Close

Special arrangements will be made by the administration for the convenience of the pilgrims on the occasion of Hola Mohalla: Deputy Commissioner Sonali Giri

Publish Date : 25/02/2022
Special arrangements will be made by the administration for the convenience of the pilgrims on the occasion of Hola Mohalla: Deputy Commissioner Sonali Giri

ਦਫਤਰ ਜਿਲ੍ਹਾ ਲੋਕ ਅਫਸਰ, ਰੂਪਨਗਰ

ਹੋਲੇ ਮਹੱਲੇ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ-ਡਿਪਟੀ ਕਮਿਸ਼ਨਰ ਸੋਨਾਲੀ ਗਿਰਿ

• ਲੋਕਾਂ ਦੀ ਸੁਰੱਖਿਆ ਅਤੇ ਟਰੈਫਿਕ ਨੂੰ ਸੁਚਾਰੂ ਚਲਾਉਣ ਲਈ ਪੁਲਿਸ ਵੱਲੋਂ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ-ਐਸ.ਐਸ.ਪੀ. ਵਿਵੇਕਸ਼ੀਲ ਸੋਨੀ

• ਸੰਗਤਾਂ ਤੇ ਸ਼ਰਧਾਲੂਆਂ ਨੂੰ ਕਰੋਨਾਂ ਦੀ ਵੈਕਸੀਨ ਲਗਵਾ ਕੇ ਮੇਲੇ ਵਿਚ ਆਉਣ ਦੀ ਅਪੀਲ

ਰੂਪਨਗਰ 25 ਫਰਵਰੀ:

ਹੌਲੇ ਮਹੱਲੇ ਦਾ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਮਵਾਰ 14 ਤੋਂ 16 ਅਤੇ 17 ਤੋਂ 19 ਮਾਰਚ ਤੱਕ ਮਨਾਇਆ ਜਾਵੇਗਾ, ਜਿਸਦੇ ਲਈ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਜੁਮੇਵਾਰੀਆਂ ਲਗਾਈਆਂ ਗਈਆਂ ਹਨ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਲੱਖਾਂ ਸੰਗਤ ਨੂੰ ਹਰ ਲੋੜੀਂਦੀ ਅਤੇ ਢੁਕਵੀਂ ਸਹੂਲਤ ਮੁਹੱਈਆਂ ਕਰਵਾਈ ਜਾ ਸਕੇ। ਸੰਗਤਾਂ/ਸ਼ਰਧਾਲੂਆਂ ਨੂੰ ਪ੍ਰਸਾਸ਼ਨ ਵਲੋ ਇਹ ਵੀ ਅਪੀਲ ਕੀਤੀ ਗਈ ਹੈ ਕਿ ਕਰੋਨਾ ਦੀ ਵੈਕਸੀਨ ਲਗਵਾ ਕੇ ਹੀ ਮੇਲੇ ਵਿਚ ਆਉਣ ਦਾ ਜੋ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਨੇ ਅੱਜ ਜਿਲ੍ਹੇ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੇਲੇ ਦੀ ਅਗਾਉਂ ਪ੍ਰਬੰਧਾਂ ਸਬੰਧੀ ਰੱਖੀ ਇੱਕ ਮੀਟਿੰਗ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਮੇਲੇ ਦੇ ਸਮੁੱਚੇ ਪ੍ਰਬੰਧਾਂ ਲਈ ਮੇਲਾ ਅਫਸਰ ਦੀ ਤੈਨਾਤੀ ਕਰ ਦਿੱਤੀ ਗਈ ਹੈ, ਕੇਸ਼ਵ ਗੋਇਲ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਮੇਲਾ ਅਫਸਰ ਹੋਣਗੇ, ਸਮੁੱਚਾ ਮੇਲਾ ਖੇਤਰ ਨੂੰ 11 ਸੈਕਟਰਾਂ ਵਿੱਚ ਵੰਡਿਆਂ ਗਿਆ ਹੈ, ਇਸ ਤੋ ਇਲਾਵਾ 2 ਸੈਕਟਰ ਕੀਰਤਪੁਰ ਸਾਹਿਬ ਵਿਖੇ ਬਣਾਏ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਕੰਟਰੋਲ ਰੂਮ ਪੁਲਿਸ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਜਾਵੇਗਾ, ਜਿੱਥੇ ਸਿਵਲ ਕੰਟਰੋਲ ਰੂਮ ਦੇ ਨਾਲ ਹੀ ਪੁਲਿਸ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰ ਸੈਕਟਰ ਵਿੱਚ ਇਕ ਵੱਖਰਾ ਸਬ ਕੰਟਰੋਲ ਰੂਮ ਸਥਾਪਿਤ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਨੇ ਕਿਹਾ ਕਿ ਪਾਰਕਿੰਗ ਵਾਲੀਆਂ ਥਾਵਾਂ ਦੀ ਸ਼ਨਾਖਤ ਕਰਕੇ ਉਥੇ ਢੁਕਵੇਂ ਪਾਰਕਿੰਗ ਦੇ ਪ੍ਰਬੰਧ ਕੀਤੇ ਜਾਣਗੇ ਅਤੇ ਮੇਲਾ ਖੇਤਰ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਆਉਣ ਜਾਣ ਲਈ ਬਦਲਵੇਂ ਰੂਟ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਸੂਚਨਾ ਪ੍ਰਚਾਰ ਸਾਧਨਾਂ ਰਾਹੀਂ ਲੋਕਾਂ ਨੂੰ ਅਗਾਓ ਪਹੁੰਚਾਈ ਜਾਵੇਗੀ ਤਾਂ ਜੋ ਨਿਵਿਘਨ ਟਰੈਫਿਕ ਸੂਚਾਰੂ ਚਲਦਾ ਰਹਿ ਸਕੇ।

ਉਨ੍ਹਾਂ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੂੰ ਹਦਾਇਤ ਦਿੱਤੀ ਕਿ ਹਰ 300 ਤੋਂ 400 ਮੀਟਰ ਦੀ ਦੂਰੀ ਤੇ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਜਾਣ ਅਤੇ ਹਸਪਤਾਲਾਂ ਤੋਂ ਲੈਕੇ ਹਰ ਸੈਕਟਰ ਵਿੱਚ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਜਾਵੇ।

ਉਨ੍ਹਾਂ ਹੋਲੇ ਮੁਹੱਲੇ ਵਿੱਚ ਆਉਣ ਵਾਲੀ ਸੰਗਤ ਲਈ ਪੀਣ ਵਾਲਾ ਪਾਣੀ, ਆਰਜ਼ੀ ਪਾਖਾਨੇ ਅਤੇ ਮੇਲਾ ਖੇਤਰ ਵਿੱਚ ਰੋਸ਼ਨੀ, ਸਾਫ ਸਫਾਈ ਦੇ ਸਮੂਚੇ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ। ਉਨ੍ਹਾਂ ਨੇ 10 ਫਾਇਰ ਬ੍ਰਰੀਗੇਡ ਅਤੇ ਰਿਕਵਰੀ ਵੈਨ ਦੇ ਵੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਮੇਲੇ ਦੌਰਾਨ ਇੱਕ ਹਫਤਾ ਪਹਿਲਾ ਤੋ ਫੋਗਿੰਗ ਅਤੇ ਪਾਣੀ ਦਾ ਛਿੜਕਾਅ ਨਿਰੰਤਰ ਕਰਨ ਲਈ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੰਗਰਾਂ ਦੇ ਆਲੇ-ਦੁਆਲੇ ਸਾਫ-ਸਫਾਈ ਨੂੰ ਉਚੇਚਾ ਧਿਆਨ ਦਿੱਤਾ ਜਾਵੇ। ਉਨ੍ਹਾਂ ਇਸ ਮੌਕੇ ਸਿਹਤ ਵਿਭਾਗ ਅਤੇ ਵੈਟਨਰੀ ਡਾਕਟਰਾਂ ਨੂੰ ਕਿਹਾ ਕਿ ਉਹ ਲੱਖਾਂ ਲੋਕਾਂ ਦੀ ਆਮਦ ਅਤੇ ਘੋੜਿਆਂ ਦੇ ਮੇਲੇ ਵਿੱਚ ਆਉਣ ਨੂੰ ਧਿਆਨ ਵਿਚ ਰਖਦੇ ਹੋਏ ਹਰ ਤਰ੍ਹਾਂ ਦੇ ਢੁਕਵੇਂ ਮੈਡੀਕਲ ਪ੍ਰਬੰਧ ਕਰਨ, ਹਰ ਸੈਕਟਰ ਵਿਚ ਡਿਸਪੈਂਸਰੀ ਸਥਾਪਿਤ ਕੀਤੀ ਜਾਵੇ।ਵੈਟਨਰੀ ਡਿਸਪੈਸਰੀ ਦਾ ਵੀ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਜਾਵੇ।

ਐਸ.ਐਸ.ਪੀ. ਰੂਪਨਗਰ ਸ੍ਰੀ ਵਿਵੇਕਸ਼ਲ ਸੋਨੀ ਨੇ ਕਿਹਾ ਕਿ ਸਮੂਚੇ ਮੇਲੇ ਤੇ ਵਾਚ ਟਾਵਰਾਂ ਰਾਹੀਂ ਨਜਰ ਰੱਖੀ ਜਾਵੇਗੀ। ਨਿਰਵਿਘਨ ਟਰੈਫਿਕ ਚਲਦਾ ਰੱਖਣ ਅਤੇ ਟਰੈਫਿਕ ਦੇ ਬਦਲੇ ਹੋਏ ਰੂਟ ਬਾਰੇ ਸਾਈਨ ਬੋਰਡ ਲਗਵਾਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ, ਇਹ ਸਾਈਨ ਬੋਰਡ ਨੈਸ਼ਨਲ ਹਾਈਵੇ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਲੋਕਾਂ ਨੂੰ ਪੁਲਿਸ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੰਗਤਾ ਮੇਲੇ ਦੌਰਾਨ ਪ੍ਰਸਾਸ਼ਨ ਵਲੋ ਲਗਾਈਆ ਪਾਬੰਦੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਰਨਲ ਦੀਪਸ਼ਿਖਾ, ਮੇਲਾ ਅਫਸਰ ਕਮ ਐਸ.ਡੀ.ਐਮ. ਕੇਸ਼ਵ ਗੋਇਲ, ਕਾਰਜ ਸਾਧਕ ਅਫਸਰ ਗੁਰਦੀਪ ਸਿੰਘ, ਜੀ.ਬੀ ਸ਼ਰਮਾ, ਐਸ.ਐਮ.ਓ ਚਰਨਜੀਤ ਕੁਮਾਰ, ਵਧੀਕ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਐਡਵੋਕੇਟ ਹਰਦੇਵ ਸਿੰਘ, ਐਸ.ਡੀ.ਓ ਵਿਰਾਸਤ ਏ ਖਾਲਸਾ ਸੁਰਿੰਦਰਪਾਲ, ਤਸਵੀਰ:- ਹੋਲੇ ਮਹੱਲੇ ਦੇ ਪ੍ਰਬੰਧਾਂ ਸਬੰਧੀ ਜਿਲ੍ਹਾ ਅਧਿਕਾਰੀਆਂ ਨਾਲ ਵਿੱਚ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਤੇ ਐਸ.ਐਸ.ਪੀ. ਸ੍ਰੀ ਵਿਵੇਕਸੀਲ ਸੋਨੀ।