Close

Quality assessment essential for health system strengthening – Civil Surgeon

Publish Date : 18/02/2025
Quality assessment essential for health system strengthening - Civil Surgeon

“ਗੁਣਵੱਤਾ ਮੁਲਾਂਕਨ” ਸਿਹਤ ਪ੍ਰਣਾਲੀ ਦੀ ਮਜਬੂਤੀ ਲਈ ਬਹੁਤ ਜ਼ਰੂਰੀ- ਸਿਵਲ ਸਰਜਨ

ਸਿਵਲ ਸਰਜਨ ਦਫ਼ਤਰ ਵਿਖੇ ਦੋ ਦਿਨਾਂ “ਅੰਦਰੂਨੀ ਮੁਲਾਂਕਨ ਅਸੈਸਰ” ਟ੍ਰੇਨਿੰਗ ਕੈਂਪ ਆਯੋਜਿਤ

ਰੂਪਨਗਰ, 18 ਫ਼ਰਵਰੀ: ਸਿਹਤ ਵਿਭਾਗ ਰੂਪਨਗਰ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਦੋ ਦਿਨਾਂ “ਅੰਦਰੂਨੀ ਮੁਲਾਂਕਨ ਅਸੈਸਰ” ਨਿਰੀਖਣ ਕੈਂਪ ਦੀ ਸ਼ੁਰੂਆਤ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਕੈਂਪ ਦਾ ਉਦੇਸ਼ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਗੁਣਵੱਤਾ ਅਤੇ ਮਿਆਰੀ ਸੇਵਾਵਾਂ ਨੂੰ ਸੁਧਾਰਣ ਲਈ ਅਧਿਕਾਰੀਆਂ ਅਤੇ ਸਿਹਤ ਕਰਮਚਾਰੀਆਂ ਨੂੰ ਆਧੁਨਿਕ ਮੁਲਾਂਕਨ ਤਕਨੀਕਾਂ ਨਾਲ ਜਾਣੂ ਕਰਵਾਉਣਾ ਸੀ। ਇਹ ਕੈਂਪ 18 ਅਤੇ 19 ਫਰਵਰੀ ਦੋ ਦਿਨ ਚੱਲੇਗਾ।

ਇਸ ਦੀ ਸ਼ੁਰੂਆਤ ਦੌਰਾਨ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਤਰਸੇਮ ਸਿੰਘ ਨੇ ਕਿਹਾ ਕਿ “ਗੁਣਵੱਤਾ ਮੁਲਾਂਕਨ” ਸਿਹਤ ਪ੍ਰਣਾਲੀ ਦੀ ਮਜਬੂਤੀ ਲਈ ਬਹੁਤ ਜ਼ਰੂਰੀ ਹੈ। ਇਹ ਨਿਰੀਖਣ ਨੈਸ਼ਨਲ ਕੁਆਲਿਟੀ ਐਸ਼ੋਰੈਂਸ ਸਟੈਂਡਰਡ (ਐਨ.ਕਿਊ. ਏ.ਐਸ), ਲਕਸ਼ੇ ਅਤੇ ਕਾਇਆਕਲਪ ਦੇ ਤਹਿਤ ਮਿਆਰੀ ਸਿਹਤ ਸੇਵਾਵਾਂ ਦੀ ਪੂਰੀ ਜਾਂਚ ਅਤੇ ਸੁਧਾਰ ਨੂੰ ਸਮਰਪਿਤ ਸੀ।

ਇਸ ਨਿਰੀਖਣ ਦੌਰਾਨ ਸਿਹਤ ਕੇਂਦਰਾਂ ਦੀ ਆਧੁਨਿਕ ਮੁਲਾਂਕਨ ਪ੍ਰਕਿਰਿਆ, ਦਸਤਾਵੇਜ਼ੀਕਰਨ, ਫੀਡਬੈਕ ਪ੍ਰਬੰਧਨ, ਰਿਪੋਰਟਿੰਗ ਅਤੇ ਸੁਧਾਰ ਯੋਜਨਾਵਾਂ ਬਾਰੇ ਵਿਸ਼ਤ੍ਰਿਤ ਜਾਣਕਾਰੀ ਦਿੱਤੀ ਗਈ। ਰਾਜ ਪੱਧਰ ਤੋਂ ਵਿਸ਼ੇਸ਼ ਰੂਪ ਵਿੱਚ ਪਹੁੰਚੇ ਇੰਸਪੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ਼੍ਰੀਮਤੀ ਸਨੇਹ ਲਤਾ ਅਤੇ ਸ਼੍ਰੀ ਨਿਤਿਆ ਕੁਮਾਰ, ਅਸਿਸਟੈਂਟ ਹੋਸਪਿਟਲ ਐਡਮਿਨਿਸਟਰੇਟਰ ਮਿਸ ਪੂਜਾ ਅਤੇ ਜ਼ਿਲ੍ਹਾ ਨੋਡਲ ਅਫਸਰ ਡਾ. ਡੌਰੀਆ ਬੱਗਾ ਨੇ ਮਿਆਰੀ ਨਿਰਦੇਸ਼ਾਂ ਅਤੇ ਆਤਮ-ਮੁਲਾਂਕਨ ਦੀ ਲੋੜ ਬਾਰੇ ਵੀ ਚਰਚਾ ਕੀਤੀ।

ਇਸ ਕੈਂਪ ਦੌਰਾਨ ਮੈਡੀਕਲ ਅਫਸਰ, ਐਸ.ਆਈਜ, ਫਾਰਮੇਸੀ ਅਫਸਰ, ਬਲਾਕ ਐਕਸਟੈਂਸ਼ਨ ਐਜੂਕੇਟਰ, ਏ.ਐਨ.ਐਮਜ, ਸਟਾਫ ਨਰਸਿਜ, ਰੇਡੀਓਗ੍ਰਾਫਰ, ਸੀ.ਐਚ. ਓਜ, ਐਮ ਪੀ ਐਚ ਮੇਲ , ਏ.ਐਮ.ਓ ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਮਿਆਰੀ ਚੈਕਲਿਸਟ, ਆਨ-ਸਾਈਟ ਮੁਲਾਂਕਨ ਅਤੇ ਐਕਸ਼ਨ ਪਲਾਨ ਤਿਆਰ ਕਰਨ ਦੀ ਪ੍ਰਕਿਰਿਆ ਸਿਖਾਈ ਗਈ। ਇਹ ਟ੍ਰੇਨਿੰਗ ਸਿਹਤ ਕਰਮਚਾਰੀਆਂ ਨੂੰ ਉੱਚੀ-ਗੁਣਵੱਤਾ ਵਾਲੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ, ਜਿਸ ਨਾਲ ਮਰੀਜ਼ਾਂ ਦੀ ਸੰਤੁਸ਼ਟੀ ਅਤੇ ਉਨ੍ਹਾਂ ਦੀ ਸੰਭਾਲ ਹੋਰ ਬਿਹਤਰ ਹੋ ਸਕੇਗੀ। ਸਿਹਤ ਕੇਦਰਾਂ ਤੇ ਹਰੇਕ ਪ੍ਰੋਗਰਾਮ ਦੇ ਰਜਿਸਟਰ/ਰਿਕਾਰਡ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਨੈਸ਼ਨਲ ਕੁਆਲਿਟੀ ਐਸ਼ੋਰੈਸ ਸਟੈਂਡਰਡ ਵਿੱਚ ਜ਼ਿਲ੍ਹਾ ਪੱਧਰ ਤੇ ਰਾਜ ਪੱਧਰ ਤੇ ਰਿਕਾਰਡ ਚੈੱਕ ਕੀਤਾ ਜਾਦਾ ਅਤੇ ਉਸ ਹਿਸਾਬ ਨਾਲ ਸਕੋਰਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਕੋਰਿੰਗ ਲਈ ਗਾਈਡਲਾਈਨਾ ਅਨੁਸਾਰ ਹਰੇਕ ਪੁਆਂਇੰਟ ਨੂੰ ਪੂਰਾ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਮਾਰਚ 2025 ਤੱਕ ਸਾਰੇ ਆਯੂਸ਼ਮਾਨ ਅਰੋਗਿਆ ਕੇਂਦਰ ਚੈੱਕ ਕੀਤੇ ਜਾਣੇ ਹਨ। ਇਸ ਮੌਕੇ ਤੇ ਟਰੇਨਰਜ਼ ਵੱਲੋਂ ਦੱਸਿਆ ਗਿਆ ਕਿ ਸਮੂਹ ਸਿਹਤ ਕੇਂਦਰਾਂ ਵਿੱਚ ਆਈ.ਈ.ਸੀ ਮੈਟੀਰੀਅਲ ਡਿਸਪਲੇਅ ਕੀਤਾ ਜਾਵੇ ਕਿਉੰਕਿ ਇਹ ਸਕੋਰਿੰਗ ਲਈ ਜ਼ਰੂਰੀ ਹੈ।ਮੁਲਾਂਕਨ ਪ੍ਰਕਿਰਿਆ ਸਿਹਤ ਸੇਵਾਵਾਂ ਦੀ ਗੁਣਵੱਤਾ ਬਿਹਤਰ ਕਰਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਏਗੀ। ਅਖੀਰ ਵਿੱਚ ਸਮੂਹ ਮਾਸਟਰ ਟਰੇਨਰਜ਼ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸੇਵਾਵਾਂ ਨੂੰ ਹੋਰ ਵਿਕਸਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਸਿੰਘ, ਐਸਐਮਓ ਸਿਵਲ ਹਸਪਤਾਲ ਡਾ. ਉਪਿੰਦਰ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੋਲੀ ਸਿੰਗਲਾ, ਡਿਪਟੀ ਮਾਸ ਮੀਡੀਆ ਅਫਸਰ ਰੀਤੂ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਹਾਜਰ ਸਨ।