Sports Department to hold selection trials for residential wings of various sports from today
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਖੇਡ ਵਿਭਾਗ ਵੱਲੋਂ ਵੱਖ-ਵੱਖ ਖੇਡਾਂ ਦੇ ਰੈਜੀਡੈਂਸਲ ਵਿੰਗਾਂ ਦੇ ਚੋਣ ਟਰਾਇਲ ਅੱਜ ਤੋਂ
ਰੂਪਨਗਰ ਦੇ ਨਹਿਰੂ ਸਟੇਡੀਅਮ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਦਸ਼ਮੇਸ਼ ਮਾਰਸ਼ਲ ਆਰਟ ਐਂਡ ਸਪੋਰਟਸ ਅਕੈਡਮੀ ਵਿਖੇ ਲਏ ਜਾਣਗੇ ਟਰਾਇਲ
ਰੂਪਨਗਰ, 27 ਫਰਵਰੀ: ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਪੀ.ਆਈ.ਐਸ ਕੋਚਿੰਗ ਸੈਂਟਰ ਲਈ ਵਿੱਚ ਵੱਖ-ਵੱਖ ਖੇਡਾਂ ਦੇ ਰੈਜੀਡੈਂਸਲ ਵਿੰਗਾਂ ਦੇ ਟਰਾਇਲ ਅੱਜ 28 ਫਰਵਰੀ ਅਤੇ 1 ਮਾਰਚ 2026 ਨੂੰ ਲਏ ਜਾ ਰਹੇ ਹਨ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਵੰਦਨਾ ਚੌਹਾਨ ਨੇ ਦੱਸਿਆ ਕਿ ਰੂਪਨਗਰ ਦੇ ਨਹਿਰੂ ਸਟੇਡੀਅਮ ਵਿਖੇ ਰੋਇੰਗ ਖੇਡ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਸ੍ਰੀ ਦਸ਼ਮੇਸ਼ ਮਾਰਸ਼ਲ ਆਰਟ ਐਂਡ ਸਪੋਰਟਸ ਅਕੈਡਮੀ ਵਿਖੇ ਫੁੱਟਬਾਲ ਤੇ ਐਥਲੈਟਿਕਸ ਖੇਡ ਦੇ ਵੱਖ-ਵੱਖ ਉਮਰ ਵਰਗ ਵਿੱਚ ਲੜਕੇ-ਲੜਕੀਆਂ ਚੋਣ ਟਰਾਇਲ ਕਰਵਾਏ ਜਾਣੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ ਵਿੱਚ ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਮੁਫਤ ਰਿਹਾਇਸ਼, ਖਾਣਾ, ਟਰਾਂਸਪੋਰਟ ਅਤੇ ਉੱਚ ਪੱਧਰੀ ਟਰੇਨਿੰਗ ਲਈ ਕੋਚ ਅਤੇ ਇਨਫਾਰਸਟੱਕਚਰ ਦਿੱਤਾ ਜਾਵੇਗਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਦੋ ਪਾਸਪੋਰਟ ਫੋਟੋਆਂ, ਦੋ ਸਾਲ ਦੀ ਖੇਡ ਪ੍ਰਾਪਤੀਆਂ, ਅਧਾਰ ਕਾਰਡ ਦੀ ਫੋਟੋ ਕਾਪੀ, ਆਦਿ ਨਾਲ ਲੈ ਕੇ ਆਉਣਗੇ। ਉਨ੍ਹਾਂ ਦੱਸਿਆ ਕਿ ਟਰਾਇਲਾਂ ਦਾ ਰਿਪੋਟਿੰਗ ਸਮਾਂ ਸਵੇਰੇ 8.00 ਵਜੇ ਦਾ ਰਹੇਗਾ।
ਉਨ੍ਹਾਂ ਦੱਸਿਆ ਕਿ ਇਸ ਸੰਬਧੀ ਵਧੇਰੇ ਜਾਣਕਾਰੀ ਲਈ ਫੁੱਟਬਾਲ ਕੋਚ ਸ. ਅਮਰਜੀਤ ਸਿੰਘ ਨਾਲ ਮੋਬਾਇਲ ਨੰਬਰ 9041897725 ਤੇ ਸੰਪਰਕ ਕੀਤਾ ਜਾ ਸਕਦਾ ਹੈ।