Close

Special workshop organized by District Legal Services Authority in collaboration with Rotary Club on World Heart Day

Publish Date : 30/09/2023
Special workshop organized by District Legal Services Authority in collaboration with Rotary Club on World Heart Day

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਵਿਸ਼ਵ ਪੱਧਰੀ ਹਾਰਟ ਦਿਵਸ ‘ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਰੋਟਰੀ ਕਲੱਬ ਦੇ ਸਹਿਯੋਗ ਨਾਲ ਵਿਸੇਸ਼ ਵਰਕਸ਼ਾਪ ਆਯੋਜਿਤ

ਰੂਪਨਗਰ, 30 ਸਤੰਬਰ: ਵਿਸ਼ਵ ਪੱਧਰੀ ਹਾਰਟ ਦਿਵਸ ਦੇ ਦਿਹਾੜੇ ਮੌਕੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੁਆਰਾ ਰੋਟਰੀ ਕਲੱਬ ਦੇ ਸਹਿਯੋਗ ਨਾਲ ਜ਼ਿਲ੍ਹਾ ਅਦਾਲਤਾਂ ਵਿਖੇ ਵਿਸੇਸ਼ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਅਦਾਲਤਾਂ ਦੇ ਸਟਾਫ ਨੂੰ ਅਤੇ ਵਕੀਲਾਂ ਨੂੰ ਇਸ ਬਿਮਾਰੀ ਦੇ ਹੋਣ ਤੋਂ ਪਹਿਲਾਂ ਦਿਖਣ ਵਾਲੇ ਲੱਛਣਾ ਬਾਰੇ ਜਾਣੂ ਕਰਵਾਇਆ ਗਿਆ।

ਇਸ ਮੌਕ ਸੀ.ਜੇ.ਐਮ ਹਿਮਾਂਸ਼ੀ ਗਲਹੋਤਰਾ ਨੇ ਦੱਸਿਆ ਕਿ ਵਿਸ਼ਵ ਵਿੱਚ ਵਧ ਰਹੀ ਦਿਲ ਦੀ ਬਿਮਾਰੀ ਕਾਰਨ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਸ ਨਾਮੁਰਾਦ ਬਿਮਾਰੀ ਤੋਂ ਬਚਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਵਰਕਸ਼ਾਪ ਦੌਰਾਨ ਡਾ. ਸੁਸ਼ੀਲ ਕੁਮਾਰ, ਡਾ. ਨਮਰਤਾ ਪਰਮਾਰ ਅਤੇ ਡਾ. ਆਰ ਐਸ.ਪਰਮਾਰ ਨੇ ਹਾਰਟ ਅਟੈਕ ਹੋਣ ਤੇ ਕਿਵੇਂ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ ਇਸ ਬਾਰੇ ਜਾਣੂ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਵਲੋਂ ਚਿੱਤਰਾਂ ਰਾਹੀਂ ਅਤੇ ਡੈਮੋ ਰਾਹੀਂ ਸਮਝਾਇਆ ਗਿਆ ਕਿ ਅਟੈਕ ਹੋਣ ‘ਤੇ ਮਰੀਜ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ।

ਡਾ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਜਿਉਦੇ ਰਹਿਣ ਲਈ ਸਾਡੇ ਦਿਲ ਦਾ ਤੰਦਰੁਸਤ ਰਹਿਣਾ ਜਰੂਰੀ ਹੈ। ਗੋਲਡਨ 80 ਦਾ ਰੂਲ ਅਪਣਾਉਦੇ ਹੋਏ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡਾ ਹਾਰਟ ਰੇਟ 80 ਬੀਟ ਪ੍ਰਤੀ ਮਿੰਟ ਹੋਵੇ, ਹੇਠਲਾ ਬਲੱਡ ਪ੍ਰੈਸ਼ਰ 80 ਹੋਵੇ, ਖਾਲੀ ਪੇਟ ਸ਼ੂਗਰ ਦਾ ਪੱਧਰ 80 ਹੋਵੇ, ਕਮਰ 80 ਸੈਂਟੀਮੀਟਰ ਤੋਂ ਵੱਧ ਨਾ ਹੋਵੇ।

ਡਾ. ਨਮਰਤਾ ਪਰਮਾਰ ਨੇ ਦੱਸਿਆ ਕਿ ਜਿਆਦਾ ਕੈਲਸਟਰੋਲ ਅਤੇ ਮੋਟਾਪਾ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਇਸ ਲਈ ਇਨ੍ਹਾਂ ਉਪਰ ਕਾਬੂ ਰੱਖਣਾ ਚਾਹੀਦਾ ਹੈ। ਸੂਗਰ ਅਤੇ ਮਾਨਸਿਕ ਤਨਾਓ ਦਿਲ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਇਸ ਲਈ ਮਿੱਠਾ, ਲੂਣ, ਤਲੀਆਂ ਚੀਜਾਂ ਅਤੇ ਡੱਬਾ ਬੰਦ ਖਾਦ ਪਦਾਰਥਾਂ ਦਾ ਘੱਟੋ ਘੱਟ ਸੇਵਨ ਕਰਨਾ ਚਾਹੀਦਾ ਹੈ, ਰੋਜਾਨੇ ਖਾਣੇ ਵਿੱਚ ਫਲ ਅਤੇ ਹਰੀਆਂ ਸਬਜੀਆਂ ਨੂੰ ਸਾਮਲ ਕਰਨਾ ਚਾਹੀਦਾ ਹੈ, ਨੇੜੇ ਤੇੜੇ ਜਾਣ ਲਈ ਪੈਦਲ ਜਾਂ ਸਾਈਕਲ ਦੀ ਵਰਤੋ ਕਰਨੀ ਚਾਹੀਦੀ ਹੈ ਤਾਂ ਜੋ ਸਰੀਰ ਤੰਦਰੁਸਤ ਰਹੇ ਅਤੇ ਤੰਦਰੁਸਤ ਸਰੀਰ ਅੰਦਰ ਹੀ ਤੰਦਰੁਸਤ ਦਿਲ ਹੁੰਦਾ ਹੈ। </p