Close

Restriction on movement of public in parks from 06:00 PM in the evening upto 05:00 AM next morning

Publish Date : 04/05/2021

Office of District Public Relations Officer, Rupnagar

Rupnagar Dated 03 May 2021

ਜਿਲ੍ਹਾ ਮੈਜਿਸਟਰੇਟ, ਰੂਪਨਗਰ ਵਲੋਂ ਸ਼ਾਮ 06.00 ਵਜੇ ਤੋਂ ਸਵੇਰੇ 05.00 ਵਜੇ ਤੱਕ ਪਾਰਕਾ ਵਿੱਚ ਘੁੰਮਣ ਤੇ ਸਖ਼ਤੀ ਨਾਲ ਪਾਬੰਦੀ ਲਗਾਉਣ ਦੇ ਦਿਤੇ ਹੁਕਮ

ਜਿਲ੍ਹਾ ਮੈਜਿਸਟਰੇਟ, ਰੂਪਨਗਰ ਵਲੋਂ ਜਿਲ੍ਹਾ ਰੂਪਨਗਰ ਵਿੱਚ ਪੈਂਦੇ ਸਾਰੇ ਪਾਰਕਾਂ ਵਿੱਚ ਸਮਾਂ ਸ਼ਾਮ 06.00 ਵਜੇ ਤੋਂ ਸਵੇਰੇ 05.00 ਵਜੇ ਤੱਕ ਕਰਫਿਊ/ ਲਾਕਡਾਊਨ ਦੇ ਸਮੇਂ ਦੌਰਾਨ) ਆਮ ਪਬਲਿਕ ਦੇ ਘੁੰਮਣ ਦੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਐੱਸਐੱਸਪੀ ਨੂੰ ਹਦਾਇਤ ਕੀਤੀ ਗਈ ਕਿ ਉਹ ਸਮੂਹ ਮੁੱਖ ਥਾਣਾ ਅਫਸਰਾਂ ਨੂੰ ਹਦਾਇਤ ਕਰਨ ਕਿ ਉਹ ਸਮੇਂ ਸਮੇਂ ਸਿਰ ਪਾਰਕਾਂ ਵਿੱਚ ਚੈਕਿੰਗਾਂ ਕਰਨਗੇ ਅਤੇ ਇਹ ਸੁਨਿਸ਼ਚਿਤ ਕਰਨ ਕਿ ਆਮ ਪਬਲਿਕ ਕਰਫਿਊ/ ਲਾਕਡਾਊਨ ਦੇ ਸਮੇਂ ਦੌਰਾਨ ਪਾਰਕਾਂ ਵਿੱਚ ਨਾ ਘੁੰਮੇ, ਇਸ ਤੋਂ ਇਲਾਵਾ ਸ਼ਹਿਰੀ ਖੇਤਰ ਲਈ ਸਮੂਹ ਕਾਰਜ ਸਾਧਕ ਅਫਸਰ, ਨਗਰ ਕੌਂਸਲ/ ਨਗਰ ਪੰਚਾਇਤ ਅਤੇ ਪੇਂਡੂ ਖੇਤਰਾਂ ਵਿੱਚ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੀ ਸਮੇਂ ਸਮੇਂ ਸਿਰ ਪਾਰਕਾਂ ਵਿੱਚ ਚੈਕਿੰਗਾਂ ਕਰਨਗੇ। ਜੇਕਰ ਚੈਕਿੰਗ ਦੌਰਾਨ ਕੋਈ ਵੀ ਵਿਅਕਤੀ ਸ਼ਾਮ 06.00 ਵਜੇ ਤੋਂ ਸਵੇਰੇ 05.00 ਵਜੇ ਤੱਕ ਪਾਰਕਾਂ ਵਿੱਚ ਘੁੰਮਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ Disaster management act 2005 ਅਤੇ ਆਈ.ਪੀ.ਸੀ ਧਾਰਾ 144 ਅਧੀਨ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।