Regarding setup of control room no 01881-220669 for farmers/aadtis for wheat procurement.
Office of District Public Relations Officer, Rupnagar
Rupnagar Dated 14 April 2020
ਕਿਸਾਨਾਂ/ਆੜਤੀਆਂ ਨੂੰ ਕਣਕ ਖਰੀਦ ਸੰਬਧੀ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕੰਟਰੋਲ ਨੰਬਰ 01881-220669 ਜਾਰੀ
ਸਵੇਰੇ 07 ਤੋਂ ਸ਼ਾਮੀ 08 ਵਜੇ ਤੱਕ ਕੀਤਾ ਜਾ ਸਕਦਾ ਸੰਪਰਕ
ਰੂਪਨਗਰ 14 ਅਪ੍ਰੈਲ – ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਆਦੇਸ਼ਾ ਅਨੁਸਾਰ ਹਾੜੀ ਸੀਜਨ 2020 ਦੀ ਖਰੀਦ ਸਬੰਧੀ ਦਫਤਰ ਜ਼ਿਲ੍ਹਾ ਮੰਡੀ ਅਫਸਰ,ਰੂਪਨਗਰ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਕੰਟਰੋਲ ਰੂਮ ਦਾ ਨੰ : 01881-220669 ਹੈ। ਇਹ ਕੰਟਰੋਲ ਰੂਮ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਵਿੱਚ ਆਈ ਜਿਣਸ ਦੀ ਖਰੀਦ ਫਰੋਖਤ ਸਬੰਧੀ ਤਾਲਮੇਲ ਕਰਨ ਅਤੇ ਸੀਜਨ ਦੋਰਾਨ ਕਿਸਾਨਾਂ/ਆੜਤੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਮੌਕੇ ਤੇ ਹੱਲ ਕਰਵਾਉਣ ਲਈ ਯਤਨ ਕਰੇਗਾ। ਇਹ ਕੰਟਰੋਲ ਰੂਮ ਨੰਬਰ 14 ਅਪ੍ਰੈਲ ਤੋਂ ਸਵੇਰੇ 07 ਤੋਂ ਸ਼ਾਮੀ 08 ਵਜੇ ਤੱਕ ਕੰਮ ਕਰੇਗਾ। ਹਾੜੀ ਸੀਜਨ 2020 ਦੀ ਖਰੀਦ ਸਬੰਧੀ ਕਿਸਾਨਾਂ/ਆੜਤੀਆਂ ਨੂੰ ਜੇਕਰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਆਵੇ ਤਾਂ ਉਹ ੳਕਤ ਕੰਟਰੋਲ ਨੰਬਰ ਉੱਤੇ ਸੰਪਰਕ ਕਰ ਸਕਦੇ ਹਨ ।