Close

Review by Deputy Commissioner about Kisan Product Organizations

Publish Date : 27/10/2022
Review by Deputy Commissioner about Kisan Product Organizations

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ

ਡਿਪਟੀ ਕਮਿਸ਼ਨਰ ਵੱਲੋਂ ਕਿਸਾਨ ਉਤਪਾਦ ਸੰਗਠਨਾਂ ਬਾਰੇ ਸਮੀਖਿਆ

ਜ਼ਿਲ੍ਹਾ ਪੱਧਰੀ ਮੌਨੀਟਰਿੰਗ ਕਮੇਟੀ ਦੀ ਮੀਟਿੰਗ

ਅਧਿਕਾਰੀਆਂ ਨੂੰ ਲੌੜੀਂਦੇ ਦਿਸ਼ਾ ਨਿਰਦੇਸ਼ ਜਾਰੀ

ਰੂਪਨਗਰ, 27 ਅਕਤੂਬਰ:

ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਮੌਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਪਹਿਲਾਂ ਚੱਲ ਰਹੀਆਂ ਦੋ ਕਿਸਾਨ ਉਤਪਾਦ ਸੰਗਠਨ (ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ) ਦੀ ਸਮੀਖਿਆ ਕਰਨ ਅਤੇ ਨਵੀਆਂ ਤਿੰਨ ਬਲਾਕਾਂ ਦੀਆਂ ਨੋਡਲ ਏਜੰਸੀਆਂ/ ਸੀ.ਬੀ.ਬੀ.ਓ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਨਾਬਾਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਮਹੀਨੇ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਇਹ ਮੀਟਿੰਗ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ ਤਾਂ ਜੋ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਕਿਸਾਨ ਉਤਪਾਦ ਸੰਗਠਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾ ਸਕੇ।

ਡਾ. ਪ੍ਰੀਤੀ ਯਾਦਵ ਵੱਲੋਂ ਰੂਪਨਗਰ ਅਤੇ ਮੋਰਿੰਡਾ ਵਿਖੇ ਚੱਲ ਰਹੀਆਂ ਇਨ੍ਹਾਂ ਸੰਸਥਾਂਵਾਂ ਨੂੰ ਨਾਬਾਰਡ ਰਾਹੀਂ ਪ੍ਰਗਤੀ ਰਿਪੋਰਟ ਤੁਰੰਤ ਸਬਮਿਟ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨਾਬਾਰਡ ਨੂੰ ਇਹ ਵੀ ਹਦਾਇਤ ਕੀਤੀ ਕਿ ਪਹਿਲਾਂ ਚੱਲ ਰਹੀਆਂ 2 ਕਿਸਾਨ ਉਤਪਾਦ ਸੰਗਠਨਾ ਨੂੰ ਕੋਈ ਵੀ ਰਾਸ਼ੀ ਜਾਰੀ ਨਾ ਕੀਤੀ ਜਾਵੇ ਅਤੇ ਰਾਸ਼ੀ ਜਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਪ੍ਰਵਾਨਗੀ ਲਈ ਜਾਵੇ।

ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਤਿੰਨੋਂ ਤਜਵੀਜ ਕੀਤੀਆਂ ਗਈਆਂ ਕਿਸਾਨ ਉਤਪਾਦ ਸੰਗਠਨਾਂ ਦੇ ਸੀ.ਬੀ.ਬੀ.ਓ. ਫਾਈਨਲ ਕਰਨ ਲਈ ਇਨ੍ਹਾਂ ਤੋਂ ਡਿਟੇਲ ਪ੍ਰੋਜੈਕਟ ਰਿਪੋਰਟਾਂ ਲੈ ਕੇ ਉਨ੍ਹਾਂ ਨੂੰ ਸੌਂਪੀਆਂ ਜਾਣ ਤਾਂ ਜੋ ਕਿ ਇਨ੍ਹਾਂ ਸੰਗਠਨਾਂ ਨੂੰ ਰਸਮੀ ਪ੍ਰਵਾਨਗੀ ਦੇਣ ਲਈ ਵਿਚਾਰਿਆ ਜਾ ਸਕੇ। ਇਥੇ ਇਹ ਵੀ ਹਦਾਇਤ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਕਿ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਅਜਿਹੇ ਸੰਗਠਨਾਂ ਦੀ ਕਾਰਗੁਜ਼ਾਰੀ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ।

ਖੇਤੀਬਾੜੀ ਵਿਭਾਗ ਨੂੰ ਜ਼ਿਲ੍ਹੇ ਦੇ ਕਿਸਾਨਾਂ ਦੀ ਮੰਗ ਅਨੁਸਾਰ ਵੱਖ-ਵੱਖ ਮਸ਼ੀਨਰੀ ਜਿਵੇਂ ਮਿੰਨੀ ਕਬਾਇਨ ਅਤੇ ਬੈਂਡ ਟ੍ਰਾਂਸਪਲਾਂਟਰ ਆਦਿ ਅਜਿਹੀਆਂ ਸੰਸਥਾਵਾਂ ਨੂੰ ਉਪਦਾਨ ‘ਤੇ ਦੇਣ ਲਈ ਅੱਗੇ ਤੋਂ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਵੇ ਅਤੇ ਇਹ ਤਜਵੀਜ਼ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵਿਚਾਰ ਕਰਨ ਲਈ ਭੇਜੀ ਜਾਵੇ। ਨਾਬਾਰਡ ਦੇ ਹਾਜ਼ਰ ਨੁਮਇੰਦਿਆਂ ਨੂੰ ਸੀ.ਐਸ.ਆਰ. ਫੰਡ ਵਿਚੋਂ ਮਿੰਨੀ ਕੰਬਾਇਨ ਖਰੀਦ ਕੇ ਕਿਸਾਨ ਉਤਪਾਦ ਸੰਗਠਨ ਨੂੰ ਇਹ ਤਕਨੀਕ ਪਾਪੂਲਰ ਦੇ ਕਾਸ਼ਤਕਾਰਾਂ ਨੂੰ ਕਣਕ ਦੀ ਵਢਾਈ ਲਈ ਮੁਹੱਈਆ ਕਰਵਾਈ ਜਾਣ ਦੀ ਹਦਾਇਤ ਕੀਤੀ ਗਈ।

ਇਸ ਮੀਟਿੰਗ ਵਿੱਚ ਨਾਬਾਰਡ ਤੋਂ ਸ਼੍ਰੀ ਦਵਿੰਦਰ ਕੁਮਾਰ, ਡੀ.ਡੀ.ਐਮ. ਡਿਪਟੀ ਰਜਿਸਟਰਾਰ, ਸਹਾਇਕ ਪੌਦ ਸੁਰੱਖਿਆ ਅਫਸਰ ਸ.ਰਣਜੋਧ ਸਿੰਘ, ਅਸਿਸਟੈਂਟ ਪ੍ਰੋਫੈਸਰ ਕੇ.ਵੀ.ਕੇ. ਡਾ. ਪਵਨ ਕੁਮਾਰ, ਬਾਗਬਾਨੀ ਵਿਕਾਸ ਅਫਸਰ ਡਾ. ਚਤਰਜੀਤ ਸਿੰਘ, ਸ. ਪਰਮਿੰਦਰ ਸਿੰਘ ਚੀਮਾ, ਪ੍ਰੋਜੈਕਟ ਡਾਇਰੈਕਟਰ ਆਤਮਾ ਅਤੇ ਸਾਰੀਆਂ ਐਫ.ਸੀ.ਓ. ਦੇ ਨੁਮਾਇੰਦੇ ਅਤੇ ਕਲੱਸਟਰ ਬੇਸਡ ਬਿਜਨਸ ਆਰਗੇਨਾਈਜੇਸ਼ਨਜ਼ (ਸੀ.ਬੀ.ਬੀ.ਓ.) ਹਾਜਰ ਹੋਏ।