Sand Art During Independence Day

Sand Art – Press Note Dated 17th August 2018
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ ।
ਅਜਾਦੀ ਦਿਵਸ ਸਮਾਗਮ ਦੌਰਾਨ ਲੋਕਾਂ ਦੀ ਖਿੱਚ ਦਾ ਕੇਂਦਰ ਰਹੀ ਰੇਤ ਕਲਾਕ੍ਰਿਤੀ
ਰੂਪਨਗਰ , 16 ਅਗਸਤ-
72ਵੇਂ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਨਹਿਰੂ ਸਟੇਡੀਅਮ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰ ਕਰਵਾਈ ਮਹਾਤਮਾ ਗਾਂਧੀ-ਭਗਤ ਸਿੰਘ ਰੇਤ ਕਲਾਕ੍ਰਿਤੀ ਖਿੱਚ ਦਾ ਕੇਂਦਰ ਰਹੀ। ਇਹ ਕਲਾਕ੍ਰਿਤੀ ਨੰਗਲ ਦੇ ਪ੍ਰਸਿੱਧ ਮੂਰਤੀਕਾਰ/ਚਿੱਤਰਕਾਰ/ਕਲਾਕਾਰ ਸ਼੍ਰੀ ਦੇਸ ਰੰਜਨ ਸ਼ਰਮਾ ਨੇ ਤਿਆਰ ਕੀਤਾ ਸੀ। ਸ਼੍ਰੀ ਸ਼ਰਮਾ ਨੇ ਦਸਿਆ ਕਿ ਇਹ ਕਲਾਕ੍ਰਿਤੀ ਮਹਾਤਮਾ ਗਾਂਧੀ-ਭਗਤ ਸਿੰਘ ਨੂੰ ਸਮਰਪਿਤ ਸੀ ਅਤੇ ਇਸ ਕਲਾਕ੍ਰਿਤੀ ਵਿਚ ਇਹ ਦਰਸਾਇਆ ਗਿਆ ਹੈ ਕਿ ਅਜਾਦੀ ਦੀ ਲੜਾਈ ਚ ਗੱਲਬਾਤ ਤੇ ਹਥਿਆਰ ਦੋਵੇਂ ਹੀ ਜਰੂਰੀ ਸਨ।
ਜਿਕਰਯੋਗ ਹੈ ਕਿ ਸ਼੍ਰੀ ਦੇਸ ਰੰਜਨ ਸ਼ਰਮਾ ਜੋ ਕਿ ਅੰਤਰ ਰਾਸ਼ਟਰੀ ਪੱਧਰ ਦੇ ਕਲਾਕਾਰ ਹਨ, ਦੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਦੋ ਵਾਰ ਜਰਮਨੀ ਚ ਲਗ ਚੁੱਕੀ ਹੈ । ਇਹ ਕਲਾਕਾਰ ਪੀ.ਜੀ.ਆਈ. ਚੰਡੀਗੜ੍ਹ ਚ ਕਲਾਕ੍ਰਿਤੀਆਂ, ਨੂਰਪੁਰਬੇਦੀ ਟਰੈਫਿਕ ਪਾਰਕ ਚ ਕਲਾਕ੍ਰਿਤੀ, ਸਰਕਾਰੀ ਪ੍ਰਾਇਮਰੀ ਸਕੂਲ ਡਬਲ ਐਫ ਬਲਾਕ ਨੰਗਲ ਚ ਕਲਾਤਮਕ ਸਟੇਟ, ਸਰਕਾਰੀ ਪ੍ਰਾਇਮਰੀ ਸਕੂਲ ਭੱਟੋਂ ਚ ਮਹਾਨ ਨਾਇਕ ਸ਼੍ਰੀ ਏ.ਪੀ.ਜੇ.ਅਬਦੁਲ ਦੀ ਕਲਾਕ੍ਰਿਤੀ ਬਣਾ ਚੁੱਕੇ ਹਨ।