Close

Review of DAPO Project by DC

Publish Date : 25/07/2018
Review of DAPO project.

Review of DAPO Project Press Note Dt. 24th July 2018

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਡਿਪਟੀ ਕਮਿਸ਼ਨਰ ਵੱਲੋਂ ਡੇਪੋ ਮਿਸ਼ਨ ਦੀ ਪ੍ਰਗਤੀ ਦਾ ਮੁਲਾਂਕਣ

ਐਸ.ਡੀ.ਐਮਜ਼ ਤੇ ਡੀ.ਐਸ.ਪੀਜ਼ ਆਪਸੀ ਤਾਲਮੇਲ ਨਾਲ ਚਲਾਉਣ ਨਸ਼ਿਆਂ ਖਿਲਾਫ਼ ਮੁਹਿੰਮ

> ਰੂਪਨਗਰ, 24 ਜੁਲਾਈ-ਸਬ ਡਵੀਜ਼ਨਾਂ ਵਿੱਚ ਨਸ਼ਿਆਂ ਦੀ ਰੋਕਥਾਮ ਅਤੇ ਡੇਪੋ ਮਿਸ਼ਨ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਐਸ.ਡੀ.ਐਮਜ਼ ਤੇ ਡੀ.ਐਸ.ਪੀਜ਼ ਆਪਸੀ ਤਾਲਮੇਲ ਨਾਲ ਚਲਾਉਣ।ਇਹ ਪ੍ਰੇਰਣਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਸੁਮੀਤ ਜਾਰੰਗਲ ਨੇ ਜ਼ਿਲ੍ਹੇ ਵਿੱਚ ਚੱਲ ਰਹੀ ਨਸ਼ਿਆਂ ਦੀ ਰੋਕਥਾਮ ਖਿਲਾਫ਼ ਮੁਹਿੰਮ ਤਹਿਤ ਚਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਮੌਕੇ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਮੁਹਿੰਮ ਨੁੰ ਤਰਜੀਹ ਦਿਤੀ ਜਾ ਰਹੀ ਹੈ ਤਾਂ ਜੋ ਨੋਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਸਕੇ। ਉਨਾ ਕਿਹਾ ਕਿ ਨੋਜਵਾਨਾ ਦਾ ਭਵਿੱਖ ਸਾਡੇ ਹੱਥ ਵਿਚ ਹੈ ਇਸ ਲਈ ਇਸ ਮੁਹਿੰਮ ਪ੍ਰਤੀ ਸੌ ਫੀਸਦੀ ਸਹਿਯੋਗ ਦਿਤਾ ਜਾਵੇ।

ਮੀਟਿੰਗ ਵਿੱਚ ਮੌਜੂਦ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ 8787 ਰਜਿਸਟਰਡ ਡੈਪੋ ਵਾਲੰਟੀਅਰ ਹਨ ਜਿੰਨਾਂ ਦੀ ਵੈਰੀਫਿਕੇਸ਼ਨ ਕਰਵਾਈ ਜਾ ਚੁੱਕੀ ਹੈ ਅਤੇ ਇੰਨਾ ਦੀਆਂ ਸਾਂਝ ਕੇਂਦਰਾਂ ਰਾਹੀਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਸਮੂਹ ਉਪ ਪੁਲਿਸ ਕਪਤਾਨਾਂ ਨੂੰ ਪਿੰਡ/ਕਲਸਟਰ ਪੱਧਰ ਤੇ ਨਸ਼ਾ ਪੀੜਤਾਂ ਦੀ ਸ਼ਨਾਖਤ ਕਰਨ ਲਈ ਆਖਿਆ ਤਾਂ ਜੋ ਉਨਾਂ ਦਾ ਇਲਾਜ ਕਰਵਾਇਆ ਜਾ ਸਕੇ ਅਤੇ ਉਹ ਦੁਬਾਰਾ ਨਸ਼ੇ ਵੱਲ ਨਾ ਮੁੜਨ।ਉਨ੍ਹਾਂ ਇਹ ਵੀ ਕਿਹਾ ਕਿ ਸ਼ਨਾਖਤ ਕੀਤੇ ਨਸ਼ਾ ਪੀੜਤਾਂ ਸਬੰਧੀ ਰਿਪੋਰਟ ਤਿੰਨ ਦਿਨਾਂ ਦੇ ਅੰਦਰ ਅੰਦਰ ਪੇਸ਼ ਕੀਤੀ ਜਾਵੇ। ਉਨਾ ਇਸ ਮੰਤਵ ਲਈ ਸਾਬਕਾ ਫੌਜੀ ਜਾਂ ਰਿਟਾਇਰ ਅਧਿਆਪਕਾਂ ਅਤੇ ਖੁਸ਼ਹਾਲੀ ਦੇ ਰਾਖਿਆਂ ਦਾ ਸਹਿਯੋਗ ਲੈਣ ਲਈ ਵੀ ਆਖਿਆ।ਉਨ੍ਹਾਂ ਕਿਹਾ ਕਿ ਨਸ਼ਾ ਪੀੜਤਾਂ ਖਿਲਾਫ਼ ਪੁਲਿਸ ਕੋਈ ਕਾਰਵਾਈ ਨਹੀਂ ਕਰੇਗੀ ਪਰੰਤੂ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ੇਗੀ ਨਹੀਂ।

ਇਸ ਮੌਕੇ ਸਿਵਲ ਸਰਜਨ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਜ਼ਿਲ੍ਹੇ ਵਿੱਚ ਸਰਕਾਰ ਵੱਲੋਂ ਇਕ ਨਸ਼ਾ ਛੁਡਾਉ ਕੇਂਦਰ ਜ਼ਿਲ੍ਹਾ ਹਸਪਤਾਲ ਵਿਚ ਚਲ ਰਿਹਾ ਹੈ ਜਿਥੇ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਇਲਾਜ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਦੋ ਨਿਜੀ ਅਦਾਰਿਆਂ ਵਲੋਂ ਪੁਨਰਵਾਸ ਕੇਂਦਰ ਚਲਾਏ ਜਾ ਰਹੇ ਹਨ ਜਿਥੇ ਇਲਾਜ ਉਪਰੰਤ ਮਰੀਜਾਂ ਨੂੰ ਕੁੱਝ ਮਹੀਨੇ ਰਖਿਆ ਜਾਂਦਾ ਹੈ ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਕ ਓਟ ਕੇਂਦਰ ਵੀ ਚਲ ਰਿਹਾ ਹੈ ਜਿਥੇ ਕਿ ਲਗਭੱਗ 75 ਤੋਂ 85 ਵਿਅਕਤੀ ਇਲਾਜ ਲਈ ਆਉਂਦੇ ਹਨ ਜਿਥੇ ਕਿ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਜਲਦੀ ਹੀ ਜ਼ਿਲ੍ਹੇ ਵਿਚ ਜ਼ਿਲ੍ਹਾ ਪੱਧਰ ਤੇ ਇਕ ਅਤੇ ਸੀ.ਐਚ.ਸੀ. ਪੱਧਰ ਤੇ ਪੰਜ ਹੋਰ ਓਟ ਕੇਂਦਰ ਖੋਲ੍ਹੇ ਜਾ ਰਹੇ ਹਨ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਲਖਮੀਰ ਸਿੰਘ, ਪੁਲਿਸ ਕਪਤਾਨ ਸ਼੍ਰੀ ਰਮਿੰਦਰ ਸਿੰਘ , ਸ਼੍ਰੀ ਮਨਮੀਤ ਸਿੰਘ ਢਿਲੋਂ ਤੇ ਸ਼੍ਰੀਮਤੀ ਸੁਰਿੰਦਰਜੀਤ ਕੌਰ, ਐਸ.ਡੀ.ਐਮ. ਰੂਪਨਗਰ ਸ਼੍ਰੀਮਤੀ ਹਰਜੋਤ ਕੌਰ, ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ , ਸ਼੍ਰੀ ਹਰਬੰਸ ਸਿੰਘ , ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ, ਸ਼੍ਰੀ ਮਨਕਮਲਜੀਤ ਸਿੰਘ ਚਾਹਲ ,ਸ਼੍ਰੀ ਜਸਪ੍ਰੀਤ ਸਿੰਘ ਸਹਾਇਕ ਕਮਿਸ਼ਨਰ (ਜ), ਮੈਡਮ ਸਰਬਜੀਤ ਕੌਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਉਪ ਪੁਲਿਸ ਕਪਤਾਨ ਸ਼੍ਰੀ ਮਨਵੀਰ ਸਿੰਘ ਬਾਜਵਾ, ਮੈਡਮ ਮਨਜੋਤ ਕੌਰ , ਸ਼੍ਰੀ ਵਰਿੰਦਰਜੀਤ ਸਿੰਘ, ਸ਼੍ਰੀ ਨਵਰੀਤ ਸਿੰਘ ਵਿਰਕ, ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਰਮਿੰਦਰ ਸਿੰਘ ਕਾਹਲੋਂ, ਸਿਵਲ ਸਰਜਨ ਰੂਪਨਗਰ ਡਾ: ਹਰਿੰਦਰ ਕੌਰ ,ਸਹਾਇਕ ਸਿਵਲ ਸਰਜਨ ਡਾ: ਰੀਤਾ, ਡਾ: ਨਿਧੀ, ਮਨੋਚਿਕਿਤਸਕ ਡਾ: ਨਿਤਿਨ ਸੇਠੀ ਤੇ ਵਖ ਵਖ ਥਾਣਿਆਂ ਦੇ ਐਸ.ਐਚ.ਓ. ਹਾਜਰ ਸੀ।