Sakhi One Stop Center became a boon for women victims of violence
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਹਿੰਸਾ ਪੀੜਤ ਔਰਤਾਂ ਲਈ ਵਰਦਾਨ ਬਣਿਆ ਸਖੀ ਵਨ ਸਟਾਪ ਸੈਂਟਰ
ਸਖੀ ਵਨ ਸਟਾਪ ਸੈਂਟਰ ਰਾਹੀਂ ਜ਼ਿਲ੍ਹਾ ਰੂਪਨਗਰ ਵਿੱਚ ਹੁਣ ਤੱਕ 612 ਤੋਂ ਵੀ ਵੱਧ ਲੋੜਵੰਦ ਔਰਤਾਂ ਨੇ ਲਾਭ ਉਠਾਇਆ
ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ 2023-24 ਦੌਰਾਨ ਲਗਭਗ 35 ਜਾਗਰੂਕ ਕੈਂਪ ਲਗਾਏ
ਰੂਪਨਗਰ, 09 ਜੁਲਾਈ: ਹਿੰਸਾ ਤੋਂ ਪੀੜ੍ਹਿਤ ਔਰਤਾਂ ਨੂੰ ਇਨਸਾਫ਼ ਦਵਾਉਣ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਹਰ ਜ਼ਿਲ੍ਹੇ ਵਿੱਚ ਸਖੀ ਵਨ ਸਟਾਪ ਸੈਂਟਰ ਖੋਲ੍ਹੇ ਗਏ ਹਨ, ਜੋ ਕਿ ਔਰਤਾਂ ‘ਤੇ ਹੁੰਦੀਆਂ ਵਧੀਕੀਆਂ, ਘਰੇਲੂ ਹਿੰਸਾ ਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਤੇ ਉੁਨ੍ਹਾਂ ਨੂੰ ਇਨਸਾਫ ਦਿਵਾ ਕੇ ਜੀਵਨ ਦੀ ਮੁੱਖ ਧਾਰਾ ‘ਚ ਸ਼ਾਮਲ ਕਰਨ ਲਈ ਵਰਦਾਨ ਸਾਬਤ ਹੋ ਰਹੇ ਹਨ। ਜ਼ਿਲ੍ਹਾ ਰੂਪਨਗਰ ਦਾ ਸਖੀ ਵਨ ਸਟਾਪ ਸੈਂਟਰ ਸਿਵਲ ਹਸਪਤਾਲ ਰੂਪਨਗਰ ਵਿਖੇ ਸਥਿਤ ਹੈ।
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੈਂਟਰ ਘਰੇਲੂ ਹਿੰਸਾ, ਛੇੜਛਾੜ੍ਹ, ਤੇਜ਼ਾਬੀ ਹਮਲਾ, ਜਿਨਸੀ ਸ਼ੋਸ਼ਣ, ਬਲਾਤਕਾਰ, ਸਾਇਬਰ ਅਪਰਾਧ ਆਦਿ ਤੋਂ ਪੀੜ੍ਹਿਤ ਕਿਸੇ ਵੀ ਉਮਰ ਦੀਆਂ ਮਹਿਲਾਵਾਂ ਅਤੇ 18 ਸਾਲ ਤੱਕ ਦੀਆਂ ਬੱਚੀਆਂ ਨੂੰ ਐਮਰਜੈਂਸੀ ਸੁਵਿਧਾਵਾਂ ਜਿਵੇਂ ਕਿ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਮਨੋ-ਸਮਾਜਿਕ ਸਲਾਹ, ਅਸਥਾਈ ਆਸਰਾ, ਕਾਨੂੰਨੀ ਸਲਾਹ ਆਦਿ ਸਬੰਧੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਰੂਪਨਗਰ ਜ਼ਿਲ੍ਹਾ ਰੂਪਨਗਰ ਵਿੱਚ 2019 ਤੋਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਜਿਸ ਦੌਰਾਨ ਹੁਣ ਤੱਕ 612 ਤੋਂ ਵੀ ਵੱਧ ਪੀੜ੍ਹਤ ਔਰਤਾਂ ਨੇ ਇਸ ਦਾ ਲਾਭ ਉਠਾਇਆ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਸਬੰਧੀ ਜ਼ਿਲ੍ਹੇ ਵਿੱਚ ਜਾਗਰੂਕਤਾ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਸਕੂਲਾਂ, ਕਾਲਜਾ ਆਦਿ ਵਿਖੇ ਸਾਲ 2023-24 ਦੌਰਾਨ ਲਗਭਗ 35 ਜਾਗਰੂਕ ਕੈਂਪ ਲਗਾਏ ਗਏ ਸਨ ਤਾਂ ਜੋ ਮਹਿਲਾਵਾਂ ਨੂੰ ਉਨ੍ਹਾ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ 12 ਦਸੰਬਰ 2022 ਨੂੰ ਹਿੰਸਾ ਨਾਲ ਪੀੜ੍ਹਿਤ ਮਹਿਲਾਵਾਂ ਦੀ ਸਹਾਇਤਾ ਲਈ ਇੱਕ ਐਪ/ਪੋਰਟਲ ਲਾਂਚ ਕੀਤੀ ਗਈ, ਜਿਸ ਵਿੱਚ ਜ਼ਿਲ੍ਹੇ ਦੀਆਂ ਪੀੜ੍ਹਿਤ ਮਹਿਲਾਵਾਂ ਉਨ੍ਹਾਂ ਦੀ ਸਮੱਸਿਆਂਵਾਂ ਦੇ ਹੱਲ ਲਈ ਆਨਲਾਈਨ ਐਪ/ਪੋਰਟਲ ਰਾਹੀਂ ਦਰਖਾਸਤਾ ਦਰਜ਼ ਕਰਵਾ ਸਕਦੀਆਂ ਹਨ ਅਤੇ ਇਸ ਦੇ ਨਾਲ ਹੀ ਪੀੜ੍ਹਤ ਮਹਿਲਾਵਾਂ ਨੂੰ ਇਕੋਂ ਛੱਤ ਹੇਠਾਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਵੇਂ ਕਿ ਐਮਰਜੈਂਸੀ ਸੇਵਾਵਾਂ, ਮਨੋ-ਸਮਾਜਕਿ ਸਲਾਹ, ਪੁਲਸਿ ਸਹਾਇਤਾ, ਮੈਡਕਿਲ ਸਹਾਇਤਾ, ਕਾਨੂੰਨੀ ਸਹਾਇਤਾ ਅਤੇ ਵੱਧ ਤੋਂ ਵੱਧ ਪੰਜ ਦਿਨ ਤੱਕ ਦਾ ਅਸਥਾਈ ਆਸਰਾ ਪ੍ਰਦਾਨ ਕਰਨ ਲਈ ਇਹ ਐਪਲੀਕੇਸ਼ਨ ਲਾਭਦਾਇਕ ਹੈ। ਉਨ੍ਹਾਂ ਦੱਸਿਆ ਕਿ ਇਸ ਐਪਲੀਕੇਸ਼ਨ/ਪੋਰਟਲ ਤੇ ਪ੍ਰਾਪਤ ਦਰਖਾਸਤ ਦੀ ਨਿਗਰਾਨੀ ਸਿੱਧਾ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਖੀ ਵਨ ਸਟਾਪ ਸੈਂਟਰ ਵਲੋਂ ਕੀਤੀ ਜਾਵੇਗੀ ਅਤੇ ਉਨ੍ਹਾਂ ਦਰਖਾਸਤਾਂ ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਐਪਲੀਕੇਸ਼ਨ ਦੇ ਮਾਧਿਅਮ ਨਾਲ ਮਹਿਲਾਵਾਂ ਆਪਣੇ ਘਰ ਬੈਠੇ ਹੀ ਆਪਣੇ ਫ਼ੋਨ ਅਤੇ ਇੰਨਟਰਨੈਟ ਜਾਂ ਪੋਰਟਲ ਦੇ ਮਾਧਿਅਮ ਨਾਲ ਦਰਖਾਸਤ ਦੇ ਸਕਦੀ ਹੈ ਅਤੇ ਦਰਖਾਸਤ ਦੀ ਕਾਰਵਾਈ ਸਬੰਧੀ ਵੇਰਵਾ ਆਦਿ ਦੀ ਜਾਣਕਾਰੀ ਵੀ ਘਰ ਬੈਠੇ ਹੀ ਜਾਣ ਸਕਦੀ ਹੈ ਅਤੇ ਮਹਿਲਾ ਨੂੰ ਉਸ ਵਲੋਂ ਦਿੱਤੀ ਗਈ ਦਰਖਾਸਤ ਸਬੰਧੀ ਹੋ ਰਹੀ ਕਾਰਵਾਈ ਦੀ ਮੈਸੇਜ਼ ਵੀ ਸਮੇਂ ਸਮੇਂ ਸਿਰ ਪ੍ਰਾਪਤ ਹੋਵੇਗਾ। ਇਸ ਐਪਲੀਕੇਸ਼ਨ ਵਿੱਚ ਜ਼ਿਲ੍ਹੇ ਦੇ ਪੁਲੀਸ ਵਿਭਾਗ, ਸਿਹਤ ਵਿਭਾਗ, ਵਨ ਸਟਾਪ ਸੈਂਟਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲ੍ਹਾ ਸਮਾਜਕਿ ਸੁਰੱਖਿਆ ਵਿਭਾਗ, ਹੁਨਰ ਵਿਕਾਸ, ਰੈੱਡ ਕਰਾਸ, ਸਿੱਖਿਆ ਵਿਭਾਗ, ਬਾਲ ਸੁਰੱਖਿਆ ਯੂਨਿਟ ਆਦਿ ਵਿਭਾਗ ਜੁੜੇ ਹਨ, ਜੋ ਕਿ ਤੁਰੰਤ ਮਹਿਲਾਵਾਂ ਵਲੋਂ ਦਿੱਤੀ ਗਈ ਦਰਖਾਸਤ ਤੇ ਲੋੜੀਂਦੀ ਕਾਰਵਾਈ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਇੰਸਟਾਲ ਕਰਨ ਲਈ ਤੁਹਾਨੂੰ ਆਪਣੇ ਐਨਡਰਾਇਓਡ ਫੋਨ ਸਟੋਰਜ ਵਿੱਚ ਜਾ ਕੇ ਸਖੀ ਵਨ ਸਟਾਪ ਸੈਂਟਰ ਸਰਚ ਕਰ ਸਕਦੇ ਹੋ ਅਤੇ ਜੋ ਕਿ ਜਲਦ ਹੀ ਪਲੇਅ ਸਟੋਰ ਤੇ ਉਪਲਬਧ ਹੋਵੇਗੀ ਅਤੇ ਇਸ ਦੇ ਨਾਲ ਹੀ ਤੁਸੀ ਇਸ ਐਪ ਅਤੇ ਪੋਰਟਲ ਤੇ ਦਰਖਾਸਤ https://sakhiapp.punjab.gov.in/ ਲਿੰਕ ਤੇ ਜਾ ਕੇ ਇਨਸਟਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ ਪੋਰਟਲ ਅਤੇ ਐਪ ਦਾ ਲਿੰਕ ਜ਼ਿਲ੍ਹੇ ਦੀ ਵੈਬਸਾਇਟ https://sakhiapp.punjab.gov.in/ ਤੇ ਵੀ ਉਪਲੱਬਧ ਹੈ।