Close

Stubble management should be implemented under NGT – Deputy Commissioner

Publish Date : 19/07/2024
Stubble management should be implemented under NGT - Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਐਨ.ਜੀ.ਟੀ ਤਹਿਤ ਪਰਾਲੀ ਪ੍ਰਬੰਧਨ ਅਮਲ ਵਿੱਚ ਲਿਆਂਦਾ ਜਾਵੇ – ਡਿਪਟੀ ਕਮਿਸ਼ਨਰ

ਰੂਪਨਗਰ, 19 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਐਨ.ਜੀ.ਟੀ. ਵੱਲੋਂ ਜਾਰੀ ਹਦਾਇਤਾਂ ਨੂੰ ਲਾਗੂ ਕਰਨ ਲਈ ਵੱਖ-ਵੱਖ ਸੰਬੰਧਤ ਵਿਭਾਗਾਂ ਦੇ ਮੁਖੀਆਂ ਅਤੇ ਉਪ ਮੰਡਲ ਮੈਜਿਸਟ੍ਰੇਟਾਂ ਨਾਲ ਅਹਿਮ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਤਹਿਤ 1401 ਮਸ਼ੀਨਾਂ ਉਪਲਬੱਧ ਹਨ ਅਤੇ 2024-25 ਦੌਰਾਨ ਪੋਰਟਲ ਤੇ ਪ੍ਰਾਪਤ ਅਰਜ਼ੀਆਂ ਦੇ ਡਰਾਅ ਕੱਢੇ ਜਾ ਚੁੱਕੇ ਹਨ ਅਤੇ ਸਪਲਾਈ ਆਡਰ ਪ੍ਰਕਿਰਿਆ ਅਧੀਨ ਹਨ।

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਮਸ਼ੀਨਾਂ ਦੇ ਟੀਚੇ ਅਤੇ ਪੋਰਟਲ ਤੇ ਪਾਈਆਂ ਗਈਆਂ ਮਸ਼ੀਨਾਂ ਦਾ ਰੀਵਿਊ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਵਾਰ ਦਾ ਰੁਝਾਨ ਸੁਪਰ ਸੀਡਰ ,ਬੇਲਰ ਅਤੇ ਰੇਕ ਮਸ਼ੀਨ ਵੱਲ ਜਿਆਦਾ ਹੈ ਅਤੇ ਇਸ ਵਾਰ ਕਸਟਮ ਹਾਈਰਿੰਗ ਸੈਂਟਰ ਵੱਲੋਂ ਪ੍ਰਾਪਤ 32 ਅਰਜ਼ੀਆਂ ਵਿੱਚੋਂ 16 ਕਿਸਾਨ ਗਰੁੱਪਾਂ ਨੂੰ ਉਪਲਬੱਧ ਫੰਡਾਂ ਤਹਿਤ ਸਪਲਾਈ ਆਡਰ ਲਈ ਵਿਚਾਰਿਆ ਜਾਣਾ ਹੈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸੰਬੰਧਤ ਉਪ ਮੰਡਲ ਮੈਜਿਸਟ੍ਰੇਟਸ ਨੂੰ ਵੱਖ-ਵੱਖ ਪਿੰਡਾਂ ਵਿੱਚ ਨੋਡਲ ਅਤੇ ਕਲੱਸਟਰ ਅਫਸਰ ਅਸਾਮੀ ਵਾਈਜ਼ ਤੈਨਾਤ ਕਰਨ ਲਈ ਹੁਕਮ ਕੀਤੇ ਗਏ। ਕਿਸਾਨ ਦਾ ਨਾਮ, ਮੋਬਾਇਲ ਨੰ ਜੇ ਫਾਰਮ ਤਹਿਤ ਸਹਾਇਕ ਕਮਿਸ਼ਨਰ (ਜ) ਰੂਪਨਗਰ ਨੂੰ ਜ਼ਿਲ੍ਹਾ ਮੰਡੀ ਅਫਸਰ ਤੋਂ ਲੈ ਕੇ ਸੰਕਲਿਤ ਕਰਨ ਲਈ ਕਿਹਾ ਗਿਆ ਹੈ। ਪਰਾਲੀ ਪ੍ਰਬੰਧਨ ਤਹਿਤ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਸੂਚਨਾ ਅਫਸਰ ਨੂੰ ਮਾਸ ਮੈਸਜਿੰਗ ਲਈ ਹੁਕਮ ਜਾਰੀ ਕੀਤੇ।

ਡਿਪਟੀ ਕਮਿਸ਼ਨਰ ਨੇ ਕਾਰਜਕਾਰੀ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ ਸ. ਬੀਰਦਵਿੰਦਰ ਸਿੰਘ ਨੂੰ ਪ੍ਰਾਪਤ ਫੰਡਾਂ ਦੀ ਵਰਤੋਂ ਕਿਸਾਨਾਂ ਨੂੰ ਸਨਮਾਨਿਤ ਅਤੇ ਹੋਰ ਸਮਾਗਮ ਆਯੋਜਿਤ ਕਰਨ ਲਈ ਹਦਾਇਤ ਕੀਤੀ ਗਈ ਤਾਂ ਜੋ ਇਸ ਵਾਰ ਜ਼ੀਰੋ ਬਰਨਿੰਗ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ।
ਇਸੇ ਦੌਰਾਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਅਤੇ ਜ਼ਿਲ੍ਹਾ ਪੰਚਾਇਤ ਅਫਸਰ ਨੂੰ ਮਸ਼ੀਨ ਦੀ ਖਰੀਦ ਸੰਬੰਧੀ ਕਾਰਵਾਈ ਕਰਨ ਲਈ ਕਿਹਾ ਗਿਆ ਕਿਉੰਕੀ ਇਸ ਵਾਰ ਇਨ੍ਹਾਂ ਦੀ ਖਰੀਦ ਤੇ ਕੋਈ ਲਿਮਟ ਨਹੀ ਰੱਖੀ ਗਈ। ਆਈ.ਖੇਤ ਐਪ ਤੇ ਮਸ਼ੀਨਾਂ ਦੀ ਮੈਪਿੰਗ ਕਰਨ ਲਈ ਸਹਿਕਾਰੀ ਸਭਾਵਾਂ ਅਤੇ ਖੇਤੀਬਾੜੀ ਵਿਭਾਗ ਦੇ ਸਟਾਫ ਨੂੰ ਤਾਇਨਾਤ ਕਰਨ ਦੇ ਹੁਕਮ ਕੀਤੇ ਗਏ ਤਾਂ ਜੋ ਸਮੇਂ ਸਿਰ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਤਹਿਤ ਮਸ਼ੀਨਾਂ ਉਪਲਬੱਧ ਕਰਵਾਈਆਂ ਜਾ ਸਕਣ।