Close

POCSO and J.J. Act Workshop

Publish Date : 06/10/2018
POCSO and JJ Act Workshop

Pocso and J.J.Act Workshop Press Note Dt 5th October2018

Office of District Public Relations Officer, Rupnagar

ਰੂਪਨਗਰ 05 ਅਕਤੂਬਰ – ਰੂਪਨਗਰ ਵਲੋ ਜੁਵੇਨਾਈਲ ਜਸਟਿਸ ਐਕਟ 2015 ਅਤੇ ਪੋਕਸੋ ਐਕਟ-2012 ਸਬੰਧੀ ਜੁਵੇਨਾਈਲ ਪੁਲਿਸ ਯੁਨਿਟ ਦੇ ਮੁਲਾਜਮਾਂ ਨੂੰ ਜਾਣਕਾਰੀ ਅਤੇ ਇਸ ਐਕਟ ਤਹਿਤ ਸਿਖਲਾਈ ਦੇਣ ਅਤੇ ਜਾਗਰੂਕ ਕਰਨ ਬਾਰੇ ਸ਼੍ਰੀ ਹਰਸਿਮਰਜੀਤ ਸਿੰਘ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਮੁਫਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸ਼੍ਰੀ ਅਨੀਸ਼ ਗੋਇਲ ਪ੍ਰਿੰਸੀਪਲ ਮੈਜਿਸਟਰੇਟ ਜੁਵੇਨਾਈਲ ਜਸਟਿਸ ਬੋਰਡ ਦੀ ਅਗਵਾਈ ਵਿਚ ਇਕ ਵਰਕਸ਼ਾਪ ਦਾ ਸਥਾਨਕ ਪੁਲਿਸ ਲਾਇਨ ਵਿਖੇ ਜਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਸਹਿਯੋਗ ਨਾਲ ਆਯੋਜਨ ਕੀਤਾ ਗਿਆ।

ਇਸ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਹਰਸਿਮਰਜੀਤ ਸਿੰਘ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਮੁਫਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਹਰ ਪੁਲਿਸ ਥਾਣੇ ਦੇ ਬਾਹਰ ਚਾਈਲਡ ਵੈਲਫੇਅਰ ਅਧਿਕਾਰੀ ਦਾ ਨਾਮ ਲਿਖਿਆ ਹੋਵੇ।ਇਸ ਤੋਂ ਇਲਾਵਾ ਉਨ੍ਹਾਂ ਬਾਲ ਭਲਾਈ ਕਮੇਟੀ , ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਜੁਵੀਨਾਈਲ ਜਸਟਿਸ ਬੋਰਡ ਦੇ ਮੈਂਬਰ, ਚਾਈਲਡ ਕੇਅਰ ਸੰਸਥਾਵਾਂ ਅਤੇ ਚਾਈਲਡ ਲਾਈਨ ਦੇ ਨਾਮ ਅਤੇ ਟੈਲੀਫੂਨ ਨੰਬਰ ਦੇ ਬੋਰਡ ਲਗਾਉਣ ਲਈ ਵੀ ਆਖਿਆ।
ਮੀਟਿੰਗ ਵਿਚ ਹਾਜਰ ਸਪੈਸ਼ਲ ਪੁਲਿਸ ਯੂਨਿਟ ਦੇ ਅਧਿਕਾਰੀਆਂ ਨੂੰ ਪੋਕਸੋ ਐਕਟ-2012 ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਪਾਸ ਜਦੋਂ ਬੱਚਿਆਂ ਦੇ ਸ਼ਰੀਰਕ ਸ਼ੋਸ਼ਣ ਦਾ ਕੇਸ ਆਵੇ ਤਾਂ ਨਰਮੀ ਦਾ ਵਤੀਰਾ ਵਿਖਾਉਂਦੇ ਹੋਏ ਸਿਵਲ ਡਰੈਸ ਵਿਚ ਉਸ ਦੇ ਘਰ ਜਾ ਕੇ ਸਬੰਧਤ ਬੱਚੇ ਦੇ ਮਾਪਿਆਂ ਦੀ ਹਾਜਰੀ ਵਿਚ ਉਸ ਦੀ ਸੁਵਿਧਾ ਅਨੁਸਾਰ ਕੇਸ ਸਬੰਧੀ ਜਾਣਕਾਰੀ ਲਈ ਜਾਵੇ ਅਤੇ ਕਿਸੇ ਵੀ ਹਾਲਤ ਵਿੱਚ ਉਸਨੂੰ ਪੁਲਿਸ ਸਟੇਸ਼ਨ ਵਿੱਚ ਨਾ ਬੁਲਾਇਆ ਜਾਵੇ।ਇੰਨਾ ਕੇਸਾਂ ਵਿੱਚ ਬੱਚਿਆਂ ਦੇ ਬਿਆਨ ਕੇਵਲ ਮਹਿਲਾ ਪੁਲਿਸ ਅਧਿਕਾਰੀ (ਸਿਵਲ ਡਰੈਸ ਵਿਚ) ਵਲੋਂ ਹੀ ਲਏ ਜਾਣ

ਜੁਵੇਨਾਈਲ ਜਸਟਿਸ ਐਕਟ 2015 ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ ਜਦੋ ਵੀ ਉਨ੍ਹਾਂ ਪਾਸ ਕੋਈ ਜੁਵੇਨਾਈਲ ਦਾ ਕੋਈ ਕੇਸ ਆਵੇ ਤਾਂ ਸਭ ਤੋਂ ਪਹਿਲਾਂ ਉਸ ਦੀ ਉਮਰ ਸਬੰਧੀ ਸਬੂਤ ਲਿਆ ਜਾਵੇ।ਇਸ ਮੰਤਵ ਲਈ ਬੱਚੇ ਦਾ ਸਕੂਲ ਦੇ ਸਰਟੀਫਿਕੇਟ ਨੂੰ ਤਰਜੀਹ ਦਿੱਤੀ ਜਾਵੇ।ਇਸ ਉਪਰੰਤ ਹੋਰ ਸਬੂਤ ਵਜੋਂ ਉਸ ਦਾ ਜਨਮ ਸਰਟੀਫਿਕੇਟ ਲਿਆ ਜਾ ਸਕਦਾ ਹੈ ਅਤੇ ਜੇਕਰ ਦੋਵੇ ਉਪਲੱਬਧ ਨਾ ਹੋਣ ਤਾ ਇਲਾਕਾ ਮੈਜੀਸਟਰੇਟ ਦੀ ਮਨਜ਼ੂਰੀ ਨਾਲ ਉਸ ਦਾ ਓਸੀਫਿਕੇਸ਼ਨ ਟੈਸਟ ਕਰਵਾ ਲਿਆ ਜਾਵੇ।ਉਮਰ ਦੇ ਸਬੂਤ ਲਈ ਆਧਾਰ ਕਾਰਡ ਯੋਗ ਨਹੀਂ ਹੈ। ਜੇਕਰ ਉਹ ਜੁਵੇਨਾਈਲ ਹੈ ਤਾਂ ਉਸਨੂੰ ਸਬੰਧਤ ਥਾਣੇ ਦੇ ਸਪੈਸ਼ਲ ਪੁਲਿਸ ਯੂਨਿਟ ਦੇ ਹਵਾਲੇ ਕਰ ਦਿੱਤਾ ਜਾਵੇ।ਸਪੈਸ਼ਲ ਪੁਲਿਸ ਯੂਨਿਟ ਵੱਲੋਂ ਉਸਨੂੰ ਡਿਊਟੀ ਮੈਜਿਸਟਰੇਟ ਪਾਸ ਪੇਸ਼ ਨਾ ਕਰਦੇ ਹੋਏ ਕੇਵਲ ਜੁਵੇਨਾਈਲ ਜਸਟਿਸ ਬੋਰਡ ਦੇ ਪ੍ਰਿੰਸੀਪਲ ਮੈਜਿਸਟਰੇਟ ਸ਼੍ਰੀ ਅਨੀਸ਼ ਗੋਇਲ ਪਾਸ ਹੀ ਪੇਸ਼ ਕਰੇਗਾ ਕਿਸੇ ਵੀ ਹਾਲਾਤ ਵਿਚ ਬੱਚੇ ਨੂੰ ਪੁਲਿਸ ਲਾਕਅਪ ਵਿਚ ਨਾ ਰਖਿਆ ਜਾਵੇ।ਜੇਕਰ ਪ੍ਰਿੰਸੀਪਲ ਮੈਜਿਸਟਰੇਟ ਉਪਲਬਧ ਨਾ ਹੋਣ ਤਾਂ ਜੁਵੀਨਾਈਲ ਜਸਟਿਸ ਬੋਰਡ ਦੇ ਮੈਂਬਰ ਸ਼੍ਰੀ ਟੀ.ਐਸ.ਚਾਹਲ ਪਾਸ ਪੇਸ਼ ਕੀਤਾ ਜਾਵੇ।

ਇਸ ਮੌਕੇ ਸ਼੍ਰੀਮਤੀ ਰਾਜਿੰਦਰ ਕੌਰ ਜ਼ਿਲ੍ਹਾ ਬਾਲ ਸੁਰਖਿਆ ਅਫਸਰ ਨੇ ਕਿਹਾ ਕਿ ਪੁਲਿਸ ਨੂੰ ਜਦੋਂ ਵੀ ਕੋਈ ਅਜਿਹਾ ਸੋਸ਼ਿਤ ਲਾਵਾਰਿਸ ਲਾਪਤਾ ਬੱਚਾ ਮਿਲਦਾ ਹੈ ਤਾਂ ਉਸ ਬੱਚੇ ਨੂੰ ਬਾਲ ਭਲਾਈ ਕਮੇਟੀ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦਫਤਰ ਦੇ ਕਮਰਾ ਨੰਬਰ 217 ਵਿਚ ਸਥਿਤ ਹੈ, ਵਿਖੇ ਪੇਸ਼ ਕਰਕੇ ਉਸ ਨੂੰ ਸ਼ੈਲਟਰ ਉਪਲਬਧ ਕਰਵਾਇਆ ਜਾਵੇ।ਉਨ੍ਹਾਂ ਇਹ ਵੀ ਦਸਿਆ ਕਿ ਸਿਵਲ ਹਸਪਤਾਲ ਰੂਪਨਗਰ ਵਿਖੇ ਵਨ ਸਟਾਪ ਕਰਾਇਸਿਜ ਸੈਂਟਰ ਸਥਾਪਿਤ ਹੈ ਜਿਥੇ ਕਿ ਸ਼ਰੀਰਕ ਸ਼ੋਸ਼ਣ ਦੀਆਂ ਸ਼ਿਕਾਰ ਬੱਚੀਆਂ/ਮਹਿਲਾਵਾਂ ਜਾਂ ਤੇਜਾਬ ਪੀੜਤ ਔਰਤਾਂ ਨੂੰ ਵੱਖਰੇ ਤੌਰ ਤੇ ਰਖਿਆ ਜਾਂਦਾ ਹੈ। ਇਸ ਸੈਂਟਰ ਵਿਚ ਪੈਰਾ ਲੀਗਲ ਵਾਲੰਟੀਅਰ ਵੀ ਉਪਲਬਧ ਹੁੰਦੇ ਹਨ ਜੋ ਕਿ ਉਨਾਂ ਨੂੰ ਕਾਨੂੰਨੀ ਸਹਾਇਤਾ ਦੇ ਸਕਦੇ ਹਨ।ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚਾ ਗੁੰਮ ਹੁੰਦਾ ਹੈ ਤਾਂ ਉਸ ਸਬੰਧੀ ਜਾਣਕਾਰੀ ਟਰੈਕ ਦਾ ਮਿਸਿੰਗ ਪੋਰਟਲ ‘ਤੇ ਪਾ ਦਿਤਾ ਜਾਵੇ।

ਇਸ ਮੌਕੇ ਸ਼੍ਰੀ ਵਰਿੰਦਰਜੀਤ ਸਿੰਘ ਅਤੇ ਮੈਡਮ ਮਨਜੋਤ ਕੌਰ(ਦੋਵੇਂ ਉਪ ਪੁਲਿਸ ਕਪਤਾਨ) ਸ਼੍ਰੀਮਤੀ ਰਾਜਿੰਦਰ ਕੌਰ ਸੈਣੀ ਜ਼ਿਲ੍ਹਾ ਬਾਲ ਸੁਰਖਿਆ ਅਫਸਰ, ਮੈਡਮ ਮੋਹਿਤਾ ਸ਼ਰਮਾ ਬਾਲ ਸੁਰਖਿਆ ਅਫਸਰ, ਸ਼੍ਰੀਮਤੀ ਸ਼ਵੇਤਾ ਸ਼ਰਮਾ ਲੀਗਲ -ਕਮ-ਪ੍ਰੋਬੇਸ਼ਨ ਅਫਸਰ,ਸ਼੍ਰੀਮਤੀ ਜਸਮੀਤ ਕੌਰ ਚੱਡਾ, ਸ਼੍ਰੀਮਤੀ ਗਗਨ ਸੈਣੀ, ਸ਼੍ਰੀਮਤੀ ਕਿਰਨਪ੍ਰੀਤ ਗਿੱਲ, ਼ਸ੍ਰੀ ਕੁਲਦੀਪ ਚੰਦ ( ਮੈਬਰ ਚਾਈਲਡ ਵੈਲਫੇਅਰ ਕਮੇਟੀ) , ਸ਼੍ਰੀ ਬੀ.ਡੀ.ਵਸ਼ਿਸ਼ਟ ਚਾਈਲਡ ਲਾਈਨ ਦੇ ਡਾਇਰੈਕਟਰ, ਸ਼੍ਰੀਮਤੀ ਆਦਰਸ਼ ਸ਼ਰਮਾ, ਸ਼੍ਰੀ ਸਨੀ ਖੰਨਾ, ਸ਼੍ਰੀ ਦੇਸ ਰਾਜ, ਸ਼੍ਰੀ ਪਵਨ ਕੁਮਾਰ, ਸ਼੍ਰੀ ਸਤੀਸ਼ ਕੁਮਾਰ, ਸ਼੍ਰੀ ਰਾਜਪਾਲ ਸਿੰਘ ਗਿੱਲ, ਸ਼੍ਰੀ ਗੁਰਦੀਪ ਸਿੰਘ , ਸ਼੍ਰੀ ਅਮਨਦੀਪ, ਸ਼੍ਰੀ ਬਲਵਿੰਦਰ ਕੁਮਾਰ ( ਸਾਰੇ ਮੁੱਖ ਥਾਣਾ ਅਫਸਰ) ਅਤੇ ਸਪੈਸ਼ਲ ਜੁਵੀਨਾਈਲ ਪੁਲਿਸ ਯੂਨਿਟ ਦੇ ਮੈਂਬਰ ਵੀ ਹਾਜਰ ਸਨ।