Close

Sakhi One Stop Centre for women

Publish Date : 28/04/2020

Office of District Public Relations Officer, Rupnagar

Rupnagar Dated 28 April 2020

ਲੋਕਡਾਊਨ ਦੌਰਾਨ ਘਰੇਲੂ ਹਿੰਸਾ ਨਾਲ ਪੀੜਤ ਮਹਿਲਾਵਾਂ ਲਈ ਜ਼ਿਲ੍ਹੇ ਵਿੱਚ ਚਲਾਇਆ ਜਾ ਰਿਹਾ ਹੈ `ਸਖੀ ਵਨ ਸਟੋਪ ਸੈਂਟਰ` -ਡਿਪਟੀ ਕਮਿਸ਼ਨਰ

ਹੈਲਪਲਾਈਨ ਨੰਬਰ 01881-500070 ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ

ਵੂਮੇਨ ਹੈਲਪਲਾਇਨ ਨੰਬਰ 181 ਤੇ ਮੁਹੱਈਆ ਕਰਵਾਈ ਜਾ ਸਕਦੀ ਹੈ ਜਾਣਕਾਰੀ

ਰੂਪਨਗਰ, 28 ਅਪੈ੍ਰਲ -ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਲੋਕਡਾਊਨ ਦੌਰਾਨ ਜਿਹੜੀਆਂ ਮਹਿਲਾਵਾਂ ਘਰੇਲੂ ਹਿੰਸਾ ਦਾ ਸ਼ਿਕਾਰ ਹਨ ਉਨ੍ਹਾਂ ਦੇ ਲਈ ਸਖੀ-ਵਨ-ਸਟੋਪ ਸੈਂਟਰ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਮਹਿਲਾਵਾਂ ਘਰੇਲੂ ਹਿੰਸਾ ਅਤੇ ਹੋਰ ਹਿੰਸਾ ਦੇ ਖਿਲਾਫ ਵੂਮਨ ਹੈਲਪਲਾਇਨ ਨੰਬਰ 181 ਜਾਂ 01881-500070 ਜਾਂ 7018773682 ਤੇ 24 ਘੰਟੇ ਸੰਪਰਕ ਕਰ ਸਕਦੀਆਂ ਹਨ।

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾਲ ਪੀੜਤ ਮਹਿਲਾ ਸਿਵਲ ਹਸਪਤਾਲ ਦੇ ਵਿਚ ਬਣਾਏ ਗਏ `ਵਨ ਸਟੋਪ ਸੈਂਟਰ` ਜ਼ੋ ਕਿ `ਸਖੀ` ਨਾਲ ਵੀ ਜਾਣਿਆ ਜਾਂਦਾ ਹੈ ਪਹੁੰਚ ਕਰ ਸਕਦੀ ਹੈ। ਵਨ ਸਟੋਪ ਸੈਂਟਰ ਵਿਚ ਪੀੜਤ ਮਹਿਲਾ ਨੂੰ ਡਾਕਟਰੀ ਸਹਾਇਤਾ, ਕੌਂਸਲਿੰਗ, ਰਹਿਣ ਦਾ ਪ੍ਰਬੰਧ, ਮੁਫਤ ਕਾਨੁੰਨੀ ਸਹਾਇਤਾ ਅਤੇ ਪੁਲਿਸ ਸਹਾਇਤਾ ਤੁਰੰਤ ਮੁਹੱਈਆ ਕਰਵਾਈ ਜਾਵੇਗੀ।ਉਨਾਂ ਨੇ ਦਸਿਆ ਕਿ ਫਿਲਹਾਲ ਇਹ ਸੈਂਟਰ ਸਿਵਲ ਹਸਪਤਾਲ ਵਿਖੇ ਚਲਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਵਿੱਚ ਅਪਾਤਕਾਲੀਨ ਅਤੇ ਰਸਕਿਊ ਸੇਵਾਵਾਂ ਅਧੀਨ ਵਨ-ਸਟੋਪ ਕਰਾਇਸਸ ਸੈਂਟਰ ਵੱਲੋਂ ਹਿੰਸਾ ਪੀੜਤ ਮਹਿਲਾਵਾਂ ਦਾ ਬਚਾਅ ਕਰਕੇ ਉਸਨੂੰ ਲੋੜੀਂਦੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਪੀੜਤ ਮਹਿਲਾਂ ਨੂੰ ਨੈਸ਼ਨਲ ਹੈਲਥ ਮੀਸ਼ਨ , 108 ਐਮਰਜੈਂਸੀ ਸੇਵਾਵਾਂ,ਪੁਲਿਸ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਹਿੰਸਾ ਪੀੜਤ ਮਹਿਲਾਵਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਾ ਫਿਰ ਸ਼ੈਟਲਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਡਾਕਟਰੀ ਸਹਾਇਤਾ ਵਿੱਚ ਹਿੰਸਾ ਨਾਲ ਪੀੜਤ ਮਹਿਲਾਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਜਾਰੀ ਕੀਤੀਆਂ ਗਾਇਡਲਾਇਨਜ਼ ਅਤੇ ਪ੍ਰੋਟੋਕਾਲ ਅਨੁਸਾਰ ਨਾਲ ਲੱਗਦੇ ਹਸਪਤਾਲ ਵਿੱਚ ਡਾਕਟਰੀ ਸਹਾਇਤਾ ਅਤੇ ਚੈਕਅੱਪ ਲਈ ਲਿਜਾਇਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਵਨ-ਸਟੋਪ ਕਰਾਇਸਸ ਸੈਂਟਰ ਦੁਆਰਾ ਪੀੜਤ ਮਹਿਲਾਵਾਂ ਲਈ ਐਫ.ਆਈ.ਆਰ. ਦਰਜ ਕਰਾਉਣ ਵਿੱਚ ਸਹਾਇਤਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੌਸਲਰ ਦੁਆਰਾ ਪੀੜਤ ਮਹਿਲਾਵਾਂ ਨੂੰ ਹਿੰਸਾ ਵਿਰੁੱਧ ਨਿਆ ਦੇਣ ਲਈ ਆਤਮ ਵਿਸ਼ਵਾਸ ਅਤੇ ਸਹਿਯੋਗ ਪ੍ਰਦਾਨ ਕੀਤਾ ਜਾਂਦਾ ਹੈ। ਕੌਸਲਰ ਦੁਆਰਾ ਕੌਸਲਿੰਗ ਸਮੇਂ ਨੈਤਿਕਤਾ , ਗਾਇਡਲਾਇਜ਼ ਅਤੇ ਪੋ੍ਰਟੋਕਾਲ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾਵਾਂ ਨੂੰ ਸੈਂਟਰ ਦੁਆਰਾ ਵਕੀਲ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀ ਕਾਨੂੰਨੀ ਸਹਾਇਤਾ ਅਤੇ ਕੌਸਲਿੰਗ ਦੀਆਂ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਪੀੜਤ ਮਹਿਲਾਂ ਲਈ ਵਕੀਲ/ਸਰਕਾਰੀ ਵਕੀਲ ਰਾਹੀ ਲੀਗਲ ਪ੍ਰੋਸੀਡਊਰ ਨੂੰ ਸਿਪਲੀਫਾਈ ਕਰਕੇ ਉਸਨੂੰ ਨੂੰ ਕੋਰਟ ਹੈਅਰਿੰਗ ਵਿੱਚ ਛੋਟ ਪ੍ਰਦਾਨ ਕੀਤੀ ਜਾਂਦੀ ਹੈ। ਜੇਕਰ ਕੇਸ ਬਲਾਤਕਾਰ ਯੂ/ਐਸ 376 , 376 ਏ ਤੇ ਡੀ ਨਾਲ ਸਬੰਧਤ ਹੈ ਤਾਂ ਵਕੀਲ/ਸਰਕਾਰੀ ਵਕੀਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੇੇੇਸ ਨਾਲ ਸਬੰਧਤ ਇਕਿਊਰੀ ਚਾਰਜਸ਼ੀਟ ਦਾਖਲ ਹੋਣ ਤੇ 02 ਮਹੀਨੇ ਦੇ ਅੰਦਰ ਅੰਦਰ ਪੂਰੀ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾਂ ਸ਼ੈਲਟਰ ਦੇਣ ਤੋਂ ਇਲਾਵਾ ਪੁਲਿਸ ਅਤੇ ਕੋਰਟ ਦੀਆਂ ਕਾਰਵਾਈਆਂ ਨੂੰ ਤੇਜੀ ਨਾਲ ਅਤੇ ਮੁਸ਼ਕਿਲ ਰਹਿਤ ਬਨਾਉਣ ਲਈ ਵਨ-ਸਟਾਪ ਕਰਾਇਸਸ ਸੈਂਟਰ ਦੁਆਰਾ ਵੀਡੀਓ ਕਾਨਫਰੰਸਿੰਗ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਨੇ ਪੀੜਤ ਮਹਿਲਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਦੌਰਾਨ ਸਖੀ ਵਨ-ਸਟੋਪ ਦੀ ਸਹਾਇਤਾ ਲੈ ਸਕਦੇ ਹਨ।