Close

Red Cross to hold camp on June 3 to distribute assistive devices to senior citizens – Deputy Commissioner

Publish Date : 27/05/2025
Placement camp at District Employment and Business Bureau Rupnagar today

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਰੈੱਡ ਕਰਾਸ ਵੱਲੋਂ ਸੀਨੀਅਰਜ ਸਿਟੀਜ਼ਨਾਂ ਨੂੰ ਸਹਾਇਕ ਉਪਰਕਣਾਂ ਦੀ ਵੰਡਣ ਲਈ ਕੈਂਪ 3 ਜੂਨ ਨੂੰ – ਡਿਪਟੀ ਕਮਿਸ਼ਨਰ

ਰੂਪਨਗਰ, 27 ਮਈ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵੱਲੋਂ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ) ਦੇ ਸਹਿਯੋਗ ਨਾਲ ਕੈਂਪ 3 ਜੂਨ 2025 ਨੂੰ ਸਵੇਰੇ 9.30 ਵਜੇ ਤੋਂ ਸਰਕਾਰੀ ਸੀਨਅਰ ਸੈਕੰਡਰੀ ਸਕੂਲ (ਲੜਕੀਆਂ) ਨੇੜੇ ਬੇਲਾ ਚੌਕ ਵਿਖੇ ਲਗਾਇਆ ਜਾ ਰਿਹਾ ਹੈ।

ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨਾਂ (ਬਜੁਰਗਾਂ) ਨੂੰ ਚੱਲਣ ਫਿਰਨ ਲਈ ਸਹਾਇਕ ਉਪਕਰਣ ਵੀਲ ਚੇਅਰਾਂ, ਬੈਸਾਖੀਆਂ, ਸਟਿੱਕਜ, ਖੂੰਡੀਆਂ, ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ, ਗੋਡਿਆਂ ਦੀਆ ਬੈਲਟਾਂ, ਲੱਕ ਦੀਆ ਬੈਲਟਾਂ ਆਦਿ ਸਮਾਨ ਮੁਫਤ ਪ੍ਰਦਾਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਲਾਭ ਲੈਣ ਲਈ ਆਪਣੇ ਨਾਲ ਅਧਾਰ ਕਾਰਡ ਜਾਂ ਵੋਟਰ ਕਾਰਡ ਅਤੇ ਬੁਢਾਪਾ ਪੈਨਸ਼ਨ ਦੀ ਕਾਪੀ ਜਾਂ ਸਰਪੰਚ/ਐਮ.ਸੀ ਤੋਂ 22000/- ਤੱਕ ਆਮਦਨ ਦਾ ਸਰਟੀਫਿਕੇਟ ਲੈ ਕੇ ਆਉਣ।