Close

Sample Report Press Note dated 04th April 2020

Publish Date : 04/04/2020

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ,ਰੂਪਨਗਰ

ਜ਼ਿਲ੍ਹੇ ਵਿੱਚ ਹੁਣ ਤੱਕ 44 ਸ਼ੱਕੀ ਮਰੀਜ਼ਾਂ ਦੇ ਸੈਪਲਾਂ ਵਿੱਚੋਂ 21 ਨੈਗਟਿਵ ਪਾਏ ਗਏ , 23 ਦੀ ਰਿਪੋਰਟ ਪੈਡਿੰਗ ਅਤੇ 01 ਕੇਸ ਪੋਜ਼ਟਿਵ – ਡਿਪਟੀ ਕਮਿਸ਼ਨਰ

ਪਿੰਡ ਚਤਾਮਲੀ ਨਿਵਾਸੀ ਪਾਜ਼ਟਿਵ ਕੇਸ ਵਿਅਕਤੀ ਦੇ ਕੰਨਟੈਕਟ ਵਿੱਚ ਆਏ 17 ਵਿਅਕਤੀਆਂ ਦੇ ਸੈਂਪਲ ਵੀ ਭੇਜੇ ਲੈਬੋਰਟਰੀ

ਰੂਪਨਗਰ, 04 ਅਪੈ੍ਰਲ : ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਹੁਣ ਤੱਕ 44 ਸ਼ੱਕੀ ਮਰੀਜ਼ਾਂ ਦੇ ਕਰੋਨਾ ਵਾਇਰਸ ਸਬੰਧੀ ਸੈਂਪਲ ਲੈਬੋਰਟਰੀ ਵਿੱਚ ਭੇਜੇ ਗਏ ਸਨ। ਇਨ੍ਹਾਂ ਵਿਚੋ 21 ਸੈਂਪਲ ਨੈਗਟਿਵ ਪਾਏ ਗਏ ਅਤੇ 23 ਦੀ ਰਿਪੋਰਟ ਪੈਂਡਿੰਗ ਹੈ ਅਤੇ ਪਿੰਡ ਚਤਾਮਲੀ ਦੇ ਇੱਕ ਨਿਵਾਸੀ ਦੀ ਰਿਪੋਰਟ ਪੋਜ਼ਟਿਵ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਪੋਜ਼ਟਿਵ ਕੇਸ ਨਾਲ ਸਬੰਧਿਤ ਵਿਅਕਤੀ ਪਿੰਡ ਚਤਾਮਲੀ ਦਾ ਰਹਿਣ ਵਾਲਾ ਹੈ ਜ਼ੋ ਕਿ ਸ਼ੂਗਰ ਅਤੇ ਹੈਪੇਟਾਈਟਸ ਕਾਰਨ ਕੁੱਝ ਦਿਨਾਂ ਤੋਂ ਚੰਡੀਗੜ੍ਹ ਦੇ ਸੈਕਟਰ 16 `ਚ ਸਰਕਾਰੀ ਹਸਪਤਾਲ ਵਿਖੇ ਦਾਖਲ ਸੀ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਵੱਲੋਂ ਲਏ ਗਏ ਟੈਸਟ ਦੌਰਾਨ ਉਸ ਦਾ ਕੇਸ ਪੋਜਟਿਵ ਆਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਸ ਦੇ ਕੰਨਟੈਕਟ ਦੇ ਵਿੱਚ 17 ਵਿਅਕਤੀਆਂ ਦੇ ਆਉਣ ਸਬੰਧੀ ਜਾਣਕਾਰੀ ਮਿਲੀ ਸੀ, ਜਿਨ੍ਹਾਂ ਦੇ ਵੀ ਸਿਹਤ ਵਿਭਾਗ ਵੱਲੋਂ ਸੈਂਪਲ ਲੈ ਕੇ ਲੈਬੋਰਟਰੀ ਵਿੱਚ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਤਬਲਿਗੀ ਜਮਾਤ ਨਾਲ ਸਬੰਧਿਤ ਸੂਚਨਾ ਦੇ ਅਧਾਰ ਤੇ 06 ਵਿਅਕਤੀਆਂ ਦੇ ਸੈਂਪਲ ਲੈਬੋਟਰੀ ਵਿੱਚ ਭੇਜੇ ਗਏ ਹਨ।

ਐਸ.ਡੀ.ਐਮ. ਮੋਰਿੰਡਾ ਸ਼੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਚਤਾਮਲੀ ਪਿੰਡ ਨੂੰ ਅਹਿਤਿਆਤ ਦੇ ਤੌਰ ਤੇ ਸੀਲ ਕਰਕੇ ਪੋਜ਼ਟਿਵ ਕੇਸ ਨਾਲ ਸਬੰਧਤ ਵਿਅਕਤੀ ਦੇ ਕੰਨਟੈਕਟ ਵਿੱਚ ਆਉਣ ਵਾਲੇ ਹਰ ਇੱਕ ਵਿਅਕਤੀ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਵੀ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇ ਕੋਈ ਵਿਅਕਤੀ ਉਕਤ ਪੋਜ਼ਟਿਵ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਤਾਂ ਅਹਿਤਿਆਤ ਦੇ ਤੌਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੂਚਿਤ ਕਰਨ ਤਾਂ ਜ਼ੋ ਨਿਯਮਾਂ ਅਨੁਸਾਰ ਸਿਹਤ ਜਾਂਚ ਕਰਵਾਈ ਜਾ ਸਕੇ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਜੇਕਰ ਕੋਈ ਵੀ ਵਿਅਕਤੀ ਉਸ ਦੇ ਕੰਨਟੈਕਟ ਵਿੱਚ ਆਇਆ ਹੈ ਤਾਂ ਉਹ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਇਸ ਸਬੰਧੀ ਸੂਚਨਾ ਜ਼ਰੂਰ ਦੇਣ।