Close

Safer Internet Day was celebrated at District Complex Ropar

Publish Date : 11/02/2025
Safer Internet Day was celebrated at District Complex Ropar

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜ਼ਿਲ੍ਹਾ ਕੰਪਲੈਕਸ ਰੋਪੜ ਵਿਖੇ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ ਗਿਆ

ਰੂਪਨਗਰ, 11 ਫਰਵਰੀ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੈਸ਼ਨਲ ਇਨਫੋਰਮੈਟਿਕ ਸੈਂਟਰ (ਐਨ.ਆਈ.ਸੀ) ਰੂਪਨਗਰ ਵਲੋਂ ਸੁਰੱਖਿਅਤ ਇੰਟਰਨੈੱਟ ਦਿਵਸ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਉਦੇਸ਼ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਸੁਰੱਖਿਅਤ ਰਹਿਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਜੋ ਕਿ ਸੰਚਾਰ, ਕੰਮ, ਸਿੱਖਿਆ ਅਤੇ ਮਨੋਰੰਜਨ ਲਈ ਡਿਜੀਟਲ ਪਲੇਟਫਾਰਮਾਂ ‘ਤੇ ਵੱਧ ਰਹੀ ਨਿਰਭਰਤਾ ਦੇ ਨਾਲ, ਇੱਕ ਸੁਰੱਖਿਅਤ ਔਨਲਾਈਨ ਵਾਤਾਵਰਣ ਨੂੰ ਯਕੀਨੀ ਬਣਾਉਣਾ ਹੈ। ਇਸ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਮੂਹ ਕਰਮਚਾਰੀ ਤੇ ਸਕੂਲ ਆਫ ਐਮੀਨੈਂਸ ਰੂਪਨਗਰ (ਲੜਕੇ) ਤੋਂ ਵਿਦਿਆਰਥੀ ਹਾਜ਼ਰ ਸਨ।

ਡਿਸਟ੍ਰਿਕ ਇੰਨਫ੍ਰੋਮੈਟਿਕ ਐਸੋਸੀਏਟ ਸ਼੍ਰੀਮਤੀ ਮੌਸਮ ਨੇ ਇੰਟਰਨੈੱਟ ਦੀ ਸੁਰੱਖਿਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਪਭੋਗਤਾਵਾਂ ਨੂੰ ਆਪਣੇ ਨਿੱਜੀ ਡੇਟਾ ਪ੍ਰਤੀ ਸੁਚੇਤ ਰਹਿਣ, ਆਪਣੇ ਪਾਸਵਰਡਾਂ ਦੀ ਰੱਖਿਆ ਕਰਨ ਅਤੇ ਮਜ਼ਬੂਤ ਏਨਕ੍ਰਿਪਸ਼ਨ ਵਿਧੀਆਂ ਦੀ ਵਰਤੋਂ ਸਬੰਧੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਖਾਸ ਕਰਕੇ ਅਸੁਰੱਖਿਅਤ ਪਲੇਟਫਾਰਮਾਂ ‘ਤੇ ਬੈਂਕ ਵੇਰਵੇ, ਪਤੇ, ਜਾਂ ਪਾਸਵਰਡ ਵਰਗੀ ਸੰਵੇਦਨਸ਼ੀਲ ਜਾਣਕਾਰੀ ਨੂੰ ਔਨਲਾਈਨ ਸਾਂਝਾ ਕਰਨ ਉਤੇ ਵੀ ਗੁਰੇਜ਼ ਕਰਨਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਇੰਟਰਨੈੱਟ ਹਰ ਇੱਕ ਦੀ ਅਹਿਮ ਜ਼ਰੂਰਤ ਬਣ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ, ਪੈਸੇ ਟ੍ਰਾਂਸਫਰ ਕਰਨ ਲਈ ਇੰਟਰਨੈੱਟ ਦੀ ਵਰਤੋਂ ਹਰ ਥਾਂ ਕੀਤੀ ਜਾਂਦੀ ਹੈ। ਉਧਰ, ਇੰਟਰਨੈਟ ਦੇ ਵੱਧ ਰਹੇ ਰੁਝਾਨ ਦੇ ਨਾਲ ਇਸ ਦੀ ਦੁਰਵਰਤੋਂ ਦੇ ਮਾਮਲਿਆਂ ਵਿੱਚ ਵੱਡਾ ਵਾਧਾ ਹੋਇਆ ਹੈ। ਸਾਈਬਰ ਅਪਰਾਧ ਦੇ ਮਾਮਲੇ ਵੀ ਵਧ ਗਏ ਹਨ। ਇਸ ਲਈ ਸੁਰੱਖਿਅਤ ਇੰਟਰਨੈੱਟ ਦਿਵਸ ਨਾਲ ਸਮੂਹ ਹਾਜ਼ਰਿਨਾਂ ਨੂੰ ਸੁਰੱਖਿਅਤ ਢੰਗ ਨਾਲ ਇੰਟਰਨੈੱਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਗਿਆ।