Close

Rupnagar police recover 11 pistols

Publish Date : 14/08/2023
Rupnagar police recover 11 pistols

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਰੂਪਨਗਰ ਪੁਲਿਸ ਨੇ 11 ਪਿਸਟਲ ਬ੍ਰਾਮਦ ਕੀਤੇ

ਅਜਾਦੀ ਦਿਵਸ-2023 ਦੌਰਾਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਸੀ: ਐਸ.ਐਸ.ਪੀ ਰੂਪਨਗਰ

ਰੂਪਨਗਰ, 14 ਅਗਸਤ: ਰੂਪਨਗਰ ਪੁਲਿਸ ਨੇ ਨਜਾਇਜ਼ ਹਥਿਆਰਾਂ ਦੇ ਅੰਤਰਰਾਜੀ ਗੈਂਗ ਦਾ ਪਰਦਾਫਾਸ਼ ਕਰਦੇ ਹੋਏ, ਨਜਾਇਜ਼ ਹਥਿਆਰਾਂ ਦੀ ਬਹੁਤ ਵੱਡੀ ਖੇਪ, ਜਿਸ ਵਿੱਚ 11 ਪਿਸਟਲ .32 ਬੋਰ ਸਮੇਤ ਮੈਗਜ਼ੀਨ ਅਤੇ 37 ਜਿੰਦਾ ਰੌਂਦ ਬ੍ਰਾਮਦ ਕੀਤੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਰੂਪਨਗਰ ਸ਼੍ਰੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਇਹਨਾਂ ਹਥਿਆਰਾਂ ਨਾਲ ਅਜਾਦੀ ਦਿਵਸ-2023 ਦੌਰਾਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕਣ ਵਿੱਚ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਅਤੇ ਅੰਤਰਰਾਜੀ ਅਸਲਾ ਤਸਕਰਾਂ ਦੀ ਸਪਲਾਈ ਚੇਨ ਨੂੰ ਤੋੜਿਆ ਗਿਆ ਹੈ।

ਐਸ.ਐਸ.ਪੀ ਨੇ ਦੱਸਿਆ ਕਿ ਪੀ.ਪੀ.ਐਸ, ਕਪਤਾਨ ਪੁਲਿਸ (ਡਿਟੇਕਟਿਵ) ਡਾ. ਨਵਨੀਤ ਸਿੰਘ ਮਾਹਲ, ਅਤੇ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡਿਟੈਕਟਿਵ) ਰੂਪਨਗਰ ਮਨਵੀਰ ਸਿੰਘ ਬਾਜਵਾ, ਦੀ ਅਗਵਾਈ ਹੇਠ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਰੂਪਨਗਰ ਦੀ ਟੀਮ ਵੱਲੋਂ ਮੱਧ ਪ੍ਰਦੇਸ਼ ਵਿੱਚੋਂ ਤੱਸਕਰੀ ਕੀਤੇ ਜਾ ਰਹੇ ਨਜਾਇਜ ਹਥਿਆਰਾਂ ਦੇ ਅੰਤਰਰਾਜੀ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਹਥਿਆਰ ਬ੍ਰਾਮਦ ਕੀਤੇ ਗਏ ਹਨ। ਇਸ ਵੱਡੀ ਹਥਿਆਰਾਂ ਦੇ ਖੇਪ ਦੀ ਬ੍ਰਾਮਦੀ ਉਪਰੰਤ ਇਸ ਗੈਰ ਕਾਨੂੰਨੀ ਵਪਾਰ ਵਿਚ ਸ਼ਾਮਲ ਹੋਰ ਦੋਸ਼ੀਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਗੈਰ ਸਮਾਜੀ ਤੱਤਾਂ ਅਤੇ ਅਪਰਾਧਕ ਪਿਛੋਕੜ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ 30 ਮਾਰਚ 2023 ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਮਲਕੀਤ ਸਿੰਘ ਉਰਫ ਬਿੱਲਾ ਵਾਸੀ ਪਿੰਡ ਬਡਾਲਾ ਗ੍ਰੰਥੀਆ ਥਾਣਾ ਸੇਖਵਾਂ ਦੂਜਾ ਪੜਾ ਪਿੰਡ ਝਾੜੀਆ ਵਾਲਾ ਕਾਹਨੂੰਵਾਨ ਰੋਡ ਬਟਾਲਾ, ਹਾਲ ਵਾਸੀ ਹਰਕ੍ਰਿਸ਼ਨ ਕਲੌਨੀ, ਬਡਾਲਾ ਰੋਡ ਖਰੜ ਥਾਣਾ ਸਿਟੀ ਖਰੜ, ਜਿਲ੍ਹਾ ਐਸ.ਏ.ਐਸ ਨਗਰ ਨੂੰ 05 ਪਿਸਤੌਲ ਦੇਸੀ ਸਮੇਤ 20 ਜਿੰਦਾ ਰੋਂਦਾਂ ਦੇ ਗ੍ਰਿਫਤਾਰ ਕਰਕੇ ਮੁਕੱਦਮਾ ਥਾਣਾ ਸਿੰਘ ਭਗਵੰਤਪੁਰ ਦਰਜ ਰਜਿਸਟਰ ਕੀਤਾ ਗਿਆ ਸੀ। ਦੋਸ਼ੀ ਮਲਕੀਤ ਸਿੰਘ ਉਰਫ ਬਿੱਲਾ ਪਾਸੋਂ ਬ੍ਰਾਮਦ 05 ਹਥਿਆਰਾਂ ਦੇ ਪਿਛੋਕੜ ਸਬੰਧੀ ਤਫਤੀਸ਼ ਕਰਦੇ ਹੋਏ, (ਏ-ਸ਼੍ਰੇਣੀ) ਗੈਂਗਸਟਰ ਦੋਸ਼ੀ ਬੂਟਾ ਖਾਨ ਉਰਫ ਬੰਗਾ ਖਾਨ ਵਾਸੀ ਪਿੰਡ ਤਖਰ ਥਾਣਾ ਸੰਦੌੜ ਜਿਲ੍ਹਾ ਮਲੇਰਕੋਟਲਾ ਨੂੰ ਦੋਸ਼ੀ ਨਾਮਜਦ ਕਰਕੇ, ਮਿਤੀ 09 ਅਗਸਤ, 2023 ਨੂੰ ਜਿਲ੍ਹਾ ਜੇਲ੍ਹ ਹੁਸ਼ਿਆਰਪੁਰ ਤੋਂ ਪ੍ਰੋਡਕਸ਼ਨ ਵਾਰੰਟ ਉਤੇ ਲਿਆਦਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਉਰਫ ਬਿੱਲਾ ਪਾਸੋਂ ਮੁਕੱਦਮਾ ਉਕਤ ਸਬੰਧੀ ਪੁੱਛਗਿੱਛ ਕਰਦੇ ਹੋਏ ਅਤੇ ਬੈਕਵਰਡ ਲਿੰਕ ਨੂੰ ਟਰੈਕ ਕਰਦੇ ਹੋਏ 12 ਅਗਸਤ, 2023 ਨੂੰ ਦੋਸ਼ੀ ਬੂਟਾ ਖਾਨ ਵੱਲੋਂ ਦਿੱਤੀ ਨਿਸ਼ਾਨਦੇਹੀ ਦੇ ਆਧਾਰ ਤੇ ਇੰਚਾਰਜ ਸੀ.ਆਈ.ਏ ਰੂਪਨਗਰ ਇੰਸਪੈਕਟਰ ਸਤਨਾਮ ਸਿੰਘ ਦੀ ਟੀਮ ਨੇ ਪਿੰਡ ਘੇਗਾਂਵ ਥਾਣਾ ਵਰਲਾ ਜਿਲ੍ਹਾ ਬਡਵਾਨੀ ਮੱਧ ਪ੍ਰਦੇਸ਼ ਦੇ ਘਣੇ ਜੰਗਲਾਂ ਵਿੱਚ ਕੀਤੇ ਤਲਾਸ਼ੀ ਅਭਿਆਨ ਦੌਰਾਨ ਅੰਤਰਰਾਜੀ ਅਸਲਾ ਸਪਲਾਇਰ ਦੀਪਕ ਵਾਸੀ ਪਿੰਡ ਓਮਰਟੀ ਥਾਣਾ ਵਰਲਾ ਜਿਲ੍ਹਾ ਬਡਵਾਨੀ ਮੱਧ ਪ੍ਰਦੇਸ਼ ਵੱਲੋਂ ਘਣੇ ਜੰਗਲ ਵਿੱਚ ਬਣਾਈ ਝੁੱਗੀ ਦੇ ਨਜ਼ਦੀਕ ਤੋਂ ਇਕ ਪਲਾਸਟਿਕ ਦੇ ਥੈਲੇ ਵਿੱਚੋਂ 11 ਪਿਸਟਲ, .32 ਬੋਰ ਸਮੇਤ ਮੈਗਜ਼ੀਨ ਅਤੇ 37 ਜਿੰਦਾ ਰੌਂਦ ਝਾਂਸਦ ਕੀਤੇ ਹਨ।

ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਦੋਸ਼ੀ ਦੀਪਕ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਮੱਧ ਪ੍ਰਦੇਸ਼ ਵਿਖੇ ਛਾਪੇਮਾਰੀ ਕਰ ਰਹੀਆਂ ਹਨ। ਜਿਸ ਦੀ ਗ੍ਰਿਫਤਾਰੀ ਉਪਰੰਤ ਹੋਰ ਵੀ ਕਈ ਅਹਿਮ ਇੰਕਸਾਫ ਹੋਣ ਦੀ ਸੰਭਾਵਨਾ ਹੈ।