Close

Seminar held to create interest among students towards electronics items

Publish Date : 12/04/2025
Seminar held to create interest among students towards electronics items

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਇਲੈਕਟ੍ਰੋਨਿਕਸ ਆਈਟਮਾਂ ਪ੍ਰਤੀ ਵਿਦਿਆਰਥੀਆਂ ਦਾ ਰੁਝਾਨ ਪੈਦਾ ਕਰਨ ਲਈ ਸੈਮੀਨਾਰ ਕਰਵਾਇਆ

ਰੂਪਨਗਰ , 12 ਅਪ੍ਰੈਲ: ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਫਿਜਿਕਸ ਵਿਭਾਗ ਦੀ ਸੀਨੀਅਰ ਲੈਬੋਰੇਟਰੀ ਵਿਖੇ ਇਲੈਕਟ੍ਰੋਨਿਕਸ ਫਨ ਫੈਕਟਰੀ ਦਾ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।

ਇਸ ਸੈਮੀਨਾਰ ਦਾ ਉਦੇਸ਼ ਇਲੈਕਟ੍ਰੋਨਿਕਸ ਆਈਟਮਾਂ ਪ੍ਰਤੀ ਵਿਦਿਆਰਥੀਆਂ ਦਾ ਰੁਝਾਨ ਪੈਦਾ ਕਰਨਾ ਸੀ ਤਾਂ ਜੋ ਵਿਦਿਆਰਥੀ ਸਮੇਂ ਦੇ ਨਾਲ ਇਲੈਕਟ੍ਰੋਨਿਕ ਆਈਟਮਾਂ ਵਿੱਚ ਤਬਦੀਲੀ ਨੂੰ ਸਮਝ ਸਕਣ।

ਇਸ ਦੌਰਾਨ ਵਿਦਿਆਰਥੀਆਂ ਦੇ ਇਲੈਕਟ੍ਰੋਨਿਕ ਮਾੱਡਲ ਤਿਆਰ ਕਰਨ ਸਬੰਧੀ ਪ੍ਰਤੀਯੋਗਿਤਾ ਕਰਵਾਈ ਗਈ। ਜਿਸ ਵਿੱਚ ਸਾਇੰਸ ਵਿਭਾਗ ਦੇ 32 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵਿਦਿਆਰਥੀਆਂ ਨੇ ਘਰੇਲੂ ਵਰਤੋ ਵਿੱਚ ਆਉਣ ਵਾਲੇ ਆਈਟਮਾਂ ਜਿਵੇਂ ਕਿ ਐੱਲ.ਈ.ਡੀ. ਡਾਰਕ ਸੈਂਸਰ, ਵਾਟਰ ਲੈਵਲ ਇੰਡੀਕੇਟਰ, ਐੱਲ.ਈ.ਡੀ. ਫਲੈਸ਼ਰ ਤਿਆਰ ਕਰਕੇ ਦਿਖਾਏ।

ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਇਲੈਕਟ੍ਰੋਨਿਕ ਆਈਟਮਾਂ ਦੀ ਡਿਮਾਂਡ ਅਤੇ ਉਹਨਾਂ ਦਾ ਉਪਯੋਗ ਸਾਡੇ ਜੀਵਨ ਸੈਲੀ ਦਾ ਹਿੱਸਾ ਬਣ ਗਏ ਹਨ। ਇਸ ਲਈ ਵਿਦਿਆਰਥੀਆਂ ਨੂੰ ਆਪਣੀ ਸਮਝ ਵਰਤਦੇ ਹੋਏ ਇਸਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ।

ਕਾਲਜ ਦੇ ਸਾਬਕਾ ਮੁਖੀ ਪ੍ਰੋ. ਬੀ.ਐੱਸ.ਸਤਿਆਲ (ਫਿਜਿਕਸ) ਇਸ ਮੌਕ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਨੂੰ ਨਰਿੰਦਰ ਸਿੰਘ ਕਪਲਾਨੀ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਫਿਜਿਕਸ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਕਰਵਾਏ ਗਏ ਇਲੈਕਟ੍ਰਿਕਸ ਪ੍ਰਤਿਯੋਗਿਤਾ ਪ੍ਰੋਜੈਕਟ ਵਿੱਚ ਹਰਮਨਜੋਤ ਕੌਰ ਤੇ ਦਿਕਸ਼ਾ ਦੇਵੀ ਨੇ ਪਹਿਲਾ ਸਥਾਨ, ਸੁਹਾਨੀਆ ਅਤੇ ਨਿਤਿਕਾ ਕਸਾਨਾ ਨੇ ਦੂਜਾ ਸਥਾਨ ਅਤੇ ਰਮਨਦੀਪ ਤੇ ਉਸ਼ਾ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ। ਮੁਖੀ ਫਿਜਿਕਸ ਵਿਭਾਗ ਪ੍ਰੋ. ਦੀਪੇਂਦਰ ਸਿੰਘ ਨੇ ਜੱਜਮੈਂਟ ਦੀ ਭੂਮਿਕਾ ਅਤੇ ਮੰਚ ਸੰਚਾਲਨ ਪ੍ਰੋ. ਕੁਲਵਿੰਦਰ ਕੌਰ ਨੇ ਨਿਭਾਈ।

ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ ਕਾਲਜ ਕੌਂਸਲ ਮੈਂਬਰ ਪ੍ਰੋ. ਮੀਨਾ ਕੁਮਾਰੀ, ਡਾ. ਨਿਰਮਲ ਸਿੰਘ ਬਰਾੜ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਤੋਂ ਇਲਾਵਾ ਪ੍ਰੋ. ਅਜੈ ਕੁਮਾਰ, ਪ੍ਰੋ. ਪ੍ਰਭਜੋਤ ਵਰਮੀ, ਡਾ. ਕੀਰਤੀ ਭਾਗੀਰਥ, ਪ੍ਰੋ. ਗੁਰਪ੍ਰੀਤ ਕੌਰ, ਡਾ. ਸ਼ਿਖਾ ਚੌਧਰੀ, ਪ੍ਰੋ. ਸ਼ਿਖਾ, ਪ੍ਰੋ. ਸੁਰਿੰਦਰ ਸਿੰਘ, ਪ੍ਰੋ. ਕੁਲਦੀਪ ਕੌਰ, ਪ੍ਰੋ. ਲਵਲੀਨ ਵਰਮਾ, ਪ੍ਰੋ. ਪੂਜਾ ਵਰਮਾ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਰਾਜਿੰਦਰ ਕੌਰ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਨਤਾਸ਼ਾ ਕਾਲੜਾ, ਪ੍ਰੋ. ਸੰਗੀਤਾ ਮਦਾਨ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਰਹੇ।