Close

Regarding starting of harvesting of wheat around transformers first of all on priority.

Publish Date : 14/04/2020

Office of District Public Relations Officer, Rupnagar

Rupnagar Dated 14 April 2020

ਟਰਾਂਸਫਾਰਮਰ ਦੇ ਆਲੇ-ਦੁਆਲਿਓ ਸਭ ਤੋ ਪਹਿਲਾਂ ਕਣਕ ਦੀ ਕਟਾਈ ਕਰਨ ਕਿਸਾਨ

ਰੂਪਨਗਰ , 14 ਅਪ੍ਰੈਲ – ਜਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਕਿਸਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲੇ ਅੰਦਰ ਹਰ ਕਿਸਾਨ ਜਿਸ ਦੇ ਖੇਤ ਵਿੱਚ ਬਿਜਲੀ ਦਾ ਟਰਾਂਸਫਾਰਮਰ ਹੋਵੇ, ਇਹ ਯਕੀਨੀ ਬਣਾਏ ਕਿ ਉਸ ਟਰਾਂਸਫਾਰਮਰ ਦੇ ਆਲੇ-ਦੁਆਲੇ 10 ਵਰਗ ਮੀਟਰ ਦੇ ਏਰੀਏ ਵਿੱਚ ਉਹ ਸਭ ਤੋੋ ਪਹਿਲਾਂ ਕਣਕ ਦੀ ਕਟਾਈ ਕਰੇਗਾ ਤਾਂ ਜੋੋੋ ਕਿਸੇ ਕਿਸਮ ਦੀ ਅੱਗ ਲੱਗਣ ਦੀ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਕਈ ਵਾਰ ਕਣਕ ਦੀ ਫਸਲ ਕੱਟਣ ਉਪਰੰਤ ਜ਼ਮੀਨ ਮਾਲਕਾਂ ਵੱਲੋਂ ਕਣਕ ਦੀ ਰਹਿੰਦ-ਖੂੰਦ ਨੂੰ ਅੱਗ ਲਗਾ ਦਿੱਤਾ ਜਾਂਦੀ ਹੈ। ਜਿਸ ਨਾਲ ਹਵਾ ਵਿੱਚ ਧੂੰਏ ਨਾਲ ਬਹੁਤ ਪ੍ਰਦੂਸ਼ਨ ਫੈਲਦਾ ਹੈ।ਇਸ ਲਈ ਜ਼ਿਲ੍ਹੇ ਦੀ ਹਦੂਦ ਅੰਦਰ ਕੋਈ ਵੀ ਕਿਸਾਨ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਥਿਤ ਫਾਇਰ ਸਟੇਸ਼ਨ ਰੂਪਨਗਰ ਜ਼ੋ ਕਿ ਬੰਨਮਾਜਰਾ ਤੋਂ ਕੀਰਤਪੁਰ ਅਤੇ ਧਿਆਨਪੁਰਾਂ ਤੋਂ ਮੋਰਿੰਡਾਂ ਤੱਕ ਲਈ ਕੰਟਰੋਲ ਰੂਮ ਨੰ: 01881-220909 , ਫਾਇਰ ਸਟੇਸ਼ਨ ਸ਼੍ਰੀ ਚਮਕੌਰ ਸਾਹਿਬ ਜ਼ੋ ਕਿ ਬੇਲਾ , ਸ਼੍ਰੀ ਚਮਕੌਰ ਸਾਹਿਬ ਤੋਂ ਮੋਰਿੰਡਾ ਤੱਕ ਲਈ ਕੰਟਰੋਲ ਰੂਮ ਨੰ : 01881-260101 ਅਤੇ ਫਾਇਰ ਸਟੇਸ਼ਨ ਨੰਗਲ ਜ਼ੋ ਕਿ ਕੀਰਤਪੁਰ , ਨੂਰਪੁਰ ਬੇਦੀ , ਸ਼੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਲਈ 01881-220101 , ਥਰਮਲ ਪਲਾਂਟ ਰੋਪੜ ਅਤੇ ਇਸ ਦੇ ਨਜ਼ਦੀਕ ਪੈਂਦੇ ਏਰੀਏ ਲਈ ਮੋਬਾਇਲ ਨੰ: 96461-21436 , 96461-12698 ਅਤੇ 101 ਤੇ ਵੀ ਲੋੜ ਪੈਣ ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਨੰਗਲ ਜੰਗਲ ਦੇ ਖੇਤਰ ਵਿੱਚ ਅੱਗ ਲੱਗਣ ਦੀ ਸੂਚਨਾ ਜੰਗਲਾਤ ਵਿਭਾਗ ਦੇ ਨੰ 01881-222231 ਤੇ ਦਿੱਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜਰ ਮੰਡੀਆਂ ਵਿੱਚ ਕਣਕ ਦੀ ਆਮਦ ਦੌੌਰਾਨ ਕੋਰੋਨਾ ਵਾਇਰਸ ਸਬੰਧੀ ਸਮੇਂ-ਸਮੇਂ `ਤੇ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਹੁਕਮ ਜਾਰੀ ਕੀਤੇ ਹਨ ਕਿ ਮੰਡੀਆਂ ਵਿੱਚ ਕੰਮ ਕਰਦੇ ਸਮੇਂ ਮਾਸਕ ਪਾਉਣਾ ਲਾਜ਼ਮੀ ਹੈ, ਹੱਥਾਂ ਦੀ ਸਫਾਈ ਲਈ ਸੈਨੀਟਾਈਜ਼ਰ ਆਦਿ ਦੀ ਵਰਤੋਂ ਕੀਤੀ ਜਾਵੇ, ਇੱਕ ਦੂਜੇ ਤੋਂ 1.5 ਤੋਂ 02 ਮੀਟਰ ਦੀ ਦੂਰੀ ਬਣਾਕੇ ਰੱਖੀ ਜਾਵੇ ਅਤੇ ਸਰਕਾਰ ਵੱਲੋਂ ਜਾਰੀ ਸਮੁੱਚੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।