Close

*Selection exam for admission to Class 11 at Jawahar Navodaya Vidyalaya will be held on July 22*

Publish Date : 17/05/2023
*Selection exam for admission to Class 11 at Jawahar Navodaya Vidyalaya will be held on July 22*

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

*ਜਵਾਹਰ ਨਵੋਦਿਆ ਵਿਦਿਆਲਿਆ ਵਿਖੇ 11ਵੀਂ ਜਮਾਤ ਵਿਚ ਦਾਖ਼ਲੇ ਲਈ ਚੋਣ ਪ੍ਰੀਖਿਆ 22 ਜੁਲਾਈ ਨੂੰ ਹੋਵੇਗੀ*

*ਚਾਹਵਾਨ ਪ੍ਰਾਰਥੀ ਵਿਦਿਆਲਿਆ ਦੀ ਵੈਬਾਈਟ www.navodaya.gov.in ’ਤੇ 31 ਮਈ ਤੱਕ ਕਰ ਸਕਦੇ ਹਨ ਅਪਲਾਈ

ਸ਼੍ਰੀ ਚਮਕੌਰ ਸਾਹਿਬ, 17 ਮਈ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਸਮਿਤੀ ਵਿਚ 11ਵੀਂ ਜਮਾਤ ਵਿਚ ਦਾਖਲੇ ਲਈ ਸਾਲ 2023-24 ਆਲ ਇੰਡੀਆ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ ਜ਼ਿਲ੍ਹਾ ਰੂਪਨਗਰ ਵਿਖੇ 22 ਜੁਲਾਈ, 2023 ਨੂੰ ਸਵੇਰੇ 11 ਵਜੇ ਤੋਂ 01:30 ਵਜੇ ਤੱਕ ਹੋਵੇਗੀ। ਇਸ ਪ੍ਰੀਖਿਆ ਲਈ ਫਾਰਮ ਭਰਨ ਦੀ ਆਖਰੀ ਮਿਤੀ 31 ਮਈ, 2023 ਨਿਸ਼ਚਿਤ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਫਾਰਮ ਭਰਨ ਵਾਲੇ ਵਿਦਿਆਰਥੀ ਨੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਦਸਵੀਂ ਜਮਾਤ ਸਾਲ 2023-23 ਵਿਚ ਪਾਸ ਕੀਤੀ ਹੋਵੇ। ਦਾਖਲਾ ਫਾਰਮ ਭਰਨ ਲਈ ਦਸਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀਆਂ ਦਾ ਜਨਮ 01 ਜੂਨ, 2006 ਤੋਂ 31 ਜੁਲਾਈ, 2008 (ਦੋਵੇਂ ਦਿਨ ਮਿਲਾ ਕੇ) ਵਿਚਕਾਰ ਹੋਣਾ ਚਾਹੀਦਾ ਹੈ। ਫਾਰਮ ਵਿਦਿਆਲਿਆ ਦੀ ਵੈਬਸਾਈਟ www.navodaya.gov.in ’ਤੇ ਆਨਲਾਈਨ ਹੀ ਭਰੇ ਜਾ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਦੇਸ਼ ਦੇ ਸੱਭ ਤੋਂ ਉੱਤਮ ਸਿੱਖਿਆ ਸਥਾਨਾਂ ਵਿੱਚੋਂ ਇੱਕ ਹੈ ਅਤੇ ਜ਼ਿਲ੍ਹਾ ਰੂਪਨਗਰ ਵਿਚ ਇਹ ਸੰਸਥਾ ਸਕੂਲ ਅਤੇ ਹੋਸਟਲ ਪਿੰਡ ਸੰਧੂਆਂ ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ ਸਥਿਤ ਹੈ ਜਿੱਥੇ ਦਾਖਲਾ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਲੈਕੇ ਰਹਿਣ ਲਈ ਲੜਕੇ ਅਤੇ ਲੜਕੀਆਂ ਦਾ ਵੱਖਰਾ ਹੋਸਟਲ, ਖਾਣ ਪੀਣ ਦੀ ਸੁਵਿਧਾ ਅਤੇ ਵਰਦੀਆਂ ਆਦਿ ਪੂਰਨ ਤੌਰ ਤੇ ਮੁਫ਼ਤ ਮੁਹੱਈਆਂ ਕਰਵਾਇਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਦਾਖ਼ਲਾ ਕੇਵਲ ਸੈਸ਼ਨ 2023-24 ਦੌਰਾਨ ਉਪਲਬਧ ਖਾਲੀ ਸੀਟਾਂ ’ਤੇ ਹੀ ਹੋਵੇਗਾ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 9888552532 ’ਤੇ ਸੰਪਰਕ ਕੀਤਾ ਜਾ ਸਕਦਾ ਹੈ।