰੀ ਕੰਪਾਊਂਡੇਬਲ ਕੇਸ, ਐਨਆਈ ਐਕਟ ਕੇਸ, ਬੈਂਕ ਰਿਕਵਰੀ ਕੇਸ, ਜ਼ਮੀਨ ਪ੍ਰਾਪਤੀ ਦੇ ਕੇਸ, ਵਿਆਹ ਸੰਬੰਧੀ ਵਿਵਾਦ, ਮੋਟਰ ਦੁਰਘਟਨਾ ਅਤੇ ਬੀਮਾ ਦਾਅਵਿਆਂ ਦੇ ਕੇਸ, ਮਾਲ ਕੇਸ, ਬਿਜਲੀ ਅਤੇ ਪਾਣੀ ਦੇ ਬਿੱਲਾਂ ਅਤੇ ਟ੍ਰੈਫਿਕ ਚਲਾਨ ਵੀ ਲਏ ਗਏ। ਇਸ ਤੋਂ ਇਲਾਵਾ ਪ੍ਰੀ-ਲਿਟੀਗੇਟਿਵ ਕੇਸ ਵੀ ਲਾਏ ਗਏ।

ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਵੱਲੋਂ ਦੱਸਿਆ ਗਿਆਰੈਵੇਨਿਊ ਫੋਰਮ ਦੇ ਵੀ ਬੈਂਚ ਲਗਾਏ ਗਏ। ਉਨ੍ਹਾਂ ਦੱਸਿਆ ਕਿ 10,028 ਕੇਸਾਂ ਵਿੱਚੋਂ 8465 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 15 ਕਰੋੜ ਰੁਪਏ ਦੇ ਲੱਗਭਗ ਐਵਾਰਡ ਪਾਸ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਹਮੇਸ਼ਾ ਹੀ ਝਗੜਿਆਂ ਦੇ ਸੁਚੱਜੇ ਢੰਗ ਨਾਲ ਨਿਪਟਾਰੇ ਲਈ ਸਭ ਤੋਂ ਵਧੀਆ ਤਰੀਕਾ ਰਹੀ ਹੈbਧਿਰਾਂ ਦੁਆਰਾ ਅਦਾ ਕੀਤੀ ਸਾਰੀ ਕੋਰਟ ਫੀਸ ਵਾਪਸ ਕਰ ਦਿੱਤੀ ਜਾਂਦੀ ਹੈ। ਜੇਕਰ ਮਾਮਲਾ ਲੋਕ ਅਦਾਲਤ ਵਿੱਚ ਨਿਪਟਾਇਆ ਜਾਂਦਾ ਹੈ ਅਤੇ ਲੋਕ ਅਦਾਲਤ ਦੇ ਬੈਂਚ ਦੁਆਰਾ ਪਾਸ ਕੀਤੇ ਗਏ ਅਵਾਰਡ ਦੀ ਅੱਗੇ ਕੋਈ ਅਪੀਲ ਨਹੀਂ ਹੁੰਦੀ ਅਤੇ ਧਿਰਾਂ ਦੁਆਰਾ ਅਦਾ ਕੀਤੀ ਸਾਰੀ ਕੋਰਟ ਫੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ।

ਇਹ ਗੱਲ ਵਰਨਣਯੋਗ ਹੈ ਕਿ ਅੱਜ ਲੋਕ ਅਦਾਲਤ ਵਿੱਚ ਸ੍ਰੀਮਤੀ ਪਾਰੁਲ ਜੇ.ਐੱਮ.ਆਈ.ਸੀ. ਰੂਪਨਗਰ ਦੀ ਅਦਾਲਤ ਵਿੱਚ ਇੱਕ ਪ੍ਰੀ-ਲਿਟੀਗੇਟਿਵ ਬੈਂਕ ਰਿਕਵਰੀ ਕੇਸ ਸਟੇਟ ਬੈਂਕ ਆਫ ਇੰਡੀਆ ਬਨਾਮ ਬਲਵਿੰਦਰ ਸਿੰਘ ਦਾ ਸਫਲਤਾਪੂਰਵਕ ਸਮਝੌਤਾ ਹੋਇਆ। ਬਲਵਿੰਦਰ ਸਿੰਘ ਨੇ ਬੈਂਕ ਤੋਂ ਲਏ ਹੋਏ 18 ਲੱਖ ਦਾ ਲੋਨ ਜਿਸ ਤੇ ਵਿਆਜ ਪਾ ਕੇ ਤਕਰੀਬਨ 30 ਲੱਖ ਦਾ ਲੋਨ ਖੜ੍ਹਾ ਸੀ, ਅੱਜ ਲੋਕ ਅਦਾਲਤ ਵਿੱਚ ਇਹ ਕੇਸ ਬੈਂਕ ਨੇ 9 ਲੱਖ ਰੁਪਏ ਵਿੱਚ ਹੱਲ ਕੀਤਾ ਜਿਸ ਵਿੱਚ ਮੂਲ ਧਨ ਅਤੇ ਵਿਆਜ ਸ਼ਾਮਿਲ ਹੈ, ਬੈਂਕ ਨੇ ਲੋਕ ਅਦਾਲਤ ਸਦਕਾ 21 ਲੱਖ ਰੁਪਏ ਦੀ ਰਕਮ ਬਲਵਿੰਦਰ ਸਿੰਘ ਨੂੰ ਛੱਡ ਦਿੱਤੀ ਗਈ।

ਇਸ ਮੌਕੇ ਬਲਵਿੰਦਰ ਸਿੰਘ ਅਤੇ ਬੈਂਕ ਨੇ ਰੂਪਨਗਰ ਕਚਹਿਰੀ ਵਿੱਚ ਲੱਗੀ ਲੋਕ ਅਦਾਲਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੈਸ਼ਨਲ ਲੋਕ ਅਦਾਲਤ ਝਗੜੇ ਸੁਲਝਾਉਣ ਦਾ ਮਹੱਤਵਪੂਰਨ ਜਰੀਆ ਹੈ।

ਸ੍ਰੀ ਬਰਿੰਦਰ ਸਿੰਘ ਰਮਾਣਾ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ, ਰੂਪਨਗਰ ਦੀ ਅਦਾਲਤ ਵਿੱਚ ਗੁਰਪ੍ਰੀਤ ਕੌਰ ਬਨਾਮ ਪ੍ਰਿੰਸ ਕੁਮਾਰ, ਇੱਕ ਵਿਆਹੁਤਾ ਕੇਸ ਵਿੱਚ ਪ੍ਰਿੰਸ ਕੁਮਾਰ ਬਿਨੈਕਾਰ ਦੇ ਨਾਬਾਲਗ ਪੁੱਤਰ ਨੂੰ 7,000/- ਰੁਪਏ ਪ੍ਰਤੀ ਮਹੀਨਾ ਮੈਂਟੀਨੈਂਸ ਅਦਾ ਕਰੇਗਾ ਜੋ ਕਿ ਇਸ ਸਮੇਂ ਬਿਨੈਕਾਰ ਗੁਰਪ੍ਰੀਤ ਕੌਰ ਦੇ ਨਾਲ ਰਹਿ ਰਿਹਾ ਹੈ।ਉੱਤਰਦਾਤਾ ਨੇ ਬਿਨੈਕਾਰ ਨੂੰ ਵਿਆਹ ਵਾਲੇ ਘਰ ਵਿੱਚ ਆਪਣੀ ਸੇਵਾਮੁਕਤੀ ਤੋਂ ਬਾਅਦ ਦੋ ਕਮਰੇ ਬਣਾ ਕੇ ਦੇਣ ਦਾ ਭਰੋਸਾ ਵੀ ਦਿੱਤਾ ਹੈ ਅਤੇ ਇਸ ਤੋਂ ਬਾਅਦ ਦੋਵੇਂ ਧਿਰਾਂ ਇਕੱਠੇ ਰਹਿਣਗੀਆਂ।

ਸਕੱਤਰ ਵੱਲੋਂ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ, ਰੂਪਨਗਰ ਵੱਲੋਂ ਜ਼ਿਲ੍ਹਾ ਕਚਹਿਰੀ ਕੰਪਲੈਕਸ, ਰੂਪਨਗਰ ਵਿਖੇ ਲਿਟੀਗੈਂਟਾਂ ਲਈ ਭੋਜਨ ਅਤੇ ਚਾਹ ਦੇ ਲੰਗਰ ਦਾ ਪ੍ਰਬੰਧ ਕਰਨ ਲਈ ਵੀ ਧੰਨਵਾਦ ਕੀਤਾ ਗਿਆ।