Close

Special vaccination camp in Malikpur village: Another step towards a healthy future!

Publish Date : 02/04/2025
Special vaccination camp in Malikpur village: Another step towards a healthy future!

ਪਿੰਡ ਮਲਿਕਪੁਰ ‘ਚ ਵਿਸ਼ੇਸ਼ ਟੀਕਾਕਰਨ ਕੈਂਪ: ਸਿਹਤਮੰਦ ਭਵਿੱਖ ਲਈ ਇਕ ਹੋਰ ਕਦਮ!

ਰੂਪਨਗਰ, 02 ਅਪ੍ਰੈਲ: ਆਯੂਸ਼ਮਾਨ ਆਰੋਗਿਆ ਕੇਂਦਰ, ਮਲਿਕਪੁਰ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦੇਸ਼ ਨਵਜਨਮਿਆ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਵੱਖ-ਵੱਖ ਰੋਗਾਂ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਸਹੂਲਤ ਪ੍ਰਦਾਨ ਕਰਨੀ ਸੀ।

ਇਹ ਕੈਂਪ ਸਿਹਤ ਵਿਭਾਗ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿੱਚ ਕਮਿਊਨਿਟੀ ਹੈਲਥ ਅਫਸਰ ਡਾ. ਅਨੁ, ਹੈਲਥ ਵਰਕਰ ਨੀਤੂ ਅਤੇ ਹੈਲਥ ਵਰਕਰ ਜਸਵੀਰ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ।

ਆਯੂਸ਼ਮਾਨ ਆਰੋਗਿਆ ਕੇਂਦਰ, ਮਲਿਕਪੁਰ ਦੀਆਂ ਆਸ਼ਾ ਵਰਕਰਾਂ ਨੇ ਵੀ ਕੈਂਪ ਦੇ ਸੁਚਾਰੂ ਆਯੋਜਨ ਵਿੱਚ ਅਹਿਮ ਯੋਗਦਾਨ ਪਾਇਆ, ਲੋਕਾਂ ਨੂੰ ਕੈਂਪ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕੀਤਾ।ਟੀਕਾਕਰਨ ਦੌਰਾਨ ਬੱਚਿਆਂ ਨੂੰ ਪੋਲਿਓ, ਡੀਪੀਟੀ, ਹੇਪਟਾਈਟਿਸ-ਬੀ, ਖਸਰਾ ਅਤੇ ਹੋਰ ਆਵਸ਼ਕ ਟੀਕੇ ਲਗਾਏ ਗਏ।

ਸੀਨੀਅਰ ਮੈਡਿਕਲ ਅਫਸਰ ਡਾ. ਆਨੰਦ ਘਈ ਨੇ ਕਿਹਾ ਕਿ ਟੀਕਾਕਰਨ ਰੋਗ-ਪ੍ਰਤੀਰੋਧਕਤਾ ਵਧਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ ਅਤੇ ਲੋਕਾਂ ਨੂੰ ਅਜੇਹੇ ਕੈਂਪਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।

ਇਸ ਮੌਕੇ ‘ਤੇ ਪਿੰਡ ਦੇ ਸਰਪੰਚ, ਆਂਗਣਵਾਡੀ ਵਰਕਰਾਂ ਅਤੇ ਆਮ ਜਨਤਾ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਟੀਕਾਕਰਨ ਜ਼ਰੂਰ ਕਰਵਾਉਣ।