Release of Changi Sehat Changi Soch Booklet

Release of Changi Sehat Changi Soch Booklet Press Note Dt 26th October 2018
Office of District Public Relations Officer, Rupnagar
ਰੂਪਨਗਰ ,26 ਅਕਤੂਬਰ – ਜ਼ਿਲ੍ਹੇ ਦੇ ਵਸਨੀਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਵਸਤੂਆਂ ਹੀ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਜ਼ਿਲ੍ਹੇ ਵਾਸੀਆਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਹੋਵੇ।ਇਹ ਪ੍ਰੇਰਣਾ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਲਖਮੀਰ ਸਿੰਘ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹਲਵਾਈਆਂ ਅਤੇ ਮਿਠਾਈ ਵਿਕਰੇਤਾਵਾਂ ਲਈ ਪੰਜਾਬ ਸਰਕਾਰ ਵਲੋਂ ਤਿਆਰ ਕੀਤੀ ਚੰਗੀ ਸਿਹਤ ਚੰਗੀ ਸੋਚ ਨਾਮ ਦਾ ਕਿਤਾਬਚਾ ਜਾਰੀ ਕਰਨ ਸਮੇਂ ਕੀਤੀ।ਇਸ ਮੀਟਿੰਗ ਦੌਰਾਨ ਸ਼੍ਰੀ ਸੁਖਰਾਓ ਸਿੰਘ ਸਹਾਇਕ ਫੂਡ ਕਮਿਸ਼ਨਰ ਅਤੇ ਜ਼ਿਲ੍ਹੇ ਦੇ ਸਮੂਹ ਡੇਅਰੀ , ਹਲਵਾਈ ਅਤੇ ਦੁੱਧ ਉਤਪਾਦਕਾਂ ਦੀਆਂ ਯੂਨੀਅਨਾਂ ਦੇ ਮੈਂਬਰ ਹਾਜਰ ਸਨ । ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਸੂਬੇ ਦੇ ਨਾਗਰਿਕਾਂ ਨੂੰ ਸਾਫ ਸੁਥਰਾ ਪੌਣ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਮਿਸ਼ਨ ਤਹਿਤ ਹੀ ਇਹ ਕਿਤਾਬਚਾ ਤਿਆਰ ਕੀਤਾ ਗਿਆ ਹੈ ਅਤੇ ਇਸ ਮਿਸਨ ਤਹਿਤ ਹੀ ਸੂਬੇ ਵਿੱਚ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਚੈਕਿੰਗਾਂ ਕੀਤੀ ਜਾ ਰਹੀਆਂ ਹਨ।ੳਨ੍ਹਾਂ ਆਸ ਜਤਾਈ ਕਿ ਇਹ ਕਿਤਾਬ ਉਨ੍ਹਾਂ ਦੇ ਲਈ ਮਾਰਗਦਰਸ਼ਕ ਬਣੇਗੀ। ਉਨ੍ਹਾਂ ਕਿਹਾ ਕਿ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਖੋਰੀ ਨਾ ਕੀਤੀ ਜਾਵੇ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਖਾਣ ਪੀਣ ਦੀਆਂ ਵਸਤਾਂ ਨਾਲ ਕੋਈ ਸਮਝੋਤਾ ਨਾ ਕਰਦੇ ਹੋਏ ਕੇਵਲ ਥੋੜੇ ਫਾਇਦੇ ਲਈ ਝਾਂਸੇ ਵਿੱਚ ਨਾ ਆਇਆ ਜਾਵੇ। ਉਨ੍ਹਾਂ ਹਲਵਾਈ/ਡੇਅਰੀ ਅਤੇ ਦੁੱਧ ਉਤਪਾਦਕ ਯੂਨੀਅਨਾਂ ਦੇ ਨੁਮਇੰਦਿਆਂ ਨੂੰ ਹਦਾਇਤ ਕੀਤੀ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੀ ਹਦਾਇਤਾ ਦੇ ਮੱਦੇਨਜ਼ਰ ਆਪਣੀ ਰਜਿਸਟਰੇਸ਼ਨ ਕਰਾਉਣੀ ਯਕੀਨੀ ਬਣਾਉਣ । ਉਨ੍ਹਾਂ ਉਮੀਦ ਜਤਾਈ ਕਿ ਜ਼ਿਲ੍ਹੇ ਦੇ ਸਮੂਹ ਹਲਵਾਈ,ਦੋਧੀ,ਡੇਅਰੀ ਮਾਲਕ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣਗੇ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਬਾਹਰਲੇ ਜ਼ਿਲ੍ਹੇ ਤੋਂ ਘਟੀਆ ਮਿਆਰ ਦਾ ਸਮਾਨ ਲਿਆ ਕੇ ਜ਼ਿਲ੍ਹੇ ਵਿਚ ਵੇਚਦਾ ਹੈ ਤਾਂ ੳਸ ਸਬੰਧੀ ਜਾਣਕਾਰੀ ਦਿਤੀ ਜਾਵੇ ਤਾਂ ਜੋ ਉਸ ਨੂੰ ਰੋਕਿਆ ਜਾ ਸਕੇ।ਦੁੱਧ ਉਤਪਾਦਕਾਂ ਵਲੋਂ ਧਿਆਨ ਚ ਲਿਆਉਣ ਤੇ ਉਨਾਂ ਸਹਾਇਕ ਕਮਿਸ਼ਨਰ ਫੂਡ ਨੂੰ ਲਾਈਟ ਦੇਸੀ ਘੀ ਦੇ ਹੋਰ ਸੈਂਪਲ ਭਰ ਕੇ ਰਿਪੋਰਟ ਕਰਨ ਲਈ ਕਿਹਾ।
ਇਸ ਮੀਟਿੰਗ ਦੌਰਾਨ ਐਸਿਟੈਂਟ ਕਮਿਸ਼ਨਰ ਫੂਡ ਸ਼੍ਰੀ ਸੁਖਰਾਓ ਸਿੰਘ ਨੇ ਫੂਡ ਬਿਜ਼ਨਸ ਉਪਰੇਟਰਾਂ ਵਾਸਤੇ ਇਸ ਪੈਮਫਲਿਟ ਵਿਚ ਦਰਜ ਜ਼ਰੂਰੀ ਹਦਾਇਤਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿਤਾਬਚੇ ਵਿਚ ਵਰਕਸ਼ਾਪ ਵਿਚ ਕੰਮ ਕਰਨ ਵਾਲੇ ਵਰਕਰਾਂ ਲਈ ਵਿਸਥਾਰਤ ਹਦਾਇਤਾਂ ਹਨ, ਹਲਵਾਈਆਂ ਦੀ ਨਿਜੀ ਸਾਫ ਸਫਾਈ ਲਈ ਜਰੁਰੀ ਨੁਕਤੇ ਦਰਜ ਹਨ ਇਸ ਤੋਂ ਇਲਾਵਾ ਹੱਥ ਕਦੋਂ ਅਤੇ ਕਿਵੇਂ ਧੋਤੇ ਜਾਣ ਸਬੰਧੀ ਵੀ ਦਰਜ ਹੈ। ਉਨ੍ਹਾਂ ਇਹ ਵੀ ਦਸਿਆ ਕਿ ਮਿਠਾਈ ਬਨਾਉਣ ਅਤੇ ਵਰਤਾਉਣ ਵਾਲਿਆਂ ਦੀ ਸਿਹਤ ਅਤੇ ਸਫਾਈ ਲਈ ਵੀ ਨਿਯਮ ਦਰਜ ਹਨੇ ਦੁੱਧ ਪਦਾਰਥਾਂ ਦੀ ਗੁਣਵੱਤਾ ਅਤੇ ਪੈਮਾਨਿਆਂ ਬਾਰੇ ਜਰੁਰੀ ਜਾਣਕਾਰੀ ਤੋਂ ਇਲਾਵਾ ਕਰੀਮ, ਦਹੀਂ, ਖੋਏ ਦੇ ਪੈਮਾਨਿਆਂ ਸਬੰਧੀ ਵੀ ਜਾਣਕਾਰੀ ਦਰਜ ਹੈ। ਉਨਾਂ ਇਸ ਕਿਤਾਬਚੇ ਦਾ ਲਾਹਾ ਲੈਣ ਲਈ ਅਪੀਲ ਕੀਤੀ।
ਇਸ ਮੌਕੇ ਵੱਖ ਵੱਖ ਯੂਨੀਅਨਾਂ ਦੇ ਪ੍ਰਧਾਨਾਂ ਵੱਲੋਂ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣਕਾਰੀ ਵੀ ਦਿੱਤੀ ਗਈ।
ਇਸ ਮੀਟਿੰਗ ਦੋਰਾਨ ਹੋਰਨਾ ਤੋਂ ਇਲਾਵਾ ਐਸਿਟੈਂਟ ਕਮਿਸ਼ਨਰ ਫੂਡ ਸ਼੍ਰੀ ਸੁਖਰਾਓ ਸਿੰਘ ,ਸ਼ੀ ਮੋਹਲ ਲਾਲ ਸੈਣੀ ਪ੍ਰਧਾਨ ਹਲਵਾਈ ਯੂਨੀਅਨ, ਸ਼੍ਰੀ ਵਿਸ਼ਨੂ ਭਟਨਾਗਰ, ਸ਼੍ਰੀ ਮੁਕੇਸ਼ ਮਹਾਜਨ, ਸ਼੍ਰੀ ਅਮਰਜੀਤ ਸਿੰਘ ਜੌਲੀ ਨਗਰ ਕੌਂਸਲਰ, ਸ਼੍ਰੀ ਤਜਿੰਦਰ ਕੁਮਾਰ ਮਿੰਟੂ, ਸ਼੍ਰੀ ਗਿਨੀ ਜੌਲੀ ਅਤੇ ਹਲਵਾਈ/ਡੇਅਰੀ ਅਤੇ ਦੁੱਧ ਉਤਪਾਦਕ ਯੂਨੀਅਨਾਂ ਦੇ ਨੁਮਇੰਦਿਆਂ/ਮੈਂਬਰ ਹਾਜਰ ਸਨ।