Close

RTI Training by MAGSIPA

Publish Date : 07/01/2019
RTI Training

RTI Training by MAGSIPA press note dt. 4th January 2019

Office of District Public Relations Officer, Rupnagar

ਮਗਸੀਪਾ ਵੱਲੋਂ ਜਿਲਾਂ ਰੂਪਨਗਰ ਦੇ ਲੋਕ ਸੂਚਨਾ ਅਫ਼ਸਰਾਂ ਅਤੇ ਸਹਾਇਕ ਲੋਕ ਸੂਚਨਾ ਅਫ਼ਸਰਾਂ ਨੂੰ ਸੂਚਨਾ ਅਧਿਕਾਰ ਐਕਟ 2005 ਬਾਰੇ 2-ਦਿਨ ਸਿਖਲਾਈ

ਰੂਪਨਗਰ, 04 ਜਨਵਰੀ

ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਐਡਮਨਿਸਟ੍ਰੇਸ਼ਨ (ਮਗਸੀਪਾ) ਪੰਜਾਬ ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟਰੇਨਿੰਗ ਵਿਭਾਗ (ਡੀ.ਓ.ਪੀ.ਟੀ.) ਦੇ ਸਹਿਯੋਗ ਨਾਲ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਚਨਾ ਅਧਿਕਾਰ ਐਕਟ 2005 ਬਾਰੇ 2 ਰੋਜ਼ਾ ਸਿਖਲਾਈ ਪ੍ਰੋਗਰਾਮ ਜਿਲਾਂ ਸਿੱਖਿਆਂ ਅਤੇ ਸੰਸਥਾਂ (ਡਾਇਟ) ਵਿਖੇ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਜਿਲਾਂ ਰੂਪਨਗਰ ਦੇ ਵੱਖ-ਵੱਖ ਵਿਭਾਗਾਂ ਦੇ ਲੋਕ ਸੂਚਨਾ ਅਫ਼ਸਰਾਂ, ਸਹਾਇਕ ਲੋਕ ਸੂਚਨਾ ਅਫ਼ਸਰਾਂ ਅਤੇ ਸਬੰਧਤ ਸਟਾਫ਼ ਨੇ ਭਾਗ ਲਿਆ।

ਇਸ 2-ਦਿਨ ਦੇ ਸਿਖਲਾਈ ਪ੍ਰੋਗਰਾਮ ਵਿੱਚ ਵਿਸ਼ਾ-ਮਾਹਿਰ ਸ਼੍ਰੀ ਡੀ.ਸੀ. ਗੁਪਤਾ, ਆਈ.ਡੀ.ਏ.ਐੱਸ. (ਰਿਟਾ.) ਵੱਲੋਂ ਸੂਚਨਾ ਅਧਿਕਾਰ ਐਕਟ ਦੇ ਪਿਛੋਕੜ ਅਤੇ ਇਸਦੀਆਂ ਵਿਸ਼ੇਸ਼ਤਾਵਾਂ ਬਾਰੇ, ਮਿਸ ਏਕਤਾ ਗੁਪਤਾ, ਰੀਸਰਚ ਐਸ਼ੋਸੀਏਟ, ਮਗਸੀਪਾ ਚੰਡੀਗੜ੍ਹ ਵੱਲੋਂ ਜਨਤਕ ਅਥਾਰਿਟੀ ਦੁਆਰਾ ਪੀ.ਆਈ.ਓ. ਅਤੇ ਏ.ਪੀ.ਆਈ.ਓ.ਦੀ ਨਿਯੁਕਤੀ, ਜਾਣਕਾਰੀ ਪ੍ਰਾਪਤ ਕਰਨ ਲਈ ਬੇਨਤੀ ਅਤੇ ਬੇਨਤੀ ਦਾ ਨਿਪਟਾਰਾ ਕਰਨ, ਖੁਲਾਸੇ ਤੋਂ ਛੋਟ, ਤੀਜੀ ਧਿਰ, ਰਾਜ ਸੂਚਨਾ ਕਮਿਸ਼ਨ ਦਾ ਸੰਵਿਧਾਨ, ਸੇਵਾ ਦੇ ਨਿਯਮ ਅਤੇ ਸ਼ਰਤਾਂ, ਡਾ. ਸ਼੍ਰੀ ਲਖਬੀਰ ਸਿੰਘ, ਲਾਗੂਕਰਤਾ ਅਫ਼ਸਰ (ਰਿਟਾ.), ਬੈਕਫਿਕੋਂ ਵੱਲੋਂ ਰਾਜ ਸੂਚਨਾ ਕਮਿਸ਼ਨ ਵਿੱਚ ਸ਼ਿਕਾਇਤਾਂ ਅਤੇ ਅਪੀਲ ਦਾਇਰ ਕਰਨ ਬਾਰੇ, ਮੁਆਵਜੇ ਦੀ ਸ਼ਜਾ ਅਤੇ ਗ੍ਰਾਂਟ ਅਤੇ ਪੰਜਾਬ ਆਰ.ਟੀ.ਆਈ. ਰੂਲਜ 2017 ਅਤੇ ਸ਼੍ਰੀ ਯਸ਼ਪਾਲ ਮਾਨਵੀਂ, ਸਹਾਇਕ ਡਾਇਰੈਕਟਰ (ਰਿਟਾ.), ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਆਰ.ਟੀ.ਆਈ. ਕਾਨੂੰਨ ਦੀ ਉਲੰਘਣਾ ਦੇ ਪ੍ਰਭਾਵ, ਅਦਾਲਤਾਂ ਦਾ ਅਧਿਕਾਰ ਖੇਤਰ, ਆਰ.ਟੀ.ਆਈ. ਐਕਟ ਤੋਂ ਛੋਟ ਵਾਲੀਆਂ ਸੰਸਥਾਵਾਂ ਇਸ ਤੋਂ ਇਲਾਵਾ ਭਾਗੀਦਾਰਾਂ ਨਾਲ ਪ੍ਰਸ਼ਨ-ਉੱਤਰਾਂ ਰਾਹੀਂ ਵੀ ਸੂਚਨਾ ਅਧਿਕਾਰ ਐਕਟ, 2005 ਬਾਰੇ ਭਰੂਪਰ ਜਾਣਕਾਰੀ ਦਿੱਤੀ ਗਈ, ਜਿਸ ਤੇ ਭਾਗੀਦਾਰਾਂ ਵੱਲੋਂ ਸੰਤੁਸ਼ਟੀ ਜਤਾਈ ਗਈ।

ਸਿਖਲਾਈ ਪ੍ਰੋਗਰਾਮ ਦੇ ਅੰਤ ਵਿੱਚ ਮੈਡਮ ਸਰਬਜੀਤ ਕੌਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਵੱਲੋਂ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਚਨਾ ਅਧਿਕਾਰ ਐਕਟ ਦੇ ਲਾਗੂ ਹੋਣ ਨਾਲ ਜਿਥੇ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਵਧੀ ਹੈ, ਉਥੇ ਹੀ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਵਿੱਚ ਵੀ ਵਾਧਾ ਹੋਇਆ ਹੈ। ਉਨਾਂ ਵੱਲੋਂ ਭਾਗੀਦਾਰਾਂ ਤੋਂ ਸਿਖਲਾਈ ਪ੍ਰੋਗਰਾਮ ਸਬੰਧੀ ਫੀਡਬੈਕ ਵੀ ਲਈ ਗਈ। ਉਨਾਂ ਵੱਲੋਂ ਭਾਗੀਦਾਰਾਂ ੋ ਪਾਰਟੀਸ਼ੀਪੇਸ਼ਨ ਸਰਟੀਫੀਕੇਟ ਅਤੇ ਕੋਰਸ ਸਮੱਗਰੀ ਦੀਆਂ ਸੀਡੀਆਂ ਵੀ ਦਿੱਤੀਆਂ ਗਈਆ।

ਸ਼੍ਰੀ ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੁਆਰਡੀਨੇਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਗੀਦਾਰਾਂ ਦਾ ਦਿਲਚਸਪੀ ਨਾਲ ਸਿਖਲ਼ਾਈ ਪ੍ਰੋਗਰਾਮ ਅਟੈਂਡ ਕਰਨ ਲਈ ਅਤੇ ਜਿਲਾਂ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਜੇਕਰ ਕਿਸੇ ਭਾਗੀਦਾਰ ਨੂੰ ਸੂਚਨਾ ਅਧਿਕਾਰ ਐਕਟ, 2005 ਨਾਲ ਨਜਿੱਠਣ ਵਿੱਚ ਕਿਸੇ ਕਿਸਮ ਦੀ ਦਿੱਕਤ ਆਵੇ, ਤਾਂ ਉਹ ਵਿਸ਼ਾ-ਮਾਹਿਰ ਜਾਂ ਸਾਡੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ। ਉਨਾਂ ਵੱਲੋਂ ਭਾਗੀਦਾਰਾਂ ਨੂੰ ਵਿਸ਼ਾ-ਮਾਹਿਰਾਂ ਦੇ ਸੰਪਰਕ ਨੰਬਰ ਵੀ ਮੁਹੱਇਆ ਕਰਵਾਏ ਗਏ।