Close

Rupnagar police arrested 3 motorcycle thieves

Publish Date : 01/08/2022
Rupnagar police arrested 3 motorcycle thieves

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਰੂਪਨਗਰ ਪੁਲਿਸ ਨੇ 3 ਮੋਟਰਸਾਇਕਲ ਚੋਰਾਂ ਨੂੰ ਕਾਬੂ ਕੀਤਾ

• ਦੋਸ਼ੀਆਂ ਤੋਂ 9 ਮੋਟਰ ਸਾਇਕਲ ਬ੍ਰਾਮਦ ਕਰਦੇ ਹੋਏ ਚੋਰੀ ਦੀਆਂ 9 ਵਾਰਦਾਤਾਂ ਨੂੰ ਟਰੇਸ ਕੀਤਾ

ਰੂਪਨਗਰ, 30 ਜੁਲਾਈ: ਸੀਨੀਅਰ ਕਪਤਾਨ ਰੂਪਨਗਰ ਡਾ: ਸੰਦੀਪ ਗਰਗ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋ ਸ਼ਰਾਰਤੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਉਪ ਕਪਤਾਨ ਪੁਲਿਸ, ਸਬ-ਡਵੀਜਨ ਰੂਪਨਗਰ ਸ. ਤਰਲੋਚਨ ਸਿੰਘ ਦੀ ਨਿਗਰਾਨੀ ਹੇਠ ਇੰਸ: ਗੁਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਸਿਟੀ ਰੂਪਨਗਰ ਦੀ ਅਗਵਾਈ ਵਿੱਚ ਏ.ਐਸ.ਆਈ ਨਰਿੰਦਰ ਸਿੰਘ ਦੀ ਟੀਮ ਵਲੋਂ ਕਾਰਵਾਈ ਕਰਦੇ ਹੋਏ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਚੋਰੀ ਦੇ 9 ਮੋਟਰ ਸਾਇਕਲ ਬ੍ਰਾਮਦ ਕਰਦੇ ਹੋਏ ਚੋਰੀ ਦੀਆਂ 9 ਵਾਰਦਾਤਾਂ ਨੂੰ ਟਰੇਸ ਕੀਤਾ ਗਿਆ।

ਡਾ: ਸੰਦੀਪ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਨੰਬਰ 81 ਮਿਤੀ 20.05.2022 ਅ/ਧ 379, ਆਈ.ਪੀ.ਸੀ ਵਾਧਾ ਜੁਰਮ 411,413,482, ਆਈ.ਪੀ.ਸੀ, ਥਾਣਾ ਸਿਟੀ ਰੂਪਨਗਰ ਦੀ ਤਫਤੀ੍ਹ ਦੌਰਾਨ ਮੁਕੱਦਮਾ ਵਿੱਚ ਚੌਰੀ ਹੋਏ ਮੋਟਰ ਸਮੇਤ ਦੋਸ਼ੀ ਮੋਹਪ੍ਰੀਤ ਸਿੰਘ ਉਰਫ ਮਨੀ ਵਾਸੀ ਪਿੰਡ ਪੰਜਕੋਹਾ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਅਤੇ ਗੁਰਸੇਵਕ ਸਿੰਘ ਉਰਫ ਮੰਗਾ ਵਾਸੀ ਓਇੰਦ ਥਾਣਾ ਸਦਰ ਮੋਰਿੰਡਾ ਜ਼ਿਲ੍ਹਾ ਰੂਪਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਇਸ ਦੌਰਾਨ ਪੁੱਛਗਿੱਛ ਦੋਸ਼ੀਆਂ ਦੀ ਨਿਸ਼ਾਨਦੇਹੀ ਪਰ 6 ਹੋਰ ਮੋਟਰ ਸਾਇਕਲ ਬ੍ਰਾਮਦ ਕੀਤੇ ਗਏ। ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਨੇ 2 ਮੋਟਰ ਸਾਇਕਲ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਮਨਸੂਰਪੁਰ ਥਾਣਾ ਖਮਾਣੋ ਜਿਲਾ ਫਤਿਹਗੜ ਨੂੰ ਵੇਚੇ ਹਨ। ਜਿਸ ਪਰ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਗਿ੍ਰਫਤਾਰ ਕਰਕੇ ਉਸ ਪਾਸੋ 2 ਮੋਟਰ ਸਾਇਕਲ ਬ੍ਰਾਮਦ ਕੀਤੇ ਗਏ। ਦੋਸ਼ੀਆਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਉਹ ਮੋਟਰ ਸਾਇਕਲਾਂ ਦੇ ਇੰਜਣ ਨੰਬਰ ਤੇ ਚਾਸੀ ਨੰਬਰ ਟੈਂਪਰ ਕਰਕੇ ਉਹਨਾ ਪਰ ਜਾਅਲੀ ਨੰਬਰ ਲਗਾ ਕੇ ਅੱਗੇ ਵੇਚ ਦਿੰਦੇ ਹਨ।

ਜੋ ਉਕਤ ਮੁਕੱਦਮਾ ਦੀ ਤਫਤੀ੍ਹ ਦੋਰਾਨ ਹੁਣ ਤੱਕ 3 ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ 8 ਮੋਟਰ ਸਾਇਕਲ ਅਤੇ ਇੱਕ ਇੰਜਣ ਬ੍ਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਜ਼ਰਮਾਂ ਪਾਸੋ ਅਜੇ ਵੀ ਪੁੱਛਗਿੱਛ ਜਾਰੀ ਹੈ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।