Rotary Club Roopnagar organized Career Counseling Fair at Government College Ropar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਰੌਟਰੀ ਕਲੱਬ ਰੂਪਨਗਰ ਨੇ ਸਰਕਾਰੀ ਕਾਲਜ ਰੋਪੜ ਵਿਖੇ ਲਗਾਇਆ ਕੈਰੀਅਰ ਕਾਉਂਸਲਿੰਗ ਮੇਲਾ
ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਕੀਤਾ ਮੇਲੇ ਦਾ ਉਦਘਾਟਨ 15 ਸਕੂਲਾਂ ਦੇ 800 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ
ਰੂਪਨਗਰ, 04 ਫਰਵਰੀ: ਰੌਟਰੀ ਕਲੱਬ ਰੂਪਨਗਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਵੱਖੋ-ਵੱਖਰੇ ਕਿੱਤਿਆਂ ਬਾਰੇ ਜਾਣਕਾਰੀ ਦੇਣ ਲਈ ਸਰਕਾਰੀ ਕਾਲਜ ਰੋਪੜ ਵਿਖੇ ਕੈਰੀਅਰ ਕਾਊਂਸਲਿੰਗ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਮੁੱਖ ਮਹਿਮਾਨ, ਰੌਟਰੀ ਦੇ ਸਾਲ 2026-27 ਦੇ ਗਵਰਨਰ ਡਾ. ਰੀਟਾ ਕਾਲੜਾ ਅਤੇ ਜੁਆਇੰਟ ਡਾਇਰੈਕਟਰ, ਰੋਜਗਾਰ ਅਤੇ ਸਿਖਲਾਈ ਵਿਭਾਗ ਸ਼੍ਰੀ ਅਨੁਰਾਗ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਵਿਦਿਆਰਥੀਆਂ ਨੂੰ ਆਪਣੇ ਮਨ ਪਸੰਦ ਵਿਸ਼ੇ ਨੂੰ ਇੱਕ ਕਿੱਤੇ ਵਜੋਂ ਲੈਣ ਲਈ ਪ੍ਰੇਰਿਤ ਕੀਤਾ ਅਤੇ ਇੱਛੁਕ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਲਈ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਦਫਤਰ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ।
ਵਿਸ਼ੇਸ਼ ਮਹਿਮਾਨ ਡਾ. ਰੀਟਾ ਕਾਲੜਾ ਨੇ ਪ੍ਰਭਾਵਸ਼ਾਲੀ ਰੂਪ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਵੱਖੋ-ਵੱਖਰੀਆਂ ਨੌਕਰੀਆਂ ਦੇ ਨਾਲ-ਨਾਲ ਆਪਣਾ ਰੋਜਗਾਰ ਸ਼ੁਰੂ ਕਰਨ ਦੀ ਸਲਾਹ ਦਿੱਤੀ। ਸ਼੍ਰੀ ਅਨੁਰਾਗ ਗੁਪਤਾ ਨੇ ਪੰਜਾਬ ਸਰਕਾਰ ਵੱਲੋਂ ਰੋਜਗਾਰ ਅਤੇ ਸਿਖਲਾਈ ਲਈ ਕੀਤੀਆਂ ਜਾ ਰਹੀਆਂ ਕੋਸ਼ਿਸਾ ਬਾਰੇ ਜਾਣਕਾਰੀ ਦਿੱਤੀ।
ਪ੍ਰਧਾਨ ਰੌਟਰੀ ਕਲੱਬ ਰੂਪਨਗਰ ਸ. ਕੁਲਵੰਤ ਸਿੰਘ ਨੇ ਆਏ ਹੋਏ ਸਭ ਮਹਿਮਾਨਾਂ ਦਾ ਸਵਾਗਤ ਕੀਤਾ। ਰੌਟਰੀ ਦੇ ਸਾਬਕਾ ਗਵਰਨਰ ਡਾ. ਆਰ.ਐੱਸ. ਪਰਮਾਰ ਨੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੈਰੀਅਰ ਚੁਣਨ ਦੀ ਮਹੱਤਤਾ ਅਤੇ ਮਿਹਨਤ ਕਰਨ ਲਈ ਪ੍ਰੇਰਿਆ।
ਰੌਟਰੀ ਦੇ ਸਾਬਕਾ ਗਵਰਨਰ ਸ਼੍ਰੀ ਚੇਤਨ ਅਗਰਵਾਲ ਅਤੇ ਇਸ ਪ੍ਰੋਜੈਕਟ ਦੇ ਚੇਅਰਮੈਨ ਪ੍ਰੋ. ਪ੍ਰਭਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਵੋਕੇਸ਼ਨਲ ਡਾ. ਜੇ.ਕੇ. ਸ਼ਰਮਾ ਦੀ ਅਗਵਾਈ ਵਿੱਚ ਲਗਾਏ ਗਏ ਇਸ ਮੇਲੇ ਵਿੱਚ ਰੋਪੜ ਦੇ 15 ਸਕੂਲਾਂ ਦੇ 800 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਮੇਲੇ ਵਿੱਚ 14 ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਵਿਸ਼ਾ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਨਾਲ ਸਬੰਧਤ ਕਿੱਤਾ ਅਪਣਾਉਣ ਦੀ ਜਾਣਕਾਰੀ ਦਿੱਤੀ ਹੈ। ਇਸ ਮੇਲੇ ਵਿੱਚ ਨਰਸਿੰਗ, ਇੰਜੀਨੀਅਰਿੰਗ, ਸਿਵਲ ਸੇਵਾਵਾਂ, ਮੈਡੀਕਲ, ਏਅਰ ਹੋਸਟੈਸ, ਕੰਪਿਊਟਰ, ਪਰਸਨੈਲਿਟੀ ਡਿਵੈਲਪਮੈਂਟ ਆਦਿ ਦੇ ਸਟਾਲ ਲਗਾਏ ਗਏ ਸਨ।
ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਸਭ ਦਾ ਧੰਨਵਾਦ ਕਰਦਿਆਂ ਆਪਣੀ ਸੰਸਥਾ ਬਾਰੇ ਜਾਣੂ ਕਰਵਾਇਆ। ਕਾਲਜ ਦੇ ਐੱਨ.ਸੀ.ਸੀ. ਕੈਡਿਟਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਗਾਰਡ ਆੱਫ ਆੱਨਰ ਪੇਸ਼ ਕੀਤਾ ਗਿਆ। ਰੌਟਰੀ ਕਲੱਬ ਰੂਪਨਗਰ ਵੱਲੋਂ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰਾਨ ਦਾ ਮੇਲੇ ਨੂੰ ਕਾਮਯਾਬ ਕਰਨ ਲਈ ਦਿੱਤੇ ਗਏ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਰੌਟਰੈਕਟ ਕਲੱਬ ਸਰਕਾਰੀ ਕਾਲਜ ਰੂਪਨਗਰ ਦੀ ਪ੍ਰਧਾਨ ਪਵਨਪ੍ਰੀਤ ਕੌਰ ਅਤੇ ਸਕੱਤਰ ਰੁਦਰ ਕਪਿਲਾ ਅਤੇ ਸਮੂਹ ਰੌਟਰੇਕਟ ਦੀ ਟੀਮ ਨੇ ਪੂਰਨ ਸਹਿਯੋਗ ਦਿੱਤਾ।
ਇਸ ਮੌਕੇ ਤੇ ਸਕੱਤਰ ਅਰੀਨਾ ਚਾਨਣਾ, ਸਹਾਇਕ ਗਵਰਨਰ ਡਾ. ਭੀਮ ਸੇਨ, ਰੌਟੇਰੀਅਨ ਡਾ. ਸੰਜੇ ਕਾਲੜਾ, ਆਈ.ਪੀ.ਪੀ. ਡਾ. ਨਮਰਤਾ, ਪੀ.ਪੀ. ਅਮਰਰਾਜ ਸੈਣੀ, ਰੌਟੇਰੀਅਨ ਸੁਧੀਰ, ਰੌਟੇਰੀਅਨ ਗਗਨ ਸੈਣੀ, ਪੀ.ਪੀ. ਗੁਰਪ੍ਰੀਤ ਸਿੰਘ, ਪੀ.ਪੀ. ਜੇ.ਕੇ. ਭਾਟੀਆ, ਪੀ.ਪੀ. ਉਸ਼ਾ ਭਾਟੀਆ, ਰੋਟੇਰੀਅਨ ਅੰਕੂਰ ਵਾਹੀ, ਰੌਟੇਰੀਅਨ ਪ੍ਰੋ. ਆਈ.ਐੱਸ.ਤਿਆਗੀ, ਰੌਟੇਰੀਅਨ ਅਰਚਨਾ, ਜੇ.ਪੀ.ਐੱਸ. ਰਿਹਲ, ਰੌਟੇਰੀਅਨ ਅਜੇ ਤਲਵਾੜ, ਡਾ. ਤੇਜਿੰਦਰ ਕੌਰ, ਡਾ. ਗੁਰਪ੍ਰੀਤ ਕੌਰ, ਕਾਲਜ ਦੇ ਪ੍ਰੋ. ਅਰਵਿੰਦਰ ਕੌਰ, ਕਨਵੀਨਰ ਕੈਰੀਅਰ ਗਾਇਡੈਂਸ ਸੈੱਲ ਕਾਲਜ ਕੌਂਸਲ ਮੈਂਬਰ ਪ੍ਰੋ. ਸੁਖਜਿੰਦਰ ਸਿੰਘ, ਪ੍ਰੋ. ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਅਨੂ ਸ਼ਰਮਾ, ਪ੍ਰੋ. ਕੁਲਦੀਪ ਕੌਰ, ਡਾ. ਕੀਰਤੀ ਭਾਗੀਰਥ, ਪ੍ਰੋ. ਜਗਜੀਤ ਸਿੰਘ ਹਾਜਰ ਸਨ।