• Site Map
  • Accessibility Links
  • English
Close

Registration of craftsmen and artisans to benefit from Pradhan Mantri Vishwakarma Yojana- Deputy Commissioner

Publish Date : 15/12/2023
Registration of craftsmen and artisans to benefit from Pradhan Mantri Vishwakarma Yojana- Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਲਾਭ ਲੈਣ ਲਈ ਕਾਰੀਗਰ ਤੇ ਸ਼ਿਲਪਕਾਰ ਰਜਿਸਟ੍ਰੇਸ਼ਨ ਕਰਵਾਉਣ- ਡਿਪਟੀ ਕਮਿਸ਼ਨਰ

• ਪੀ.ਐਮ. ਵਿਸ਼ਵਕਰਮਾ ਯੋਜਨਾ ਅਧੀਨ ਘੱਟ ਵਿਆਜ਼ ਦਰ ’ਤੇ ਕਰਜ਼ਾ ਅਤੇ ਸੰਦ ਖਰੀਦਣ ਲਈ ਵਿਸ਼ੇਸ਼ ਰਾਸ਼ੀ ਦੀ ਸੁਵਿਧਾ

• ਟ੍ਰੇਨਿੰਗ ਉਪਰੰਤ 3 ਲੱਖ ਰੁਪਏ ਦਾ ਕਰਜ਼ਾ ਬਿਨਾ ਕਿਸੇ ਬੈਂਕ ਗਾਰੰਟੀ ਦੇ ਨਿਯਮਾਂ ਅਨੁਸਾਰ ਪ੍ਰਾਪਤ ਕੀਤਾ ਜਾ ਸਕਦਾ

• ਜੱਦੀ-ਪੁਸ਼ਤੀ ਹੱਥੀ ਕੰਮ ਕਰਨ ਵਾਲੇ ਕਾਰੀਗਰ ਅਤੇ ਸ਼ਿਲਪਕਾਰਾਂ ਦੀ ਕਾਰਜ-ਕੁਸ਼ਲਤਾ ਨੂੰ ਕੀਤਾ ਜਾਵੇਗਾ ਉਤਸ਼ਾਹਿਤ

ਰੂਪਨਗਰ, 15 ਦਸੰਬਰ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਹਦਾਇਤਾਂ ਤੇ ਜੱਦੀ-ਪੁਸ਼ਤੀ ਹੱਥੀ ਕੰਮ ਕਰਨ ਵਾਲੇ ਕਾਰੀਗਰ ਅਤੇ ਸ਼ਿਲਪਕਾਰਾਂ ਦੀ ਕਾਰਜ-ਕੁਸ਼ਲਤਾ ਨੂੰ ਵਧਾਵਾ ਦੇਣ ਲਈ ਸਿਖਲਾਈ ਪ੍ਰਦਾਨ ਕਰਵਾਉਣ ਦੇ ਨਾਲ-ਨਾਲ ਸੰਦ ਉਪਲੱਬਧ ਕਰਵਾਏ ਜਾਣਗੇ ਅਤੇ ਘੱਟ ਵਿਆਜ ’ਤੇ ਕਰਜਾ ਵੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਲਾਭ ਯੋਗ ਕਾਰੀਗਰਾਂ ਨੂੰ ਮਿਲ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਧੀਨ ਤਰਖਾਣ, ਸੁਨਿਆਰ, ਘੁਮਿਆਰ, ਲੁਹਾਰ, ਮੋਚੀ, ਰਾਜ-ਮਿਸਤਰੀ, ਮਾਲਾ ਬਣਾਉਣ ਵਾਲੇ, ਧੋਬੀ, ਦਰਜੀ, ਨਾਈ, ਕਿਸ਼ਤੀ ਨਿਰਮਾਤਾ ਆਦਿ ਕਾਰੀਗਰ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਜਿਆਦਾ ਹੈ ਉਹ ਆਪਣੇ ਕਿੱਤੇ ਨਾਲ ਸੰਬੰਧਿਤ ਹੁਨਰ ਵਿਕਾਸ ਦੀ ਟ੍ਰੇਨਿੰਗ ਲੈ ਕੇ ਆਪਣੇ ਹੁਨਰ ਦੀ ਕੁਆਲਿਟੀ ਵਿਚ ਵਾਧਾ, ਆਪਣੀ ਆਮਦਨ ਵਿਚ ਵਾਧਾ, ਮਾਰਕਿਟਿੰਗ ਸਹਾਇਤਾ, ਫ੍ਰੀ ਟ੍ਰੇਨਿੰਗ ਦੇ ਨਾਲ-ਨਾਲ ਟੂਲਕਿੱਟ ਸਹਾਇਤਾ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਵਿਚ ਪੰਜਾਬ ਵਿਖੇ 7 ਜ਼ਿਲ੍ਹਿਆਂ ਵਿਚ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ ਸੀ ਜਿਸ ਉਪਰੰਤ ਹੁਣ ਰੂਪਨਗਰ ਵਿਖੇ ਵੀ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ ਜਿਸ ਅਧੀਨ ਯੋਗ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਆਪਣੇ ਸਵੈ ਰੁਜਗਾਰ ਨੂੰ ਪ੍ਰਫੁੱਲਤ ਕਰਨ ਲਈ ਕਾਰੀਗਰ ਟ੍ਰੇਨਿੰਗ ਉਪਰੰਤ 3 ਲੱਖ ਰੁਪਏ ਦਾ ਕਰਜ਼ਾ ਬਿਨਾ ਕਿਸੇ ਬੈਂਕ ਗਾਰੰਟੀ ਦੇ ਨਿਯਮਾਂ ਅਨੁਸਾਰ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕਰੈਡਿਟ ਸਹਾਇਤਾ ਦੋ ਕਿਸ਼ਤਾ ਵਿਚ ਲਾਗੂ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਟ੍ਰੇਨਿੰਗ ਬੇਸਿਕ ਅਤੇ ਐਡਵਾਂਸ ਦੋ ਤਰ੍ਹਾਂ ਦੀ ਹੋਵੇਗੀ। ਜੋ ਕਾਰੀਗਰ ਉਪਰੋਕਤ ਹੁਨਰਾਂ ਨਾਲ ਸੰਬੰਧਿਤ ਹਨ ਉਹ ਕਾਰੀਗਰ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਹੀ ਇਸ ਟ੍ਰੇਨਿੰਗ ਵਿੱਚ ਭਾਗ ਲੈ ਸਕਦੇ ਹਨ। ਟ੍ਰੇਨਿੰਗ ਦੌਰਾਨ ਹਰ ਇੱਕ ਕਾਰੀਗਰ ਨੂੰ 500 ਰੁਪਏ ਪ੍ਰਤੀ ਦਿਨ ਦੀ ਹਾਜ਼ਰੀ ਮੁਤਾਬਿਕ ਮਿਲੇਗਾ ਅਤੇ ਟ੍ਰੇਨਿੰਗ ਪੂਰੀ ਹੋਣ ਉਪਰੰਤ 15 ਹਜ਼ਾਰ ਰੁਪਏ ਦੀ ਟਰੇਡ ਨਾਲ ਸੰਬਧਿਤ ਟੂਲ ਕਿੱਟ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਚਾਹਵਾਨ ਕਾਰੀਗਰ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਂਟਰ ਵਿੱਚ ਜਾ ਕੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਪਰੋਕਤ ਹੁਨਰਾਂ ਨਾਲ ਸੰਬੰਧਿਤ ਕੋਈ ਵੀ ਕਾਰੀਗਰ ਹੁਨਰ ਵਿਕਾਸ ਦੀ ਟ੍ਰੇਨਿੰਗ ਲਈ ਵਧੇਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਉਹ

ਪੰਜਾਬ ਹੁਨਰ ਵਿਕਾਸ ਮਿਸ਼ਨ ਰੂਪਨਗਰ, ਕਮਰਾ ਨੰ-9 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਚ ਆ ਕੇ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਰਪੰਚਾਂ ਦੀ ਟ੍ਰੇਨਿੰਗ ਲਈ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ ਬੀ.ਡੀ.ਪੀ.ਓ ਦੇ ਦਫਤਰ ਵਿਖੇ ਸੋਮਵਾਰ ਨੂੰ ਸ਼੍ਰੀ ਚਮਕੌਰ ਸਾਹਿਬ, ਮੰਗਲਵਾਰ ਨੂੰ ਸ਼੍ਰੀ ਅਨੰਦਪੁਰ ਸਾਹਿਬ, ਬੁੱਧਵਾਰ ਨੂੰ ਮੋਰਿੰਡਾ, ਵੀਰਵਾਰ ਨੂੰ ਨੂਰਪੁਰ ਬੇਦੀ ਅਤੇ ਸ਼ੁੱਕਰਵਾਰ ਨੂੰ ਰੋਪੜ ਕੈਂਪ ਲਗਾਇਆ ਜਾਵੇਗਾ।