Efforts are being made to promote Prime Minister micro and small food processing units
ਪ੍ਰਧਾਨ ਮੰਤਰੀ ਲਘੂ ਤੇ ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੁੱਲਤ ਕਰਨ ਲਈ ਯਤਨ ਕੀਤੇ ਜਾ ਰਹੇ
ਰੂਪਨਗਰ, 22 ਅਗਸਤ: ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਦੇ ਸਹਿਯੋਗ ਨਾਲ ਪਿੰਡ ਢੰਗਰਾਲੀ, ਮੋਰਿੰਡਾ ਵਿਖੇ ਪ੍ਰਧਾਨ ਮੰਤਰੀ ਲਘੂ ਅਤੇ ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੁੱਲਤ ਕਰਨ ਲਈ ਪੀ.ਐਮ.ਐਫ.ਐਮ.ਈ. ਸਕੀਮ ਅਧੀਨ ਕੈਂਪ ਲਗਾਇਆ ਗਿਆ ਅਤੇ ਇਸ ਸਕੀਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਵਿਆਪਕ ਪੱਧਰ ਉੱਤੇ ਯਤਨ ਕੀਤੇ ਜਾ ਰਹੇ ਹਨ।
ਜਿਸ ਵਿੱਚ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਰੂਪਨਗਰ ਦੇ ਅਧਿਕਾਰੀ, ਬਲਾਕ ਪੱਧਰ ਪ੍ਰਸਾਰ ਅਫਸਰ ਮੋਰਿੰਡਾ, ਬਲਾਕ ਪੱਧਰ ਪ੍ਰਸਾਰ ਅਫਸਰ ਚਮਕੌਰ ਸਾਹਿਬ ਅਤੇ ਜ਼ਿਲ੍ਹਾ ਰਿਸੋਰਸ ਪਰਸਨ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਅਤੇ ਲੋੜਵੰਦ ਨੌਜਵਾਨ ਹਾਜਰ ਹੋਏ।
ਜ਼ਿਲ੍ਹਾ ਉਦਯੋਗ ਕੇਂਦਰ, ਰੂਪਨਗਰ ਦੇ ਅਧਿਕਾਰੀ/ਬਲਾਕ ਪੱਧਰ ਪ੍ਰਸਾਰ ਅਫਸਰ/ਜ਼ਿਲ੍ਹਾ ਰਿਸੋਰਸ ਪਰਸਨ ਵੱਲੋਂ ਪੀ.ਐਮ.ਐਫ.ਐਮ.ਈ. ਸਕੀਮ ਅਧੀਨ ਉੱਦਮੀਆਂ ਨੂੰ ਦਿੱਤੀ ਜਾਣ ਵਾਲੀ ਵਿੱਤੀ, ਤਕਨੀਕੀ ਅਤੇ ਵਪਾਰਕ ਸਹਾਇਤਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਪ੍ਰੋਜੈਕਟ ਦੀ ਲਾਗਤ ਦਾ 35 ਪ੍ਰਤੀਸ਼ਤ ਕਰੈਡਿਟ ਲਿੰਕਡ ਕੈਪੀਟਲ ਸਬਸਿਡੀ ਜੋ ਵੱਧ ਤੋਂ ਵੱਧ 3 ਕਰੋੜ ਰੁਪਏ ਦਿੱਤੀ ਜਾਂਦੀ ਹੈ।
ਬਿਨੈਕਾਰ ਦੀ ਪ੍ਰੋਜੇਕਟ ਲਾਗਤ 10 ਕਰੋੜ ਤੋਂ ਵੱਧ ਨਹੀਂ ਹੋਣੀ ਚਾਹੀਂਦੀ। ਇਸੇ ਤਰ੍ਹਾਂ ਲਾਭਪਾਤਰੀ ਨੂੰ ਘੱਟੋ ਘੱਟ 10 ਪ੍ਰਤੀਸ਼ਤ ਦਾ ਹਿੱਸਾ ਆਪਣੇ ਕੋਲੋਂ ਪਾਉਣਾ ਪਵੇਗਾ। ਬਿਨੈਕਾਰ ਵੱਲੋਂ ਆਪਣੀ ਅਰਜੀ ਆਨਲਾਇਨ ਪੋਰਟਲ pmfme.mofpi.gov.in ਤੇ ਅਪਲਾਈ ਕਰਨੀ ਹੁੰਦੀ ਹੈ ਅਤੇ ਲਾਭਪਾਤਰੀ ਵੱਲੋਂ ਤਜਬੀਜਨ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਪੰਜਾਬ ਐਗਰੋ ਵੱਲੋਂ ਨਿਯੁਕਤ ਕੀਤੇ ਡੀ.ਆਰ.ਪੀ. ਵੱਲੋਂ ਤਿਆਰ ਕਰਨ ਵਿੱਚ ਮਦਦ ਕੀਤੀ ਜਾਂਦੀ ਹੈ ਕਿਉਂ ਜੋ ਪੰਜਾਬ ਐਗਰੋ ਸਕੀਮ ਵਿੱਚ ਸਟੇਟ ਨੋਡਲ ਏਜੰਸੀ ਹੈ।
ਜ਼ਿਲ੍ਹੇ ਦੇ ਰਿਸੋਰਸ ਪਰਸਨ ਵੱਲੋਂ ਪੋਰਟਲ ਤੇ ਕੇਸ ਅਪਲਾਈ ਕੀਤਾ ਜਾਂਦਾ ਹੈ ਜੋ ਕਿ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਨੂੰ ਫਾਰਵਰਡ ਕਰ ਦਿੱਤਾ ਜਾਂਦਾ ਹੈ। ਇਸ ਉਪਰੰਤ ਕੇਸ ਸਹੀ ਹੋਣ ਦੀ ਸਹੂਲਤ ਵਿੱਚ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਸਬੰਧਤ ਬੈਂਕ ਨੂੰ ਭੇਜ ਦਿੱਤਾ ਜਾਂਦਾ ਹੈ।
ਜ਼ਿਲ੍ਹਾ ਉਦਯੋਗ ਕੇਂਦਰ, ਰੂਪਨਗਰ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਸਕੀਮ ਅਧੀਨ ਉਹਨਾਂ ਦੁਆਰਾ ਜਿਲੇ ਦੇ ਵੱਖ-ਵੱਖ ਇਲਾਕਿਆਂ ਵਿੱਚ ਕੈਂਪ ਲਗਾ ਕੇ ਸਕੀਮ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।