Close

Section 144 is applicable on road rage and any kind of obstruction in canals, rivers to deal with the flood situation in the district.

Publish Date : 31/07/2023
ਜਿਲ੍ਹੇ ਦੇ ਸਮੂਹ ਕਾਨੂੰਗੋ ਤੇ ਪਟਵਾਰੀ ਰੋਜਾਨਾ ਸਵੇਰੇ 9 ਵਜੇ ਤੋਂ 11 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ: ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਜ਼ਿਲ੍ਹੇ ਵਿਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸੜਕਾਂ ‘ਤੇ ਰੋਸ਼ ਪ੍ਰਦਰਸ਼ਨ ਤੇ ਨਹਿਰਾਂ, ਦਰਿਆਵਾਂ ਤੇ ਚੱਲ ਰਹੇ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪਾਉਣ ਤੇ ਧਾਰਾ 144 ਲਾਗੂ

ਰੂਪਨਗਰ, 31 ਜੁਲਾਈ: ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਵਿਚ ਹੜ੍ਹਾਂ ਕਾਰਨ ਪੈਦਾ ਹੋਈ ਮੁਸ਼ਕਿਲਾਂ ਨਾਲ ਨਜਿੱਠਣ ਲਈ ਧਾਰਾ 144 ਅਧੀਨ ਹੁਕਮ ਜਾਰੀ ਕਰਦਿਆਂ ਕਿਹਾ ਕਿ ਰੂਪਨਗਰ ਦੀ ਸੀਮਾ ਅੰਦਰ ਸਾਰੀਆਂ ਸੜਕਾਂ (ਨੈਸ਼ਨਲ ਹਾਈਵੇ/ਸਟੇਟ ਹਾਈਵੇ/ਮੁੱਖ ਸੜਕਾਂ/ਲਿੰਕ ਰੋਡ ਆਦਿ) ‘ਤੇ ਰੋਸ ਪ੍ਰਦਰਸ਼ਨ ਜਾਮ ਲਗਾਉਣ ਤੇ, ਕਿਸੇ ਵੀ ਕਿਸਮ ਦੇ ਇਕੱਠ ਕਰਨ ਉਤੇ ਅਤੇ ਐਮਰਜੈਂਸੀ ਦੇ ਉਪਾਅ ਵਜੋਂ ਬੇਲੋੜੀ ਆਵਾਜਾਈ ‘ਤੇ ਪਾਬੰਦੀ ਅਤੇ ਜ਼ਿਲੇ ਵਿਚ ਦਰਿਆਵਾਂ, ਨਹਿਰਾਂ, ਰਜਬਾਹਿਆਂ (ਚੋਏ), ਡਰੇਨਾਂ ਆਦਿ ਦੇ ਕੰਢਿਆਂ ‘ਤੇ ਚੱਲ ਰਹੇ ਸਰਕਾਰੀ ਕੰਮਾਂ ਨੂੰ ਕਿਸੇ ਵੀ ਤਰ੍ਹਾਂ ਦੇ ਇਕੱਠ, ਵਿਰੋਧ, ਪ੍ਰਦਰਸ਼ਨ ਜਾਂ ਰੋਕਣ ਉਤੇ ਸਖ਼ਤ ਪਾਬੰਦੀ ਲਗਾਈ ਜਾਂਦੀ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਚੱਲ ਰਹੀ ਮਾਨਸੂਨ ਕਾਰਨ ਜ਼ਿਲ੍ਹਾ ਰੂਪਨਗਰ ਵਿੱਚ ਭਾਰੀ ਬਰਸਾਤ ਹੋਈ ਹੈ ਅਤੇ ਅੱਗੇ ਵੀ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਜ਼ਿਲ੍ਹੇ ਵਿੱਚ ਨਦੀਆਂ, ਨਹਿਰਾਂ, ਨਾਲਿਆਂ (ਚੋਏ), ਡਰੇਨਾਂ ਆਦਿ ਵਿੱਚ ਪਾਣੀ ਪੂਰੀ ਮਾਤਰਾ ਵਿੱਚ ਵਗ ਰਿਹਾ ਹੈ। ਇਸ ਲਈ ਕਿਸੇ ਵੀ ਦੁਰਘਟਨਾ ਦੇ ਖਤਰੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਭਾਰੀ ਮੀਂਹ ਨਾਲ ਕਾਫੀ ਸੜਕਾਂ ਨੁਕਸਾਨੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਮੁਰੰਮਤ ਜਾਂ ਰੱਖ-ਰਖਾਅ ਦਾ ਕੰਮ ਚੱਲ ਰਿਹਾ ਹੈ। ਕੁਝ ਸੜਕਾਂ ਰਾਹੀਂ ਐਮਰਜੈਂਸੀ ਸੇਵਾਵਾਂ ਕੀਤੀ ਜਾ ਰਹੀਆਂ ਜਿਨ੍ਹਾਂ ਉਤੇ ਰਾਹਤ ਸਮੱਗਰੀ, ਐਂਬੂਲੈਂਸਾਂ, ਸਰਕਾਰੀ ਮਸ਼ੀਨਰੀ, ਪੁਲਿਸ ਅਤੇ ਸਿਵਲ ਰਿਸਪਾਂਸ, ਡਿਜ਼ਾਸਟਰ ਰਿਸਪਾਂਸ ਆਊਟਰੀਚ, ਜ਼ਰੂਰੀ ਸੇਵਾਵਾਂ ਦਿੱਤੀਆਂ ਜਾਂ ਰਹੀਆਂ ਹਨ ਅਤੇ ਇਹਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹੇ ਦੀ ਸੀਮਾ ਅੰਦਰ ਸਾਰੀਆਂ ਸੜਕਾਂ (ਨੈਸ਼ਨਲ ਹਾਈਵੇ/ਸਟੇਟ ਹਾਈਵੇ/ਮੁੱਖ ਸੜਕਾਂ/ਲਿੰਕ ਰੋਡ ਆਦਿ) ‘ਤੇ ਰੋਸ ਪ੍ਰਦਰਸ਼ਨ, ਕੋਈ ਰੁਕਾਵਟ ਜਾਂ ਜਾਮ ਲਗਾਕੇ ਕਿਸੇ ਵੀ ਕਿਸਮ ਦੇ ਇਕੱਠ ਕਰਨ ਉਤੇ ਪੂਰਨ ਪਾਬੰਦੀ ਲਗਾਈ ਗਈ ਹੈ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਭਾਰੀ ਵਰਖਾ ਕਾਰਨ ਜ਼ਿਲ੍ਹਾਂ ਵਾਸੀਆਂ ਦੀ ਸੁਰੱਖਿਆ ਲਈ ਇਹ ਲੋੜ ਮਹਿਸੂਸ ਕੀਤੀ ਗਈ ਹੈ ਕਿ ਜ਼ਿਲ੍ਹੇ ਦੇ ਦਰਿਆਵਾਂ, ਨਹਿਰਾਂ, ਰਜਬਾਹਿਆਂ (ਚੋਏ), ਡਰੇਨਾਂ ਆਦਿ ਦੇ ਕੰਢਿਆਂ ‘ਤੇ ਆਮ ਲੋਕਾਂ ਦਾ ਬੇਲੋੜਾ ਲੰਘਣਾ, ਭੀੜ-ਭੜੱਕਾ, ਨੁਕਸਾਨੀਆਂ ਗਈਆਂ ਥਾਵਾਂ ‘ਤੇ ਰਾਹਤ, ਮੁਰੰਮਤ ਅਤੇ ਉਸਾਰੀ ਦੇ ਕੰਮ ਵਿਚ ਵਿਘਨ ਪਾਉਂਦੇ ਹਨ। ਬਰਸਾਤ, ਢਿੱਗਾਂ ਡਿੱਗਣ, ਮਿੱਟੀ-ਰੋੜੇ ਖਿਸਕਣ ਆਦਿ ਕਾਰਨ ਪੈਦਾ ਹੋਣ ਵਾਲੀ ਨਾਜ਼ੁਕ ਸਥਿਤੀ ਕਾਰਨ ਜਾਨ-ਮਾਲ ਦੇ ਨੁਕਸਾਨ ਦਾ ਡਰ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਕੁੱਝ ਸ਼ਰਾਰਤੀ ਤੱਤਾਂ ਨੇ ਨੁਕਸਾਨੀਆਂ ਬੈਂਕ ਸਾਈਟਾਂ ‘ਤੇ ਮੁਰੰਮਤ ਦੇ ਕੰਮਾਂ ਨੂੰ ਚਲਾਉਣ ਤੋਂ ਸਰਕਾਰੀ ਮਸ਼ੀਨਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਨਿਜੀ ਮਕਸਦਾਂ ਕਰਕੇ ਸੜਕਾਂ ਜਾਮ ਕਰਨ ਕਾਰਣ ਸਕੂਲੀ ਬੱਸਾਂ, ਅੰਬੂਲੈਂਸਾਂ ਅਤੇ ਹੋਰ ਰਾਹਤ ਦੇ ਕੰਮਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੁੰਦਾ ਹੈ। ਦੇਖਣ ਵਿਚ ਆਇਆ ਹੈ ਕਿ ਅਜਿਹੇ ਪ੍ਰਦਰਸ਼ਨਾਂ ਕਾਰਣ ਸਕੂਲੀ ਬੱਚੇ ਜਾਂ ਮਰੀਜ਼ ਆਪਣੀ ਮੰਜ਼ਿਲ ਤੇ ਪਹੁੰਚਣੋਂ ਘੰਟਿਆਂ ਬੱਧੀ ਲੇਟ ਹੁੰਦੇ ਹਨ ਅਤੇ ਜਾਨੀ-ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ। ਇਹ ਦੇਖਦੇ ਹੋਏ ਕਿ ਇਹ ਅਤੇ ਹੋਰ ਹੜ੍ਹ ਰੋਕੂ ਕੰਮ ਜਨਤਕ ਸੁਰੱਖਿਆ ਲਈ ਸਭ ਤੋਂ ਵੱਧ ਲੋੜੀਂਦੇ ਹਨ, ਦਰਿਆਵਾਂ ਦੇ ਸਾਰੇ ਕਿਨਾਰਿਆਂ, ਨਹਿਰਾਂ, ਰਜਬਾਹਿਆਂ (ਚੋਏਜ਼), ਡਰੇਨਾਂ ਆਦਿ, ਭਾਵੇਂ ਪਹਿਲਾਂ ਹੀ ਟੁੱਟੇ ਹੋਣ ਜਾਂ ਨਾ ਹੋਣ, ਭਾਰੀ ਬਾਰਸ਼ ਕਾਰਨ ਨਾਜ਼ੁਕ ਸਥਿਤੀ ਵਿਚ ਹਨ ਅਤੇ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਅਤੇ ਸਰਕਾਰੀ ਮਸ਼ੀਨਰੀ ਦੁਆਰਾ ਰਾਹਤ ਅਤੇ ਮੁਰੰਮਤ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਰੁਕਾਵਟ ਪੈਦਾ ਕਰਨ ਵਾਲੇ ਵਿਰੁੱਧ ਤੁਰੰਤ ਸਖਤ ਕਾਨੂੰਨੀ ਆਰੰਭੀ ਜਾਵੇਗੀ। ਇਹ ਹੁਕਮ 29 ਸਤੰਬਰ 2023 ਤੱਕ ਲਾਗੂ ਰਹਿਣਗੇ।

ਆਮ ਜਨਤਾ ਵਲੋਂ ਇਹਨਾਂ ਹੁਕਮਾਂ ਨੂੰ ਲੈਕੇ ਸੰਤੋਸ਼ ਅਤੇ ਸ਼ਲਾਘਾ ਦੇ ਭਾਵ ਪ੍ਰਗਟ ਕੀਤੇ ਗਏ ਅਤੇ ਪ੍ਰਸ਼ਾਸਨ ਦੇ ਸੂਝਵਾਨ ਰੱਵਈਏ ਨੂੰ ਸਲਾਹਿਆ ਗਿਆ।